Update Details

4835-PAU.jpg
Posted by Dr. Tejinder Singh Riar, Development Center, PAU
2018-12-22 13:34:51

1 ਜਨਵਰੀ ਤੋਂ ਪੀਏਯੂ ਵਿੱਚ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਕੋਰਸ ਪਿੰਡਾਂ ਦੇ ਨੌਜਵਾਨ ਕਿਸਾਨਾਂ ਲਈ

ਪੀਏਯੂ ਵਿੱਚ ਪਿੰਡਾਂ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਕੋਰਸ 1 ਜਨਵਰੀ ਤੋਂ ਪੀਏਯੂ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਪਿੰਡਾਂ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿੰਨ ਮਹੀਨਿਆਂ ਦਾ ਸਕਿੱਲ ਡਿਵੈਲਪਮੈਂਟ ਸਿਖਲਾਈ ਕੋਰਸ ਮਿਤੀ 1 ਜਨਵਰੀ 2019 ਤੋਂ 29 ਮਾਰਚ 2019 ਤੱਕ ਲਗਾਇਆ ਜਾ ਰਿਹਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕਰਵਾਏ ਜਾਣ ਵਾਲੇ ਇਸ ਕੋਰਸ ਵਿੱਚ 20 ਤੋਂ 40 ਸਾਲ ਉਮਰ ਦੇ ਦਸਵੀਂ ਪਾਸ ਪੰਜਾਬ ਦੇ ਨੌਜਵਾਨ ਕਿਸਾਨ ਦਾਖਲਾ ਲੈ ਸਕਦੇ ਹਨ। ਸਿਖਿਆਰਥੀਆਂ ਨੂੰ ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ ਤੋਂ ਇਲਾਵਾ ਖੇਤੀ ਸਹਾਇਕ ਧੰਦਿਆਂ ਬਾਰੇ ਸਿਖਲਾਈ ਦਿੱਤੀ ਜਾਵੇਗੀ। ਇਸ ਕੋਰਸ ਵਿੱਚ ਦਾਖਲਾ ਲੈਣ ਦੇ ਚਾਹਵਾਨ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ/ਸਕਿੱਲ ਡਿਵੈਲਪਮੈਂਟ ਸੈਂਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਫਾਰਮ ਪ੍ਰਾਪਤ ਕਰ ਸਕਦੇ ਹਨ। ਅਰਜ਼ੀਆਂ ਦੇਣ ਦੀ ਆਖਰੀ ਮਿਤੀ 28 ਦਸੰਬਰ 2018 ਹੈ। ਇੰਟਰਵਿਊ ਮਿਤੀ 30 ਦਸੰਬਰ ਨੂੰ ਸਵੇਰੇ 10 ਵਜੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਹੋਵੇਗੀ। ਉਮੀਦਵਾਰ ਦਸਵੀਂ ਪਾਸ ਅਤੇ ਉਮਰ ਦੇ ਸਬੂਤ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ। ਚੁਣੇ ਜਾਣ ਵਾਲੇ ਸਿਖਿਆਰਥੀ ਤੋਂ 1000/- ਰੁਪਏ ਬਤੌਰ ਸਕਿਓਰਟੀ ਲਈ ਜਾਵੇਗੀ ਜੋ ਕਿ ਸਫ਼ਲਤਾ ਪੂਰਵਕ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀ ਨੂੰ ਹੀ ਵਾਪਿਸ ਦਿੱਤੀ ਜਾਵੇਗੀ। ਕੋਰਸ ਦੀ ਫੀਸ 500/- ਰੁਪਏ ਹੈ ਅਤੇ ਰਿਹਾਇਸ਼ ਦੀ 300/- ਰੁਪਏ ਪ੍ਰਤੀ ਮਹੀਨਾ ਫੀਸ ਲਈ ਜਾਵੇਗੀ।

ਇਹ ਜਾਣਕਾਰੀ ਡਾ. ਤੇਜਿੰਦਰ ਸਿੰਘ ਰਿਆੜ ਨਿਰਦੇਸ਼ਕ ਡਿਵੈਲਪਮੈਂਟ ਸੈਂਟਰ, ਪੀਏਯੂ ਨੇ ਦਿੱਤੀ।

ਹੋਰ ਜਾਣਕਾਰੀ ਲਈ 98142-10269 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।