Update Details

5249-drip.jpg
Posted by Apnikheti
2018-06-25 04:16:05

ਤੁਪਕਾ ਸਿੰਚਾਈ ਪ੍ਰਣਾਲੀ ਲਗਾਉਣ ‘ਤੇ ਮਿਲਦੀ ਸਬਸਿਡੀ ਬਾਰੇ ਜਾਣਕਾਰੀ

ਰਾਜ ਸਰਕਾਰ ਦੁਆਰਾ ਸੂਖਮ ਸਿੰਚਾਈ ਪ੍ਰਣਾਲੀ ਦੀ ਲਾਗਤ (ਕੀਮਤ) ਦੀ 80 ਪ੍ਰਤੀਸ਼ਤ ਦੀ ਸਬਸਿਡੀ ਦਿੱਤੀ ਜਾਂਦੀ ਹੈ । ਇੱਕ ਲਾਭ ਪਾਤਰ ਲਈ ਵੱਧ ਤੋਂ ਵੱਧ ਰਕਬਾ 5 ਹੈਕਟੇਅਰ (12.5 ਏਕੜ) ਹੈ। ਇਸ ਵਿੱਚ ਕਿਸਾਨ ਨੇ ਆਪਣੀ ਅਦਾਇਗੀ ਰਕਮ ਦਾ ਬਣਦਾ ਹਿੱਸਾ 20% ਹੀ ਦੇਣਾ ਹੁੰਦਾ ਹੈ ਅਤੇ ਬਕਾਇਆ 80% ਰਾਸ਼ੀ ਕੰਪਨੀ ਨੂੰ ਸਰਕਾਰ ਵੱਲਂੋ ਕਿਸਾਨ ਦੇ ਸੰਤੋਸ਼ਜਨਕ ਪ੍ਰਮਾਣ ਪੱਤਰ ਦੇਣ ਤੋਂ ਬਾਅਦ ਦਿੱਤੀ ਜਾਂਦੀ ਹੈ। ਤੁਪਕਾ ਸਿੰਚਾਈ ਪ੍ਰਣਾਲੀ ਲਾਉਣ ਵਾਲੇ ਕਿਸਾਨ ਨੂੰ ਪਹਿਲ ਦੇ ਅਧਾਰ ਤੇ ਟਿਊਬਵੈੱਲ ਕੁਨੈਕਸ਼ਨ ਵੀ ਦਿੱਤਾ ਜਾਂਦਾ ਹੈ। ਅਜਿਹਾ ਕਰਨ ਲਈ ਕਿਸਾਨ ਨੂੰ 1 ਹੈਕਟੇਅਰ ਰਕਬੇ ਵਿੱਚ ਸਬਜ਼ੀਆਂ ਜਾਂ 2 ਹੈਕਟੇਅਰ ਰਕਬੇ ਵਿੱਚ ਬਾਗ ਲਾਉਣਾ ਜ਼ਰੂਰੀ ਹੈ।ਜਿਨ੍ਹਾਂ ਕਿਸਾਨਾਂ ਨੇ ਤੁਪਕਾ ਸਿੰਚਾਈ ਪ੍ਰਣਾਲੀ ਪਹਿਲਾਂ ਅਪਣਾਈ ਹੋਈ ਹੈ, ਉਹਨਾਂ ਨੂੰ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੰਪ ਲਾਉਣ ਲਈ 75% ਸਬਸਿਡੀ ਰਾਜ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਇਹ ਸਬਸਿਡੀ 2 ਤੋਂ 7.5 ਹਾਰਸਪਾਵਰ ਵਾਲੇ ਪੰਪਾਂ ਲਈ ਉਪਲੱਬਧ ਹੈ।