Update Details

8761-potato.jpg
Posted by Apni Kheti
2019-02-08 16:37:26

Potato farming

This content is currently available only in Punjabi language.

ਆਲੂ ਵਿਸ਼ਵ ਦੀ ਇਕ ਮੱਹਤਵਪੂਰਨ ਸਬਜ਼ੀਆਂ ਵਾਲੀ ਫਸਲ ਹੈ। ਇਹ ਇਕ ਸਸਤੀ ਅਤੇ ਆਰਥਿਕ ਫਸਲ ਹੈ। ਇਹ ਫਸਲ ਦੱਖਣੀ ਅਮਰੀਕਾ ਦੀ ਹੈ ਅਤੇ ਇਸ ਵਿਚ ਕਾਰਬੋਹਾਈਡ੍ਰੇਟ ਅਤੇ ਵਿਟਾਮਿਨ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਆਲੂ ਲਗਭਗ ਸਾਰੇ ਰਾਜਾਂ ਵਿਚ ਉਗਾਏ ਜਾਂਦੇ ਹਨ। ਇਹ ਫਸਲ ਸਬਜੀ ਲਈ ਅਤੇ ਚਿਪਸ ਬਣਾੳਣ ਲਈ ਵਰਤੀ ਜਾਂਦੀ ਹੈ। ਇਹ ਫਸਲ ਸਟਾਰਚ ਅਤੇ ਸ਼ਰਾਬ ਬਣਾੳਣ ਲਈ ਵਰਤੀ ਜਾਂਦੀ ਹੈ। ਭਾਰਤ ਵਿਚ ਜ਼ਿਆਦਾਤਰ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ, ਕਰਨਾਟਕਾ, ਆਸਾਮ ਅਤੇ ਮੱਧ ਪ੍ਰਦੇਸ਼ ਵਿਚ ਆਲੂ ਉਗਾਏ ਜਾਂਦੇ ਹਨ।

ਪੰਜਾਬ ਵਿਚ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਪਟਿਆਲਾ ਮੁੱਖ ਆਲੂ ਪੈਦਾ ਕਰਨ ਵਾਲੇ ਖੇਤਰ ਹਨ। ਆਲੂ ਪੰਜਾਬ ਦੇ ਕਈ ਜ਼ਿਲਿਆ ਵਿਚ ਉਗਾਈ ਜਾਣ ਵਾਲੀ ਫ਼ਸਲ ਹੈ। ਇਸ ਦੀ ਵੱਧ ਪੈਦਾਵਾਰ ਲੈਣ ਲਈ ਕਈ ਸੁਧਰੀਆਂ ਹੋਈਆਂ ਕਿਸਮਾਂ, ਬੀਜ , ਸੁਚੱਜੀ ਖਾਦ ਅਤੇ ਪਾਣੀ ਦਾ ਪ੍ਰਬੰਧ ਬਹੁਤ ਜਰੂਰੀ ਹੈ। ਇਸ ਫ਼ਸਲ ਦੀ ਸਭ ਤੋਂ ਪਹਿਲੀ ਅਤੇ ਜਰੂਰੀ ਲੋੜ ਪਾਣੀ ਦੀ ਹੁੰਦੀ ਹੈ ਅਤੇ ਪਾਣੀ ਦਾ ਵੱਧ ਜਾ ਘੱਟ ਮਾਤਰਾ ਵਿਚ ਮਿਲਣਾ ਦੋਨੋ ਫ਼ਸਲ ਦੇ ਝਾੜ ਵਿਚ ਘਾਟਾ ਕਰਦੇ ਹਨ। ਪਾਣੀ ਦਾ ਵੱਧ ਮਿਲਣਾ ਜਾ ਘੱਟ ਮਿਲਣਾ ਬੂਟਿਆਂ ਦੇ ਵਿਕਾਸ ਨੂੰ ਰੋਕ ਦਿੰਦਾ ਹੈ।

ਇਸ ਲਈ ਆਲੂਆਂ ਦੀ ਫ਼ਸਲ ਨੂੰ ਸਹੀ ਮਾਤਰਾ ਵਿਚ ਪਾਣੀ ਦੇਣਾ ਬਹੁਤ ਜਰੂਰੀ ਹੁੰਦਾ ਹੈ। ਕਈ ਵਾਰ ਸਿੰਚਾਈ ਵੇਲੇ ਪਾਣੀ ਵੱਟਾਂ ਵਿਚਕਾਰ ਖੜਾ ਰਹਿੰਦਾ ਹੈ ਜਿਸ ਦਾ ਫ਼ਸਲ ਦੇ ਉਪਰ ਮਾੜਾ ਅਸਰ  ਪੈਂਦਾ ਹੈ। ਅਜਿਹੀ ਹਾਲਤ ਵਿਚ ਆਕਸੀਜਨ ਦੀ ਕਮੀ ਹੋਣ ਦੇ ਕਾਰਨ ਫ਼ਸਲ ਦੀਆਂ ਜੜ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ ਅਤੇ ਫ਼ਸਲ ਸੁੱਕਣਾ ਸ਼ੁਰੂ ਕਰ ਦਿੰਦੀ ਹੈ। ਇਸ ਤੋਂ ਇਲਾਵਾ ਜੜ੍ਹਾਂ ਦੇ ਵਿਚ ਉੱਲੀ ਲੱਗਣੀ ਵੀ ਸ਼ੁਰੂ ਹੋ ਜਾਂਦੀ ਹੈ। ਜ਼ਿਆਦਾ ਨਮੀ ਦੇ ਕਾਰਨ ਫ਼ਸਲ ਬਿਮਾਰੀ ਦੇ ਹਮਲੇ ਹੇਠ ਜ਼ਿਆਦਾ ਆਉਂਦੀ ਹੈ।

ਸਿੰਚਾਈ ਦਾ ਸਹੀ ਪ੍ਰਬੰਧ ਕਰਕੇ ਆਲੂਆਂ ਦੀ ਫ਼ਸਲ ਤੋਂ ਵਧੀਆ ਝਾੜ ਲਿਆ ਜਾ ਸਕਦਾ ਹੈ। ਆਲੂਆਂ ਵਿਚ ਸਿੰਚਾਈ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਖਾਲੀਆਂ ਰਾਹੀਂ,  ਤੁਪਕਾ ਸਿੰਚਾਈ। ਪਾਣੀ ਸਿੱਧਾ ਬੂਟਿਆਂ ਦੀਆਂ ਜੜ੍ਹਾਂ ਦੇ ਵਿਚ ਜਾਂਦਾ ਹੈ ਜਿਸ ਨਾਲ ਪਾਣੀ ਦੀ ਸਹੀ ਵਰਤੋਂ ਹੁੰਦੀ ਹੈ। ਇਸ ਦੇ ਨਾਲ ਨਦੀਨ ਵੀ ਖੇਤ ਵਿਚ ਘੱਟ ਉਗਦੇ ਹਨ। ਫ਼ਸਲ ਦੇ ਝਾੜ ਵਿਚ ਵਾਧਾ ਹੁੰਦਾ ਹੈ। ਆਲੂਆਂ ਨੂੰ ਬਿਮਾਰੀ ਘੱਟ ਪੈਂਦੀ ਹੈ ਜਿਸ ਕਰਕੇ ਸਪ੍ਰੇਹਾਂ ਦੀ ਵਰਤੋਂ ਘੱਟ ਹੁੰਦੀ ਹੈ। ਇਸ ਵਿਧੀ ਦੇ ਨਾਲ ਫਰਟੀਗੇਸ਼ਨ ਕਾਰਨ ਨਾਲ ਖਾਦਾਂ ਦੀ ਵੀ ਬਚਤ ਹੁੰਦੀ ਹੈ। ਇਸ ਵਿਧੀ ਨਾਲ ਆਲੂਆਂ ਦੀ ਪੁਟਾਈ ਦਾ ਸਮਾਂ ਵੀ ਅਗੇਤਾ ਹੋ ਜਾਂਦਾ ਹੈ। 

ਸ੍ਰੋਤ: Rozana Spokesman