Update Details

2504-PAU.jpg
Posted by Kheti Sandesh
2018-09-06 05:41:12

ਖੁਦਕੁਸ਼ੀਆਂ ਰੋਕਣ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ ਦਿੰਦੀ ਵਿਚਾਰਚਰਚਾ 10 ਸਤੰਬਰ ਨੂੰ ਪੀਏਯੂ ਵਿੱਚ

ਸਮੁੱਚਾ ਵਿਸ਼ਵ 10 ਸਤੰਬਰ ਨੂੰ ਖੁਦਕੁਸ਼ੀਆਂ ਰੋਕਣ ਦੇ ਦਿਵਸ ਵਜੋਂ ਮਨਾ ਰਿਹਾ ਹੈ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਵੱਲੋਂ ਇਸ ਦਿਨ ਇੱਕ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ ਜਿਸ ਦਾ ਮੁੱਖ ਥੀਮ ਖੁਦਕੁਸ਼ੀਆਂ ਰੋਕਣ ਲਈ ਆਓ ਰਲ ਕੇ ਹੰਭਲਾ ਮਾਰੀਏ ਹੋਵੇਗਾ । ਪੀਏਯੂ ਦੇ ਪਾਲ ਆਡੀਟੋਰੀਅਮ ਵਿੱਚ ਸਵੇਰੇ 10 ਵਜੇ ਸ਼ੁਰੂ ਹੋਣ ਵਾਲੀ ਇਸ ਵਿਚਾਰ-ਚਰਚਾ ਵਿੱਚ ਵੱਖ-ਵੱਖ ਅਕਾਦਮਿਕ, ਧਾਰਮਿਕ, ਮਨੋਵਿਿਗਆਨਿਕ, ਸਮਾਜ ਵਿਿਗਆਨਿਕ ਅਦਾਰਿਆਂ ਅਤੇ ਮੀਡੀਆ ਤੋਂ ਬੁਲਾਰੇ ਪਹੁੰਚਣਗੇ ਜਿਨ੍ਹਾਂ ਵਿੱਚ ਖਡੂਰ ਸਾਹਿਬ ਤੋਂ ਬਾਬਾ ਸੇਵਾ ਸਿੰਘ ਜੀ ਪਦਮ ਸ਼੍ਰੀ, ਰੀਫੋਕਸ ਬੀਹੇਵੀਅਰਲ ਸਰਵਿਸਜ਼ ਦੇ ਨਿਰਦੇਸ਼ਕ ਡਾ. ਦਵਿੰਦਰਜੀਤ ਸਿੰਘ ਮੁੱਢਲੇ ਸੈਸ਼ਨ ਦਾ ਆਗਾਜ਼ ਕਰਨਗੇ ।ਇਸ ਗੱਲ ਦਾ ਖੁਲਾਸਾ ਕਰਦਿਆਂ ਕਿਸਾਨ ਖੁਦਕੁਸ਼ੀਆਂ ਨਾਲ ਜੁੜੇ ਪ੍ਰਮੁੱਖ ਪ੍ਰੋਜੈਕਟ ਦੇ ਪ੍ਰਿੰਸੀਪਲ ਇਨਵੈਸੀਗੇਟਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸਮੁੱਚੀ ਵਿਚਾਰ-ਚਰਚਾ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਕਰਨਗੇ। ਉਹਨਾਂ ਇਹ ਵੀ ਦੱਸਿਆ ਕਿ ਵੱਡੇ ਪੱਧਰ ਦੀ ਇਸ ਵਿਚਾਰ-ਚਰਚਾ ਵਿੱਚ ਰਾਜ ਦੀਆਂ ਵਿੱਦਿਅਕ ਸੰਸਥਾਵਾਂ, ਐਨ ਜੀ ਓ ਜਿਵੇਂ ਸਤਨਾਮ ਸਰਬ ਕਲਿਆਣ ਟਰੱਸਟ ਚੰਡੀਗੜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ, ਤਬਦੀਲੀ ਦੇ ਵਾਹਕ ਲੈਂਡਮਾਰਕ, ਸੁਕ੍ਰਿਤ ਟਰੱਸਟ, ਸਮਾਜ ਸੁਧਾਰ ਵੈਲਫੇਅਰ ਕਮੇਟੀ ਅਮਰਗੜ੍ਹ ਵਰਗੀਆਂ ਸੰਸਥਾਵਾਂ ਵੀ ਸ਼ਾਮਲ ਹੋਣਗੀਆਂ।