Expert Advisory Details

idea99Buffalo-ak.jpg
Posted by Rozana Spokesman
Punjab
2020-07-13 11:09:57

ਅੱਜ-ਕੱਲ ਆਧੁਨਿਕ ਖੇਤੀਬਾੜੀ ਦੀ ਤਰਾਂ ਪਸ਼ੂ ਪਾਲਣ ਦਾ ਕਿੱਤਾ ਵੀ ਸਮਾਜ ਦੇ ਵਿਚ ਪੈਰ ਪਸਾਰ ਰਿਹਾ ਹੈ ਤੇ ਕਿਸਾਨ ਵੀ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜ ਰਿਹਾ ਹੈ ਕਿਉਂਕਿ ਆਧੁਨਿਕ ਖੇਤੀ ਵਿਚ ਕਿਸਾਨਾਂ ਦੀ ਲਾਗਤ ਵੀ ਪੂਰੀ ਨਾ ਹੋਣ ਕਰਕੇ ਕਰਜੇ ਚੁੱਕਣੇ ਪੈਂਦੇ ਹਨ ਤੇ ਇਹਨਾਂ ਕਰਜਿਆਂ ਦੇ ਭਾਰ ਤੋਂ ਕਿਸਾਨਾਂ ਨੂੰ ਮਜਬੂਰੀ ਕਾਰਨ ਖੁਦਕੁਸ਼ੀਆਂ ਦੇ ਰੱਸੇ ਗਲਾਂ ਵਿਚ ਪਾਉਣੇ ਪੈਂਦੇ ਹਨ,ਪਰ ਜੇਕਰ ਹਰ ਕਿਸਾਨ ਆਪਣੇ ਦਿਮਾਗ ਨਾਲ ਪਸ਼ੂ ਪਾਲਣ ਦਾ ਕਿੱਤਾ ਕਰੇ ਤਾਂ ਉਹ ਇਸ ਵਿਚ ਬਹੁਤ ਕੁਝ ਕਮਾ ਸਕਦਾ ਹੈ।

ਅਸੀਂ ਤੁਹਾਨੂੰ ਮੱਝਾਂ ਅਤੇ ਗਾਵਾਂ ਦੀ ਸੰਤੁਲਿਤ ਖੁਰਾਕ ਦੇ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ ਜਿਸ ਨਾਲ ਉਹ ਦੁੱਧ ਦੀਆਂ ਧਾਰਾਂ ਵਗਾਉਣਗੀਆਂ ਤੇ ਇਸ ਕਰਕੇ ਇਸ ਖ਼ਬਰ ਨੂੰ ਜਰੂਰ ਪੜ੍ਹਨਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਣ ਵਾਲੀ ਹੈ।

ਦੁੱਧ ਵਧਾਉਣ ਲਈ ਸਮਾਨ

250 ਗ੍ਰਾਮ ਕਣਕ ਦਾ ਦਲੀਆ

100 ਗ੍ਰਾਮ ਗੁੜ ਸ਼ਰਬਤ

50 ਗ੍ਰਾਮ ਮੇਥੀ

1 ਕੱਚਾ ਨਾਰੀਅਲ

25-25 ਗ੍ਰਾਮ ਜੀਰਾ ਅਤੇ ਅਜਵਾਇਣ

ਵਰਤੋਂ ਦਾ ਤਰੀਕਾ

ਸਭ ਤੋਂ ਪਹਿਲਾਂ ਦਲੀਏ, ਮੇਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿਚ ਨਾਰੀਅਲ ਨੂੰ ਪੀਸ ਕੇ ਉਸ ਵਿਚ ਪਾ ਦਿਓ ਤੇ ਠੰਡਾ ਹੋਣ ਤੇ ਪਸ਼ੂ ਨੂੰ ਖਵਾਓ। ਇਸ ਸਮੱਗਰੀ ਨੂੰ ਗਾਂ/ਮੱਝ ਦੇ ਸੂਣ ਤੋਂ ਇਕ ਮਹੀਨੇ ਪਹਿਲਾਂ ਸ਼ੁਰੂ ਕਰਨਾ ਹੈ ਅਤੇ ਸੂਣ ਤੋਂ ਇਕ ਮਹੀਨਾ ਬਾਅਦ ਤੱਕ ਦੇਣਾ ਹੈ।