Update Details

6135-ddsdg.jpg
Posted by Rozana Spokesman
2019-02-22 10:15:33

Once the crop is harvested, 50 quintals yield per acre

This content is currently available only in Punjabi language.

ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਹੋਣ ਵਾਲਾ ਡ੍ਰੈਗਨ ਫਰੂਟ ਹੁਣ ਪ੍ਰਦੇਸ਼ ਦੇ ਕਿਸਾਨਾਂ ਦੇ ਲਈ ਆਮਦਨ ਦਾ ਚੰਗਾ ਜਰੀਆ ਬਣ ਗਿਆ ਹੈ। ਬਰਨਾਲਾ ਦੇ ਪਿੰਡ ਠੁੱਲੇਵਾਲ ਦੇ ਕਿਸਾਨ ਹਰਬੰਤ ਸਿੰਘ ਇਸਦੀ ਖੇਤੀ ਤੋਂ ਬਹੁਤ ਮੁਨਾਫਾ ਕਮਾ ਰਹੇ ਹਨ। ਹੁਣ ਉਹ ਦੂਸਰੇ ਕਿਸਾਨਾਂ ਨੂੰ ਵੀ ਇਸਦੀ ਖੇਤੀ ਦੇ ਲਈ ਪ੍ਰੇਰਿਤ ਕਰ ਰਹੇ ਹਨ। ਵੱਡੀ ਗੱਲ ਇਹ ਹੈ ਕਿ ਇਸਦੀਆਂ ਕਲਮਾਂ ਇੱਕ ਵਾਰ ਲਗਾਉਣ ਨਾਲ ਇਹ 15 ਸਾਲ ਤੱਕ ਫਲ ਦਿੰਦੀ ਹੈ। ਯਾਨੀ ਇੱਕ ਵਾਰ ਬਿਜਾਈ ਤੋਂ ਬਾਅਦ 15 ਸਾਲ ਕਮਾਈ ਹੀ ਕਮਾਈ ਕੀਤੀ ਜਾ ਸਕਦੀ ਹੈ।

ਇਸਦੇ ਨਾਲ ਹੀ ਇਸਨੂੰ ਪਾਣੀ ਖੜ੍ਹਾ ਹੋਣ ਵਾਲੀ ਜਮੀਨ ਤੋਂ ਇਲਾਵਾ ਕਿਸੇ ਵੀ ਮਿੱਟੀ ਵਿਚ ਲਗਾਇਆ ਜਾ ਸਕਦਾ ਹੈ। ਡ੍ਰੈਗਨ ਫਰੂਟ ਦੀ ਖੇਤੀ ਵਿਚ ਪਾਣੀ ਦੀ ਵੀ ਨਾਮਾਤਰ ਹੀ ਜਰੂਰਤ ਹੁੰਦੀ ਹੈ। ਗਰਮੀ ਦੇ ਸੀਜਨ ਵਿਚ 10 ਦਿਨਾਂ ਵਿਚ ਇੱਕ ਵਾਰ ਅਤੇ ਸਰਦੀਆਂ ਵਿਚ ਇੱਕ ਮਹੀਨੇ ਵਿਚ ਇੱਕ ਵਾਰ ਸਿੰਚਾਈ ਦੀ ਜਰੂਰਤ ਹੁੰਦੀ ਹੈ। ਕਿਸਾਨ ਇਸ ਫਰੂਟ ਦੇ ਨਾਲ ਝੋਨੇ ਨੂੰ ਛੱਡ ਕੇ ਕੋਈ ਵੀ ਫਸਲ ਲਗਾ ਕੇ ਕਮਾਈ ਦੁੱਗਣੀ ਕਰ ਸਕਦੇ ਹਨ। ਇੱਕ ਕਿੱਲੇ ਜਮੀਨ ਵਿਚ ਇਸਦੀਆਂ 1600 ਕਲਮਾਂ ਲੱਗਦੀਆਂ ਹਨ। 15 ਸਾਲ ਤੱਕ ਇਸ ਵਿਚ ਫਰੂਟ ਲੱਗੇਗਾ ਜੋ ਤੀਸਰੇ ਸਾਲ ਤੋਂ ਭਰਪੂਰ ਉਤਪਾਦਨ ਦੇਣ ਲੱਗੇਗਾ।

ਮਿਹਨਤ ਦੇ ਬਲ ਤੇ ਇੱਕ ਏਕੜ ਤੋਂ 50 ਕੁਇੰਟਲ ਫਲ ਹੋ ਸਕਦਾ ਹੈ ਜਿਸਨੂੰ ਵੇਚ ਕੇ ਪੰਜ ਲੱਖ ਰੁਪਏ ਕਮਾਏ ਜਾ ਸਕਦੇ ਹਨ। ਹੋਰ ਕੋਈ ਫਸਲ ਇੰਨੀਂ ਕਮਾਈ ਨਹੀਂ ਦੇ ਪਾਉਂਦੀ। ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰ ਮਨਪ੍ਰੀਤ ਸਿੱਧੂ ਨੇ ਦੱਸਿਆ ਕਿ ਡ੍ਰੈਗਨ ਫਰੂਟ ਸਰੀਰ ਵਿਚ ਐਂਟੀ-ਆੱਕਸੀਡੈਂਟ ਦਾ ਕੰਮ ਕਰਦਾ ਹੈ। ਸਰੀਰ ਵਿਚ ਖੂਨ, ਚਰਬੀ, ਦਿਲ ਅਤੇ ਚਮੜੀ ਵਿਚ ਹਰ ਤਰਾਂ ਦੀ ਸਮੱਸਿਆ ਆੱਕਸੀਡੈਂਟ ਤੋਂ ਪੈਦਾ ਹੁੰਦੀ ਹੈ। ਹਰਬੰਤ ਸਿੰਘ ਨੇ ਦੱਸਿਆ ਕਿ ਡ੍ਰੈਗਨ ਫਰੂਟ ਦੀ ਕਲਮ ਨੂੰ ਦੋ ਮਹੀਨਿਆਂ ਤੱਕ ਗਮਲੇ ਵਿਚ ਤਿਆਰ ਕੀਤਾ ਜਾ ਸਕਦਾ ਹੈ।

ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਇਸਨੂੰ ਕਿਸੇ ਵੀ ਸਮੇਂ ਲਗਾਇਆ ਜਾ ਸਕਦਾ ਹੈ। ਗਰਮੀਆਂ ਇਸਦੇ ਲਈ ਅਨੁਕੂਲ ਸਮਾਂ ਹੈ। ਢੇਢ ਸਾਲ ਪਹਿਲਾਂ ਦੀ ਗੱਲ ਹੈ। ਮੈਂ ਸ਼ੋਸ਼ਲ ਮੀਡੀਆ ਤੇ ਡ੍ਰੈਗਨ ਫਰੂਟ ਦੇ ਬਾਰੇ ਜਾਣਿਆਂ ਅਤੇ ਗੁਜਰਾਤ ਤੋਂ 400 ਪੌਦੇ ਲੈ ਆਇਆ। ਇਸਦੀ ਖੇਤੀ ਦੀ ਜਾਣਕਾਰੀ ਨਹੀਂ ਸੀ, ਪਰ ਰਿਸਕ ਲੈ ਕੇ ਇੱਕ ਪੌਦੇ ਦੀ 70 ਰੁਪਏ ਕੀਮਤ ਦਿੱਤੀ। 28 ਹਜਾਰ ਰੁਪਏ ਖਰਚ ਕਰਕੇ 400 ਪੌਦਿਆਂ ਨੂੰ ਲੈ ਕੇ ਦੋ ਕਨਾਲ ਵਿਚ ਇਹਨਾਂ ਨੂੰ ਲਗਾ ਦਿੱਤਾ। ਪਹਿਲੇ ਸਾਲ 58 ਹਜਾਰ ਰੁਪਏ ਖਰਚ ਕਰਕੇ ਇੱਕ ਸਾਲ ਤੱਕ ਇਹਨਾਂ ਨੂੰ ਪਾਲਿਆ।

ਇਸ ਤੋਂ ਮੈਨੂੰ 40 ਹਜਾਰ ਦੇ ਫਲ ਪ੍ਰਾਪਤ ਹੋਏ। ਇਸ ਤੋਂ ਇਲਾਵਾ ਮੈਂ ਕਰੀਬ 50-60 ਕਲਮਾਂ ਵੀ ਵੇਚੀਆਂ। ਸਫਲ ਪ੍ਰਯੋਗ ਤੋਂ ਬਾਅਦ ਹੁਣ ਮੈਂ ਖੁਸ਼ ਹਾਂ ਅਤੇ ਦੋ ਏਕੜ ਵਿਚ ਕਲਮਾਂ ਲਗਾਉਣ ਦੀ ਤਿਆਰ ਕਰ ਰਿਹਾ ਹਾਂ।

 

ਸਰੋਤ: ਰੋਜ਼ਾਨਾ ਸਪੋਕੇਸਮੈਨ