
ਕਿੰਨੂ ਦੀ ਕੈਂਡੀ ਅਤੇ ਮੁਰੱਬਾ ਕਿਵੇਂ ਬਣਾਈਏ

ਕਿੰਨੂ ਦੀ ਕੈਂਡੀ: ਕੈਂਡੀ ਤਿਆਰ ਕਰਨ ਲਈ, ਕਿੰਨੂ ਦੀਆਂ ਫਾੜੀਆਂ ਵਿੱਚੋਂ ਬੀਜ ਨੂੰ ਬਾਹਰ ਕੱਢ ਕੇ ਅਤੇ ਛੋਟੇ ਛੇਕ ਕਰਕੇ 4% ਕੈਲਸ਼ੀਅਮ ਹਾਈਡ੍ਰੋਕਸਾਈਡ ਦੇ ਘੋਲ ਵਿੱਚ ਸਾਰੀ ਰਾਤ ਡੁਬੋ ਕੇ ਰੱਖੋ ਅਤੇ ਅਗਲੇ ਦਿਨ ਗਰਮ ਪਾਣੀ ਨਾਲ ਸਾਫ ਕਰੋ। ਕਿੰਨੂ ਦੀਆਂ ਅਣ-ਉਪਚਾਰਤ ਫਾੜੀਆਂ ਨੂੰ 0.3% ਸਿਟ੍ਰਿਕ ਐਸਿਡ ਵਾਲੇ ਖੰਡ ਦੇ 55˚ ਬੀ ਘੋਲ ਵਿੱਚ ਪੂਰੀ ਰਤਾ ਭਿਉਂ ਕੇ ਰੱਖੋ । ਅਗਲੇ ਦਿਨ, ਘੋਲ ਵਿੱਚ ਹੋਰ ਖੰਡ ਪਾ ਕੇ ਅਤੇ ਗਰਮ ਕਰਕੇ ਇਸਦੀ ਗਿਰੀ ਬ੍ਰਿਕਸ ਨੂੰ 10% ਤੱਕ ਵਧਾਓ । ਸੰਤੁਲਨ ਬਨਾਉਣ ਲਈ ਇਸਨੂੰ ਇੱਕ ਰਾਤ ਲਈ ਇਸੇ ਤਰ੍ਹਾਂ ਪਿਆ ਰਹਿਣ ਤੋਂ ਬਾਅਦ ਰੋਜ਼ਾਨਾ ਖੰਡ ਦੇ ਘੋਲ ਦੀ ਘਣਤਾ 10% ਵਧਾਉਂਦੇ ਰਹੋ ਕਦੋਂ ਤੱਕ ਇਸ ਘੋਲ ਦੀ ਘਣਤਾ 70˚ ਬੀ ਨਾ ਹੋ ਜਾਵੇ। ਖੰਡ ਦੇ ਇਸ ਘੋਲ ਵਿੱਚ 200 ਪੀ.ਪੀ.ਐਮ. ਸੋਡੀਅਮ ਬੈਂਜ਼ੋਏਟ ਪਾ ਕੇ ਇਸ ਵਿੱਚ ਫਾੜੀਆਂ ਨੂੰ ਇੱਕ ਹਫਤੇ ਲਈ ਰੱਖੋ । ਇਸ ਘੋਲ ਵਿੱਚੋਂ ਕਿੰਨੂ ਦੀਆਂ ਫਾੜੀਆਂ ਨੂੰ ਕੱਢ ਕੇ ਇਸ ਦੀ 4% ਪੈਕਟਿਨ ਨਾਲ ਕੋਟਿੰਗ ਕਰੋ ਅਤੇ ਇਸ ਮਗਰੋਂ ਹੋਟ ਏਅਰ ਡਰਾਇਰ ਵਿੱਚ 55˚ਛ ਤਾਪਮਾਨ ਉਪਰ 6-7 ਘੰਟਿਆਂ ਤੱਕ ਸੁਕਾਓ । ਕਿੰਨੂ ਦਾ ਮੁਰਬਾ: ਮੁਰਬਾ ਤਿਆਰ ਕਰਨ ਲਈ, 3:1 ਅਨੁਪਾਤ ਵਿੱਚ ਕਿੰਨੂ ਅਤੇ ਨਿੰਬੂ ਦਾ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ। ਮੁਰਬਾ ਤਿਆਰ ਕਰਨ ਲਈ ਤਿੰਨ ਪੜਾਅ ਹੁੰਦੇ ਹਨ:
1. ਪੈਕਟਿਨ ਦਾ ਅਰਕ ਤਿਆਰ ਕਰਨਾ;
2. ਛਿਲਕਿਆਂ ਦੇ ਟੁਕੜੇ ਕਰਨਾ;
3. ਪਕਾਉਣਾ
1. ਪੈਕਟਿਨ ਦਾ ਅਰਕ ਤਿਆਰ ਕਰਨਾ: ਪੈਕਟਿਨ ਦਾ ਅਰਕ ਬਨਾਉਣ ਲਈ ਫ਼aਮਪ;ਲ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਕੇ ਪਾਣੀ ਵਿੱਚ (ਫ਼aਮਪ;ਲ ਦੇ ਭਾਰ ਤੋਂ ਦੁੱਗਣਾ) ਘੱਟ ਅੱਗ ਉਪਰ ਲਗਭਗ 40 ਮਿੰਟ ਲਈ ਉਬਾਲ ਕੇ ਮਲਮਲ ਦੇ ਕਪੜੇ ਨਾਲ ਛਾਣ ਕੇ ਪੈਕਟਿਨ ਦਾ ਅਰਕ ਕੱਢੋ। ਇਸ ਮਗਰੋਂ ਬਚੀ ਰਹਿੰਦ-ਖੂੰਹਦ ਵਿੱਚ ਹੋਰ ਪਾਣੀ ਪਾ ਕੇ ਇਸਨੂੰ ਫਿਰ 20 ਮਿੰਟ ਲਈ ਉਬਾਲ ਕੇ ਹੋਰ ਅਰਕ ਕੱਢ ਲਵੋ । ਦੋਨਾਂ ਅਰਕਾਂ ਨੂੰ ਇੱਕ ਕੋਨੀਕਲ ਫਲਾਸਕ ਵਿੱਚ ਪਾ ਕੇ ਇੱਕ ਰਾਤ ਲਈ ਰੱਖੋ ਜਦੋਂ ਤੱਕ ਇਸ ਮਿਸ਼ਰਨ ਦੀ ਗਾਦ ਹੇਠਾਂ ਬੈਠ ਜਾਵੇ ਇਸ ਤੋਂ ਬਾਅਦ ਮਿਸ਼ਰਨ ਨੂੰ ਪੁਣ ਕੇ ਅਰਕ ਵੱਖ ਕਰ ਲਵੋ।
2. ਛਿਲਕਿਆਂ ਦੇ ਟੁਕੜੇ ਕਰਨਾ: ਕਿੰਨੂ ਦੇ ਛਿਲਕਿਆਂ ਦੇ 2.5 ਸੈ.ਮੀ. ਲੰਬੇ ਅਤੇ 0.5 ਸੈ.ਮੀ. ਚੌੜੇ ਟੁਕੜੇ ਕਰੋ। ਇਹਨਾਂ ਛਿਲਕਿਆਂ ਨੂੰ ਪਾਣੀ ਵਿੱਚ ਉਬਾਲ ਕੇ ਨਰਮ ਕਰਕੇ 10-15 ਮਿੰਟ ਤੱਕ ਉਬਾਲ ਲਵੋ ਅਤੇ ਇਸ ਪ੍ਰਕਿਰਿਆਂ ਦੌਰਾਨ ਤਿੰਨ ਵਾਰ ਪਾਣੀ ਬਦਲੋ ਤਾਂ ਜੋ ਛਿਲਕੇ ਦੀ ਕੁੜਤਨ ਖਤਮ ਹੋ ਜਾਵੇ।
3. ਪਕਾਉਣਾ: ਅਰਕ ਨੂੰ ਉਬਾਲ ਕੇ ਇਸ ਵਿੱਚ ਖੰਡ (700 ਗ੍ਰਾਮ/ਕਿਲੋਗ੍ਰਾਮ ਅਰਕ) ਅਤੇ ਥੋੜ੍ਹੀ ਜਿਹੀ ਮਿਕਦਾਰ ਵਿੱਚ ਪੈਕਟਿਨ ਪਾ ਕੇ ਇਸਨੂੰ 5-7 ਮਿੰਟ ਤੱਕ ਉਬਾਲ ਕੇ ਉਬਲੇ ਹੋਏ ਅਰਕ ਵਿੱਚ ਪਾਓ। ਜਦੋਂ ਇਸ ਘੋਲ ਦਾ ਤਾਪਮਾਨ 100˚ਛ ਹੋ ਜਾਵੇ ਤਾਂ, ਇਸ ਵਿੱਚ ਛਿਲਕਿਆਂ ਦੇ ਟੁਕੜੇ ਪਾ ਦਿਓ (30 ਗ੍ਰਾਮ/ਕਿਲੋਗ੍ਰਾਮ ਅਰਕ ਦੇ ਹਿਸਾਬ ਨਾਲ)। ਇਸ ਮਿਸ਼ਰਨ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਜੈਲੀ ਨਾ ਬਣ ਜਾਵੇ। ਇਸ ਘੋਲ ਨੂੰ ਉਦੋਂ ਤੱਕ ਉਬਾਲਿਆ ਜਾਂਦਾ ਹੈ ਜਦੋਂ ਤੱਕ ਤਾਪਮਾਨ 105˚ਛ ਅਤੇ ਕੁੱਲ ਘੁਲਣਸ਼ੀਲ ਤਾਪਮਾਨ 65˚ਛ ਤੱਕ ਨਾ ਹੋ ਜਾਵੇ। ਮੁਰੱਬੇ ਨੂੰ ਠੰਡਾ ਕਰਕੇ ਹੌਲੀ ਹੌਲੀ ਉਦੋਂ ਤੱਕ ਹਿਲਾਓ ਜਦੋਂ ਤੱਕ ਤਾਪਮਾਨ 80˚ਛ ਤੋਂ ਘੱਟ ਨਾ ਜਾਵੇ ਅਤੇ ਇਸ ਮਗਰੋਂ ਇਸ ਮੁਰੱਬੇ ਨੂੰ ਕੰਚ ਦੇ ਮਰਦਬਾਨਾਂ ਵਿੱਚ ਪਾ ਦਿਓ।
ਹੋਰ ਜਾਣਕਾਰੀ ਲਈ ਸੰਪਰਕ ਕਰੋ- 98550-55871
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.