Update Details

7002-as.jpg
Posted by Apni Kheti
2019-02-07 17:13:33

These tips will increase 10 fat of buffalo milk

This content is currently available only in Punjabi language.

ਜਿਹੜੇ ਲੋਕ ਗਾਂ ਅਤੇ ਮੱਝ ਤੋਂ ਜ਼ਿਆਦਾ ਦੁੱਧ ਲੈਣ ਲਈ ਉਨ੍ਹਾਂ ਦੇ ਟੀਕੇ ਲਾਉਂਦੇ ਹਨ ਉਹ ਮਨੁੱਖਤਾ ਦੇ ਸਬ ਤੋਂ ਵੱਡੇ ਦੁਸ਼ਮਣ ਹਨ। ਉਹ ਕਦੇ ਸੁਖੀ ਨਹੀਂ ਰਹਿ ਸਕਦੇ। ਉਹ ਦੂਜਿਆਂ ਨੂੰ ਜ਼ਹਿਰ ਦਿੰਦੇ ਹਨ ਤਾਂ ਰੱਬ ਉਨ੍ਹਾਂ ਦੇ ਘਰ ਵੀ ਕਦੇ ਅਮ੍ਰਿਤ ਨਾਲ ਨਹੀਂ ਭਰੇਗਾ। ਉਹ ਜ਼ਹਿਰ ਇੱਕ ਦਿਨ ਉਨ੍ਹਾਂ ਨੂੰ ਲੈ ਡੁਬੇਗਾ। ਅੱਜ ਅਸੀਂ ਤੁਹਾਨੂੰ ਗਾਂ ਮੱਝ ਦਾ ਦੁੱਧ ਵਧਾਉਣ ਦਾ ਪੱਕਾ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ। ਇਹ ਉਪਾਅ ਬਿਲਕੁੱਲ ਸੌਖਾ ਹੈ ਅਤੇ ਤੁਹਾਨੂੰ ਬਹੁਤ ਜਲਦ ਇਸਦੇ ਨਤੀਜ਼ਾ ਵੀ ਮਿਲਣਗੇ। ਜ਼ਰੂਰ ਜਾਣੋਂ ਅਤੇ ਅਪਣਾਓ:-

ਦੁੱਧ ਵਧਾਉਣ ਲਈ ਸਮਾਨ :- 250 ਗ੍ਰਾਮ ਕਣਕ ਦਾ ਦਲੀਆ, 100 ਗ੍ਰਾਮ ਗੁੜ ਸ਼ਰਬਤ, 50 ਗ੍ਰਾਮ ਮੇਥੀ, 1 ਕੱਚਾ ਨਾਰੀਅਲ, 25-25 ਗ੍ਰਾਮ ਜ਼ੀਰਾ ਅਤੇ ਅਜਵਾਈਣ

ਵਰਤੋਂ ਦਾ ਤਰੀਕਾ :- ਸਭ ਤੋਂ ਪਹਿਲਾਂ ਦਲੀਏ, ਮੇਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿਚ ਨਾਰੀਅਲ ਨੂੰ ਪੀਸ ਕੇ ਉਸ ਵਿਚ ਪਾ ਦਿਓ ਅਤੇ ਠੰਡਾ ਹੋਣ ‘ਤੇ ਪਸ਼ੂ ਨੂੰ ਖਵਾਓ। ਇਹ ਸਮੱਗਰੀ 2 ਮਹੀਨੇ ਤੱਕ ਕੇਵਲ ਸਵੇਰੇ ਖਾਲੀ ਪੇਟ ਖਵਾਓ। ਇਸ ਸਮੱਗਰੀ ਨੂੰ ਗਾਂ ਦੇ ਸੂਣ ਤੋਂ ਇੱਕ ਮਹੀਨੇ ਪਹਿਲਾਂ ਸ਼ੁਰੂ ਕਰਨਾ ਹੈ ਅਤੇ ਸੂਣ ਦੇ ਇੱਕ ਮਹੀਨੇ ਬਾਅਦ ਤੱਕ ਦੇਣਾ ਹੈ।

ਜਰੂਰੀ ਗੱਲ :- 25-25 ਗ੍ਰਾਮ ਅਜਵਾਈਣ ਅਤੇ ਜ਼ੀਰਾ ਗਾਂ ਦੇ ਸੂਣ ਦੇ ਬਾਅਦ ਸਿਰਫ਼ 3 ਦਿਨ ਹੀ ਦੇਣਾ ਹੈ ਅਤੇ ਤੁਸੀਂ ਬਹੁਤ ਚੰਗਾ ਨਤੀਜਾ ਲੈ ਸਕਦੇ ਹੋ। ਸੂਣ ਦੇ 21 ਦਿਨਾਂ ਤੱਕ ਗਾਂ ਨੂੰ ਸਧਾਰਨ ਖੁਰਾਕ ਦਿਓ।

ਸ੍ਰੋਤ: Rozana Spokeman