Update Details

5398-fig.JPG
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-02-28 11:22:52

Information about new varieties of Fig

This content is currently available only in Punjabi language.

ਪੰਜਾਬ ਅੰਜ਼ੀਰ: ਇਸ ਕਿਸਮ ਦੇ ਬੂਟੇ ਮਧਰੇ ਹੁੰਦੇ ਹਨ ਅਤੇ ਪ੍ਰਤੀ ਬੂਟਾ ਝਾੜ 13 ਕਿਲੋ ਹੁੰਦਾ ਹੈ। ਇਸ ਦੇ ਫ਼ਲ ਅੱਧ ਜੂਨ ਤੋਂ ਜੁਲਾਈ ਦੇ ਅਖੀਰਲੇ ਹਫ਼ਤੇ ਤੱਕ ਪੱਕਦੇ ਹਨ। ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦੇ, ਸਵਾਦਲੇ ਅਤੇ ਪੀਲੇ ਫ਼ਲਾਂ ਉੱਪਰ ਜਾਮਣੀ ਗੁਲਾਬੀ ਰੰਗ ਦੀ ਭਾਅ ਅਤੇ ਦਰਮਿਆਨੇ ਆਕਾਰ ਦੀ ਅੱਖ ਹੁੰਦੀ ਹੈ। ਫ਼ਲ ਦਾ ਗੁੱਦਾ ਕਰੀਮੀ ਤੋਂ ਗੁਲਾਬੀ ਰੰਗ ਦਾ ਅਤੇ ਉੱਤਮ ਸੁਗੰਧੀ ਵਾਲਾ ਹੁੰਦਾ ਹੈ।