Update Details

898-sugarcaneaaa.jpg
Posted by Apni Kheti
2019-02-13 16:22:56

Now no need to workers for sowing,harvesting and cleaning the sugarcane, This technology has come

This content is currently available only in Hindi language

ਗੰਨੇ ਦੀ ਫ਼ਸਲ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਚੰਗੀ ਖ਼ਬਰ ਹੈ। ਹੁਣ ਕਿਸਾਨਾਂ ਨੂੰ ਬਿਜਾਈ ਕਰਨ ਸਮੇਂ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ। ਸ਼ੂਗਰਫੈੱਡ ਵਿਭਾਗ ਵੱਲੋਂ ਇੱਕ ਮਸ਼ੀਨ ਤਿਆਰ ਕੀਤੀ ਹੈ। ਜਿਹੜੀ ਗੰਨਾ ਕਿਸਾਨਾਂ ਲਈ ਵਰਦਾਨ ਸਾਬਤ ਹੋ ਹੋਵੇਗੀ। ਇਹ ਗੰਨੇ ਦੀ ਫ਼ਸਲ ਦੀ ਬਿਜਾਈ, ਕਟਾਈ ਤੇ ਸਫ਼ਾਈ ਕਰਨ ਵਾਲੀ ਮਸ਼ੀਨ ਹੈ। ਇਸ ਮਸ਼ੀਨ ਨੂੰ ਸਹਿਕਾਰਤਾ ਵਿਭਾਗ ਦੇ ਸ਼ੂਗਰਫੈੱਡ ਵਿਭਾਗ ਵੱਲੋਂ ਤਿਆਰ ਕੀਤਾ ਗਿਆ। 

ਵਿਭਾਗ ਵੱਲੋਂ ਅਜਨਾਲਾ ਦੇ ਪਿੰਡ ਸਾਰੰਗਦੇਵ ਦੇ ਕਿਸਾਨਾਂ ਨੂੰ ਮਸ਼ੀਨ ਦੀ ਲਾਈਵ ਡੈਮੋ ਦਿੱਤੀ ਗਈ। ਸ਼ੂਗਰਫੈੱਡ ਦੇ ਕੈਨ ਐਡਵਾਈਜ਼ਰ ਗੁਰਇਕਬਾਲ ਸਿੰਘ ਕਾਹਲੋਂ ਮੁਤਾਬਿਕ ਗੰਨੇ ਦੀ ਫ਼ਸਲ ਦਾ ਮਸ਼ੀਨੀਕਰਨ ਹੋਣ ਨਾਲ ਕਿਸਾਨਾਂ ਨੂੰ ਫ਼ਸਲ ਲਗਾਉਣ ਤੇ ਕੱਟਣ ਚ ਸਹਾਇਤਾ ਮਿਲੇਗੀ ਤੇ ਜ਼ਿਆਦਾ ਮੁਨਾਫ਼ਾ ਹੋਵੇਗਾ। ਸ਼ੂਗਰ ਮਿਲ ਭਾਲਾ ਪਿੰਡ ਦੇ ਜੀ.ਐੱਮ ਸ਼ਿਵਪਾਲ ਸਿੰਘ ਨੇ ਦੱਸਿਆ ਕਿ ਇਸ ਮਸ਼ੀਨ ਦੀ ਮਦਦ ਨਾਲ ਕਿਸਾਨ ਇੱਕੋ ਸਮੇਂ ਤਿੰਨ ਤੋਂ ਚਾਰ ਫ਼ਸਲਾਂ ਲੱਗਾ ਸਕਦੇ ਹਨ। ਮਸ਼ੀਨ ਦੁਆਰਾ ਕੱਟੀ ਗਈ ਫ਼ਸਲ ਨੂੰ ਸੰਭਾਲਣ ਵਿੱਚ ਮਿਲ ਵਿੱਚ ਵੀ ਆਸਾਨੀ ਹੁੰਦੀ ਹੈ।

ਕਿਸਾਨਾਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ। ਗੰਨੇ ਦੀ ਫ਼ਸਲ ਦੀ ਬਿਜਾਈ ਕਰਨ ਵਾਲੇ ਕਿਸਾਨ ਨਵੀਂ ਮਸ਼ੀਨ ਤੋਂ ਕਾਫ਼ੀ ਆਸਵੰਦ ਹਨ। ਹੋਰਨਾਂ ਕਿਸਾਨਾਂ ਨੂੰ ਵੀ ਇਸ ਮਸ਼ੀਨ ਜ਼ਰੀਏ ਬਿਜਾਈ ਕਰਨ ਦੀ ਅਪੀਲ ਕੀਤੀ ਹੈ। ਤਕਨੀਕੀ ਦੇ ਯੁੱਗ ਚ ਕਿਸਾਨੀ ਦਾ ਵੀ ਨਵੀਨੀਕਰਨ ਹੋ ਰਿਹਾ ਤੇ ਨਵੀਂ ਮਸ਼ੀਨਰੀ ਈਜਾਦ ਹੋ ਰਹੀ ਹੈ। ਸਰਕਾਰ ਨੂੰ ਵੀ ਚਾਹੀਦਾ ਕਿ ਅਜਿਹੀ ਮਸ਼ੀਨਰੀ ਤੇ ਸਬਸਿਡੀ ਦਿੱਤੀ ਜਾਵੇ ਤਾਂ ਕਿ ਨਵੀਂ ਤਕਨੀਕ ਹਰ ਕਿਸਾਨ ਦੀ ਪਹੁੰਚ ਚ ਆ ਸਕੇ। ਕਿਸਾਨ ਭਰਪੂਰ ਫ਼ਾਇਦਾ ਉਠਾ ਸਕਣ।

इस खबर को अपनी खेती के स्टाफ द्वारा सम्पादित नहीं किया गया है एवं यह खबर अलग-अलग फीड में से प्रकाशित की गयी है।

स्रोत: Rozana Spokesman