Update Details

7440-murgi.jpg
Posted by Apnikheti
2018-08-02 06:57:52

ਮੁਰਗੀ ਪਾਲਣ ਸੰਬੰਧੀ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ

ਮੁਰਗੀ ਪਾਲਣ ਇੱਕ ਮੁਨਾਫੇ ਵਾਲਾ ਕਿੱਤਾ ਹੈ ਜੋ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ ਅਤੇ ਇਸ ਨੂੰ ਬਹੁਤ ਹੀ ਘੱਟ ਜ਼ਮੀਨ ਵਿੱਚ ਸ਼ੂਰੂ ਕੀਤਾ ਜਾਂਦਾ ਹੈ। ਇਸ ਧੰਦੇ ਤੋਂ ਕਿਸਾਨ ਬਹੁਤ ਜਲਦੀ ਆਮਦਨ ਪ੍ਰਾਪਤ ਕਰ ਸਕਦੇ ਹਨ। ਮੁਰਗੀ ਪਾਲਣ ਸੰਬੰਧੀ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕੋਰਸ ਦੀ ਫੀਸ 50 ਰੁਪਏ ਹੈ। ਚਾਹਵਾਨ ਵਿਅਕਤੀ 6 ਅਗਸਤ 2018 ਨੂੰ ਸਵੇਰੇ 10 ਵਜੇ ਆਪਣਾ ਆਧਾਰ ਕਾਰਡ ਜਾਂ ਕੋਈ ਵੀ ਪਹਿਚਾਣ ਪੱਤਰ ਦੀ ਕਾਪੀ ਅਤੇ ਪਾਸਪੋਰਟ ਸਾਈਜ ਫੋਟੋ ਲੈ ਕੇ ਪਹੁੰਚਣ। ਇਹ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਵਾਈ ਜਾ ਰਹੀ ਹੈ।