Update Details

7213-48369155_1007789979400457_6820613193686056960_n.jpg
Posted by Apni Kheti
2018-12-17 12:40:54

ਜਾਣੋ ਅਖਰੋਟ ਦੇ ਅਦਭੁਤ ਫਾਇਦੇ

ਅਖ਼ਰੋਟ ਦਾ ਫਲ ਇੱਕ ਕਿਸਮ ਦਾ ਸੁੱਕਾ ਮੇਵਾ ਹੈ ਜੋ ਖਾਣ ਦੇ ਕੰਮ ਆਉਂਦਾ ਹੈ। ਅਖਰੋਟ ਵਿੱਚ ਪ੍ਰੋਟੀਨ ਦੇ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਵਾਲਾਂ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅਖਰੋਟ ਭਾਰ ਕੰਟਰੋਲ ਕਰਨ ਵਿੱਚ ਸਹਾਈ ਹੁੰਦਾ ਹੈ। ਸ਼ੂਗਰ ਦੇ ਮਰੀਜਾਂ ਨੂੰ ਰੋਜ਼ਾਨਾ ਅਖਰੋਟ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਖਾਣ ਨਾਲ ਸ਼ੂਗਰ ਤੋਂ ਆਰਾਮ ਮਿਲਦਾ ਹੈ। ਅਖਰੋਟ ਗਰਮ ਅਤੇ ਖੁਸ਼ਕ ਪ੍ਰਕਿਰਤੀ ਦਾ ਹੁੰਦਾ ਹੈ।

ਇਸ ਵਿੱਚ ਮੌਜੂਦ ਪਦਾਰਥ ਹੇਠ ਲਿਖੇ ਹਨ:-

• 4.5 ਫੀਸਦੀ ਪਾਣੀ

• 15.6 ਫੀਸਦੀ ਪ੍ਰੋਟੀਨ

• 1.8 ਫੀਸਦੀ ਖਣਿਜ ਪਦਾਰਥ

• 11 ਫੀਸਦੀ ਕਾਰਬੋਹਾਈਡ੍ਰੇਟ

• 0.10 ਫੀਸਦੀ ਕੈਲਸ਼ੀਅਮ

• 0.38 ਫੀਸਦੀ ਫਾਸਫੋਰਸ

• 4.8 ਮਿਲੀਗ੍ਰਾਮ ਫੀਸਦੀ ਲੋਹਾ, ਵਿਟਾਮਿਨ ਏ ਅਤੇ ਬੀ