Update Details

9078-varieties.png
Posted by Punjab Agriculture University, Ludhiana
2018-03-05 09:40:29

ਪੀਏਯੂ ਵੱਲੋਂ ਸਾਉਣੀ ਦੀਆਂ 6 ਨਵੀਆਂ ਕਿਸਮਾਂ ਜਾਰੀ

ਪਰਮਲ ਝੋਨੇ ਦੀ ਨਵੀਂ ਕਿਸਮ ਪੀ ਆਰ 127, ਪੂਸਾ ਬਾਸਮਤੀ 1637, ਨਰਮੇ ਦੀ ਪੀਏਯੂ ਬੀ ਟੀ 1, ਦੇਸੀ ਨਰਮੇ ਦੀ ਐਲ ਡੀ 1019, ਅਰਹਰ ਦੀ ਏ ਐਲ 882 ਅਤੇ ਮੂੰਗਫ਼ਲੀ ਦੀ ਟੀਜੀ 37 ਏ ਕਿਸਮਾਂ ਦੇ ਤਜ਼ਰਬਿਆਂ ਉੱਪਰ ਚਰਚਾ ਮਗਰੋਂ ਇਨ੍ਹਾਂ ਨੂੰ ਪੰਜਾਬ ਵਿੱਚ ਕਾਸ਼ਤ ਲਈ ਜਾਰੀ ਕਰ ਦਿੱਤਾ ਗਿਆ । ਉਤਪਾਦਨ ਤਕਨੀਕਾਂ ਦੀ ਗੱਲ ਕਰਦਿਆਂ ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਪੱਖੋਂ ਪੀ ਆਰ 121 ਢੁੱਕਵੀਂ ਸਿੱਧ ਹੋਈ ਹੈ । ਪੀ ਆਰ 124 ਅਤੇ 126 ਦੀ ਪਨੀਰੀ 25-30 ਦਿਨਾਂ ਦੀ ਹੀ ਅੱਗੇ ਲਾਈ ਜਾਵੇ ।