Update Details

113-goat.jpg
Posted by Apni Kheti
2019-01-16 18:14:00

ਬੱਕਰੀ ਪਾਲਕਾਂ ਲਈ ਜਨਵਰੀ ਮਹੀਨੇ ਦੀਆਂ ਸਿਫਾਰਸ਼ਾਂ

ਜਨਵਰੀ ਮਹੀਨੇ ਵਿੱਚ ਕਿਵੇਂ ਕਰੀਏ ਬੱਕਰੀਆਂ ਦੀ ਦੇਖਭਾਲ 

  • ਸੂਣ ਲਈ ਤਿਆਰ ਬੱਕਰੀਆਂ ਨੂੰ ਅਲੱਗ ਕਰ ਦਿਓ ਅਤੇ ਰੋਜ਼ਾਨਾ ਪਾਈਆ ਤੋਂ ਅੱਧਾ ਕਿਲੋ ਵੰਡ ਫਾਲਤੂ ਪਾਓ।
  • ਗੱਭਣ ਬੱਕਰੀਆਂ ਦੀ ਖੁਰਾਕ ਹਰ ਹਾਲਤ ਵਿਚ ਸੰਤੁਲਿਤ ਹੋਣੀ ਚਾਹੀਦੀ ਹੈ।
  • ਚੱਟਣ ਲਈ ਬੱਕਰੀਆਂ ਅੱਗੇ ਨਮਕ ਦਾ ਡਲਾ ਜਾਂ ਪਸ਼ੂ - ਚਾਟ ਰੱਖੋ।
  • ਖੂਨੀ ਸੋਜ/ਧੁਣਖਵੇਂ ਤੋਂ ਬਚਾਅ ਲਈ ਟੀਕਾ ਲਗਵਾਓ।
  • ਠੰਡ ਤੋਂ ਬਚਾਉ ਲਈ ਫਰਸ਼ ਉਪਰ ਪਰਾਲੀ (ਵਿਛਾਉਣੀ) ਦਾ ਪ੍ਰਬੰਧ ਕਰੋ।
  • ਬੱਕਰੀਆਂ ਦੇ ਵਾੜਿਆਂ ਵਿਚ ਮਲ - ਮੂਤਰ ਦਾ ਨਿਕਾਸ ਸਹੀ ਰੱਖੋ।