Update Details

2117-kin.jpg
Posted by ਪੂਨਮ ਅਗਰਵਾਲ ਤੇ ਸੁਖਪ੍ਰੀਤ ਕੌਰ* *ਫੂਡ ਸਾਇੰਸ ਤੇ ਟੈਕਨੋਲੋਜੀ ਵਿਭਾਗ, ਪੀਏਯੂ, ਲੁਿਧਆਣਾ।
2018-02-21 11:18:37

ਕਿੰਨੂ ਦੀ ਪ੍ਰੋਸੈਸਿੰਗ ਲਈ ਤਕਨੀਕਾਂ

ਕਿੰਨੂ ਪੌਸ਼ਟਿਕ ਫ਼ਲ ਹੈ ਜਿਸ ਵਿੱਚ ਵਿਟਾਮਿਨ ਸੀ, ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਮੈਗਨੀਸ਼ਮ ਵਰਗੇ ਖਣਿਜ ਬਹੁਤਾਤ ਮਾਤਰਾ ਵਿੱਚ ਮਿਲਦੇ ਹਨ। ਇਸ ਤੋਂ ਇਲਾਵਾ ਕਿੰਨੂ ਵਿੱਚ ਕਈ ਤਰ੍ਹਾਂ ਦੇ ਜੀਵ-ਕਿਰਿਆਤਮਕ ਸੰਘਟਕ ਜਿਵੇਂ ਲਿਮੋਨਿਨ ਅਤੇ ਨਿਰੰਜਿਨ ਹੁੰਦੇ ਹਨ ਜੋ ਸਿਹਤ ਲਈ ਲਾਭਕਾਰੀ ਹੁੰਦੇ ਹਨ। ਕਿੰਨੂ ਦੀ ਪੈਦਾਵਾਰ ਵਿੱਚ ਪੰਜਾਬ ਮੋਹਰੀ ਸੂਬਾ ਹੈ। ਇੱਥੇ ਕਿੰਨੂ ਦੀ ਕਾਸ਼ਤ 50,000 ਹੈਕਟੇਅਰ ਰਕਬੇ ਉਪਰ ਕੀਤੀ ਜਾਂਦੀ ਹੈ ਅਤੇ ਹਰ ਸਾਲ 10 ਲੱਖ ਟਨ ਕਿੰਨੂ ਦੀ ਪੈਦਾਵਾਰ ਹੁੰਦੀ ਹੈ; ਹਾਲਾਂਕਿ ਕਿੰਨੂ ਨੂੰ ਸਿੱਧੇ ਤੌਰ ‘ਤੇ ਖਾਧਾ ਜਾਂਦਾ ਹੈ, ਪਰ ਕੁੜੱਤਣ ਕਾਰਨ ਇਸ ਦੀ ਪ੍ਰੋਸੈਸਿੰਗ ਉਪਰ ਕਾਫੀ ਪ੍ਰਭਾਵ ਪੈਂਦਾ ਹੈ। ਲਿਮੋਨੇਟ ਏ ਰਿੰਗ ਲੈਕਟੋਨ (ਕੁੜੱਤਣ ਰਹਿਤ ਪਰਕਰਸਰ) ਦੇ ਲਿਮੋਨਿਨ ਵਿੱਚ ਤਬਦੀਲ ਹੋਣ ਕਾਰਨ ਇਸ ਵਿੱਚ ਕੁੜੱਤਣ ਪੈਦਾ ਹੋ ਜਾਂਦੀ ਹੈ। ਲਿਮੋਨਿਨ ਵਿੱਚ ਐਂਟੀ ਆਕਸੀਡੇਂਟ ਗੁਣ ਵੀ ਹੁੰਦੇ ਹਨ।

ਕਿੰਨੂ ਦੀ ਪ੍ਰੋਸੈਸਿੰਗ ਤੋਂ 50% ਜੂਸ, 25% ਸ਼ਿਲਕਾ, 23% ਰਹਿੰਦ-ਖੂੰਹਦ ਅਤੇ 2% ਬੀਜ ਪ੍ਰਾਪਤ ਹੁੰਦੇ ਹਨ। ਕਿੰਨੂ ਦੇ ਛਿਲਕਾ ਅਤੇ ਹੋਰ ਰਹਿੰਦ-ਖੂੰਹਦ ਵਿੱਚ ਵੀ ਵਧੀਆ ਕਿਸਮ ਦੀਆਂ ਐਂਟੀਆਕਸੀਡੇਂਟ ਗਤੀਵਿਧੀਆਂ ਹੁੰਦੀਆਂ ਹਨ। ਜੇ ਕਿੰਨੂ ਦਾ ਛਿਲਕਾ ਅਤੇ ਹੋਰ ਰਹਿੰਦ-ਖੂੰਹਦ ਵਰਤਿਆ ਜਾਵੇ ਤਾਂ ਇਹ ਕਿਸਾਨਾਂ ਅਤੇ ਉਦਮੀਆਂ ਲਈ ਆਰਥਿਕ ਪੱਖੋਂ ਬਹੁਤ ਫਾਇਦੇਮੰਦ ਹੈ। ਕਿੰਨੂ ਦੀ ਪ੍ਰੋਸੈਸਿੰਗ ਕਰਕੇ ਅਸੀਂ ਟੋਫੀਆਂ, ਮੁਰੱਬਾ, ਜੂਸ, ਸਕੁਐਸ਼, ਕਿੰਨੂ ਦਾ ਸੁੱਕ ਛਿਲਕਾ, ਚਮੜਾ, ਕਿੰਨੂ ਦੇ ਛਿਲਕੇ ਤੋਂ ਬਣੀ ਕੈਂਡੀ ਅਤੇ ਆਈਸ ਕ੍ਰੀਮ ਆਦਿ ਕਈ ਤਰ੍ਹਾਂ ਦੇ ਵੈਲੀਉ ਐਡਿਡ ਉਤਪਾਦ ਤਿਆਰ ਕਰ ਸਕਦੇ ਹਾਂ। ਇਹ ਉਤਪਾਦ ਤਿਆਰ ਕਰਨ ਵਿੱਚ ਘੱਟ ਖਰਚ ਆਉਂਦਾ ਹੈ, ਇਨ੍ਹਾਂ ਨੂੰ ਬਣਾਉਣ ਲਈ ਕੋਈ ਖਾਸ ਮਸ਼ੀਨਰੀ ਦੀ ਵੀ ਲੋੜ ਨਹੀਂ ਪੈਂਦੀ ਅਤੇ ਇਹ ਪੌਸ਼ਟਿਕ ਵੀ ਹੁੰਦੇ ਹਨ।

ਤੁੜਾਈ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੂ ਦੀ ਸਾਂਭ-ਸੰਭਾਲ: ਆਪਣੇ ਪੌਸ਼ਟਿਕ ਗੁਣਾਂ ਅਤੇ ਵਪਾਰਕ ਮਹੱਤਤਾ ਦੇ ਬਾਵਜੂਦ ਕਿੰਨੂ ਲੰਮੇ ਸਮੇਂ ਤੱਕ ਨਹੀਂ ਵਰਤਿਆ ਜਾ ਸਕਦਾ। ਇਹਦਾ ਕਾਰਨ ਇਹ ਹੈ ਕਿ ਕਿੰਨੂ ਜਲਦੀ ਖਰਾਬ ਹੋ ਜਾਂਦਾ ਹੈ। ਤੁੜਾਈ, ਪੈਕਿੰਗ, ਭੰਡਾਰਨ, ਗ੍ਰੇਡਿੰਗ ਅਤੇ ਇੱਕ-ਥਾਂ ਤੋਂ ਦੂਜੀ ਥਾਂ ਤੇ ਲੈ ਜਾਣ ਦੌਰਾਨ, ਕਿੰਨੂ ਦੀ ਲਗਭਗ 20-25% ਫ਼ਸਲ ਖਰਾਬ ਹੋ ਜਾਂਦੀ ਹੈ। ਜੇ ਵਿਗਿਆਨਕ ਵਿਧੀਆਂ ਰਾਹੀਂ ਤੁੜਾਈ ਮਗਰੋਂ ਕਿੰਨੂ ਦੀ ਸੰਭਾਲ ਕੀਤੀ ਜਾਵੇ ਤਾਂ ਇਸ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ।

ਕਿੰਨੂ ਦੀ ਤੁੜਾਈ ਤੋਂ ਪਹਿਲਾਂ ਧਿਆਨ ਰੱਖਣ ਯੋਗ ਗੱਲਾਂ

ਫ਼ਲ ਦੇ ਪੱਕਣ ਦਾ ਸਹੀ ਅਨੁਮਾਨ: ਛਿਲਕੇ ਦਾ ਰੰਗ, ਆਕਾਰ ਤੇ ਡਿਗਰੀ ਬ੍ਰਿਕਸ-ਐਸਿਡ ਅਨੁਪਾਤ ਤੋਂ ਫ਼ਲ ਦੇ ਪੱਕਣ ਦਾ ਸਹੀ ਅਨੁਮਾਨ ਲਗਾਇਆ ਜਾ ਸਕਦਾ ਹੈ।

ਤੁੜਾਈ: ਕਿੰਨੂ ਦੀ ਤੁੜਾਈ ਸਮੇਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਜੇ ਤੁੜਾਈ ਸਮੇਂ ਸਹੀ ਢੰਗ ਨਾਲ ਫ਼ਲ ਦੀ ਸੰਭਾਲ ਨਾ ਕੀਤੀ ਜਾਵੇ ਤਾਂ ਇਸਦੀ ਗੁਣਵੱਤਾ ਉਪਰ ਮਾੜਾ ਪ੍ਰਭਾਵ ਪੈਂਦਾ ਹੈ।

ਦਰਜਾਬੰਦੀ (ਗ੍ਰੇਡਿੰਗ): ਅਕਾਰ ਦੇ ਲਿਹਾਜ਼ ਨਾਲ ਫ਼ਲ ਦੀ ਦਰਜਾਬੰਦੀ (ਗ੍ਰੇਡਿੰਗ) ਕੀਤੀ ਜਾਂਦੀ ਹੈ ਤਾਂ ਜੋ ਮੰਡੀ ਵਿੱਚ ਇਸਦਾ ਸਹੀ ਮੁੱਲ ਮਿਲ ਸਕੇ।

ਕਿੰਨੂ ਦੀ ਤੁੜਾਈ ਮਗਰੋਂ ਧਿਆਨ ਰੱਖਣ ਯੋਗ ਗੱਲਾਂ

ਫ਼ਲ ਦੀ ਸੁਧਾਈ ਅਤੇ ਧੁਆਈ: ਤੁੜਾਈ ਮਗਰੋਂ, ਫ਼ਲ ਨੂੰ ਸਾਫ ਪਾਣੀ ਨਾਲ ਧੋਤਾ ਜਾਂਦਾ ਹੈ ਅਤੇ ਪ੍ਰਤੀ ਲਿਟਰ ਪਾਣੀ ਵਿੱਚ 2ਥ5 ਮਿਥਲੀਥ ਕਲੋਰੀਨ ਪਾ ਕੇ ਤਿਆਰ ਕੀਤੇ ਘੋਲ ਵਿੱਚ ਭਿਉਂ ਕੇ ਥੋੜ੍ਹਾ ਸੁਕਾਇਆ ਜਾਂਦਾ ਹੈ। ਫ਼ਲ ਉਪਰ ਮੋਮ ਦੀ ਕੋਟਿੰਗ ਕੀਤੀ ਜਾਂਦੀ ਹੈ ਜਿਸ ਨਾਲ ਫ਼ਲ ਦੇਖਣ ਵਿੱਚ ਸੋਹਣਾ ਲੱਗਦਾ ਹੈ ਅਤੇ ਇਸਦੀ ਗੁਣਵੱਤਾ ਬਰਕਰਾਰ ਰਹਿੰਦੀ ਹੈ।

ਪੈਕੇਜਿੰਗ: ਕਿੰਨੂ ਨੂੰ ਪਤਲੇ ਬੋਰਡ ਤੋਂ ਬਣੇ ਡੱਬਿਆਂ ਵਿੱਚ ਰੱਖਿਆ ਜਾਂਦਾ ਹੈ। ਫ਼ਲ ਨੂੰ ਪਲਾਸਟਿਕ ਦੀਆਂ ਸ਼ਰਿੰਕ ਸ਼ੀਟਾਂ ਵਿੱਚ ਪੈਕ ਕਰਨ ਨਾਲ ਵੀ ਇਸਦੀ ਮਿਆਦ ਵਧਾਈ ਜਾ ਸਕਦੀ ਹੈ।

ਕਿੰਨੂ ਤੋਂ ਬਨਣ ਵਾਲੇ ਵੈਲੀਓ ਏਡਿਡ ਉਤਪਾਦ

ਕਿੰਨੂ ਦੀ ਕੈਂਡੀ: ਕੈਂਡੀ ਤਿਆਰ ਕਰਨ ਲਈ, ਕਿੰਨੂ ਨੂੰ ਛਿੱਲ ਕੇ ਲੰਬੇ ਦਾਅ ਕੱਟਿਆ ਜਾਂਦਾ ਹੈ। ਬੀਜ ਨੂੰ ਬਾਹਰ ਕੱਢ ਕੇ ਫਾੜੀਆਂ ਵਿੱਚ ਛੋਟੇ ਛੇਕ ਕੀਤੇ ਜਾਂਦੇ ਹਨ। ਕਿੰਨੂ ਦੀਆਂ ਫਾੜੀਆਂ ਨੂੰ 4% ਕੈਲਸ਼ੀਅਮ ਹਾਈਡ੍ਰੋਕਸਾਈਡ ਦੇ ਘੋਲ ਵਿੱਚ ਸਾਰੀ ਰਾਤ ਡੁਬੋ ਕੇ ਰੱਖਿਆ ਜਾਂਦਾ ਹੈ ਅਤੇ ਅਗਲੇ ਦਿਨ ਇਹਨਾਂ ਨੂੰ ਗਰਮ ਪਾਣੀ ਨਾਲ ਸਾਫ ਧੋਤਾ ਜਾਂਦਾ ਹੈ। ਕਿੰਨੂ ਦੀਆਂ ਫਾੜੀਆਂ ਨੂੰ 0ਥ3% ਸਿਟ੍ਰਿਕ ਐਸਿਡ ਵਾਲੇ ਖੰਡ ਦੇ 55ਭ ਘੋਲ ਵਿੱਚ ਪੂਰੀ ਰਤਾ ਭਿਉਂ ਕੇ ਰੱਖਿਆ ਜਾਂਦਾ ਹੈ। ਅਗਲੇ ਦਿਨ, ਘੋਲ ਵਿੱਚ ਹੋਰ ਖੰਡ ਪਾ ਕੇ ਅਤੇ ਗਰਮ ਕਰਕੇ ਇਸਦੀ ਗਿਰੀ ਬ੍ਰਿਕਸ ਨੂੰ 10% ਤੱਕ ਵਧਾਇਆ ਜਾਂਦਾ ਹੈ। ਸੰਤੁਲਨ ਬਣਾਉਣ ਲਈ ਇਸ ਨੂੰ ਇੱਕ ਰਾਤ ਲਈ ਇਸੇ ਤਰ੍ਹਾਂ ਪਿਆ ਰਹਿਣ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਰੋਜ਼ਾਨਾ ਖੰਡ ਦੇ ਘੋਲ ਦੀ ਘਣਤਾ 10% ਵਧਾਈ ਜਾਂਦੀ ਹੈ।

ਕਿੰਨੂ ਦਾ ਮੁਰਬਾ: ਮੁਰਬਾ ਤਿਆਰ ਕਰਨ ਲਈ, 3:1 ਅਨੁਪਾਤ ਵਿੱਚ  ਕਿੰਨੂ ਅਤੇ ਨਿੰਬੂ ਦਾ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ। ਮੁਰਬਾ ਤਿਆਰ ਕਰਨ ਲਈ ਤਿੰਨ ਪੜਾਅ ਹੁੰਦੇ ਹਨ: 1) ਪੈਕਟਿਨ ਦਾ ਅਰਕ ਤਿਆਰ ਕਰਨਾ; 2) ਛਿਲਕਿਆਂ ਦੇ ਟੁਕੜੇ ਕਰਨਾ; 3) ਪਕਾਉਣਾ। ਮੁਰੱਬੇ ਨੂੰ ਠੰਢਾ ਕਰਕੇ ਮਰਤਬਾਨਾਂ ਵਿੱਚ ਭਰ ਦਿੱਤਾ ਜਾਂਦਾ ਹੈ।

ਕਿੰਨੂ ਦਾ ਜੂਸ: ਕਿੰਨੂ ਦਾ ਜੂਸ ਕੱਢਣ ਲਈ ਇਸ ਨੂੰ ਹੱਥ ਨਾਲ ਛਿੱਲਿਆ ਜਾਂਦਾ ਹੈ ਅਤੇ ਸਟੀਲ ਦੇ ਚਾਕੂ ਨਾਲ ਫਾੜੀਆਂ ਨਾਲ ਲੱਗੇ ਸਫੇਦ ਰੰਗ ਦੇ ਪਤਲੇ ਛਿਲਕੇ ਨੂੰ ਉਤਾਰ ਦਿੱਤਾ ਜਾਂਦਾ ਹੈ। ਇੱਕ ਸਕਰਿਊ ਵਰਗੇ ਐਕਸਟ੍ਰੇਕਟ ਨਾਲ ਜੂਸ ਕੱਢਿਆ ਜਾਂਦਾ ਹੈ।

ਕਿੰਨੂ ਤੋਂ ਰੈਡੀ ਟੂ ਸਰਵ ਪੇਅ ਪਦਾਰਥ: ਚੀਨੀ, ਐਸਿਡ ਅਤੇ ਪਾਣੀ ਨੂੰ ਲੋੜੀਂਦੀ ਮਾਤਰਾ ਵਿੱਚ ਸਟੀਲ ਦੀ ਕੇਤਲੀ ਵਿੱਚ ਪਾ ਕੇ ਘੋਲ ਤਿਆਰ ਕੀਤਾ ਜਾਂਦਾ ਹੈ। ਇਸ ਘੋਲ ਵਿੱਚ ਕਿੰਨੂ ਦਾ ਜੂਸ (20%) ਰਲਾ ਕੇ ਇਸ ਨੂੰ ਮਲਮਲ ਦੇ ਕਪੜੇ ਨਾਲ ਛਾਣਿਆ ਜਾਂਦਾ ਹੈ। ਇਸ ਘੋਲ ਦੀ ਕੁੱਲ ਘੁਲਣਸ਼ੀਲ ਸ਼ੂਗਰ 10% ਅਤੇ ਖਟਾਸ 0ਥ25% ਰੱਖੀ ਜਾਂਦੀ ਹੈ।

ਕਿੰਨੂ-ਅਮਰੂਦ ਦਾ ਮਿਸ਼ਰਨ: ਚੀਨੀ, ਐਸਿਡ ਅਤੇ ਪਾਣੀ ਨੂੰ ਲੋੜੀਂਦੀ ਮਾਤਰਾ ਵਿੱਚ ਸਟੀਲ ਦੀ ਕੇਤਲੀ ਵਿੱਚ ਪਾ ਕੇ ਘੋਲ ਤਿਆਰ ਕੀਤਾ ਜਾਂਦਾ ਹੈ। ਇਸ ਘੋਲ ਵਿੱਚ ਕਿੰਨੂ ਦਾ ਜੂਸ ਅਤੇ ਅਮਰੂਦ ਦਾ ਗੁੱਦਾ (40%) ਪਾਇਆ ਜਾਂਦਾ ਹੈ ਅਤੇ 3 ਮਿੰਟ ਲਈ ਪਾਸਚੂਰਾਈਜ਼ ਕੀਤਾ ਜਾਂਦਾ ਹੈ। ਇਸ ਘੋਲ ਦੀ ਕੁੱਲ ਘੁਲਣਸ਼ੀਲ ਸ਼ੂਗਰ 12% ਅਤੇ ਖਟਾਸ 0ਥ03% ਰੱਖੀ ਜਾਂਦੀ ਹੈ।

ਕਿੰਨੂ-ਅੰਬ ਦਾ ਮਿਸ਼ਰਨ: ਚੀਨੀ, ਐਸਿਡ ਅਤੇ ਪਾਣੀ ਨੂੰ ਲੋੜੀਂਦੀ ਮਾਤਰਾ ਵਿੱਚ ਸਟੀਲ ਦੀ ਕੇਤਲੀ ਵਿੱਚ ਪਾ ਕੇ ਘੋਲ ਤਿਆਰ ਕੀਤਾ ਜਾਂਦਾ ਹੈ। ਇਸ ਘੋਲ ਵਿੱਚ ਕਿੰਨੂ ਦਾ ਜੂਸ ਅਤੇ ਅੰਬ ਦਾ ਗੁੱਦਾ (35%) ਪਾਇਆ ਜਾਂਦਾ ਹੈ। ਅਤੇ ਉਪਰੋਕਤ ਵਿਧੀ ਰਾਹੀਂ ਕਿੰਨੂ-ਅੰਬ ਦਾ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ।

ਕਿੰਨੂ ਤੋਂ ਬਨਣ ਵਾਲੇ ਹੋਰ ਪਦਾਰਥ: ਕਿੰਨੂ ਦੇ ਛਿਲਕੇ ਨੂੰ ਛਾਂ ਵਿੱਚ ਸੁਕਾਇਆ ਜਾਂਦਾ ਹੈ। ਕਿੰਨੂ ਦੇ ਇਸ ਛਿਲਕੇ ਨੂੰ ਆਈਸਕ੍ਰੀਮ ਅਤੇ ਹੋਰ ਬੇਕਰੀ ਉਤਪਾਦਾਂ ਵਿੱਚ ਵਰਤਿਆ ਜਾ ਸਕਦਾ ਹੈ।

ਕਿੰਨੂ ਲੈਧਰ: ਕਿੰਨੂ ਦਾ ਜੂਸ ਤਿਆਰ ਕਰਨ ਮਗਰੋਂ ਬਚੀ ਰਹਿੰਦ-ਖੂੰਹਦ ਨੂੰ ਫਰੂਟ ਬਾਰ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਬਾਰ ਵਧੇਰੇ ਰੇਸ਼ੇ ਵਾਲੇ ਹੁੰਦੇ ਹਨ ਅਤੇ ਐਂਟੀਆਕਸੀਡੇਂਟ ਗੁੱਣਾਂ ਪੱਖੋਂ ਬਹੁਤ ਗੁਣਕਾਰੀ ਹੁੰਦੇ ਹਨ। ਇਨ੍ਹਾਂ ਨੂੰ ਬਣਾਉਣ ਲਈ ਕਿੰਨੂ, ਅਮਰੂਦ ਅਤੇ ਅੰਗੂਰਾਂ ਦੀ ਰਹਿੰਦ-ਖੂੰਹਦ ਇਕੱਠੀ ਕੀਤੀ ਜਾਂਦੀ ਹੈ। ਇਸ ਵਿੱਚ 20% ਚੀਨੀ ਅਤੇ 0ਥ2% ਸਿਟ੍ਰਿਕ ਐਸਿਡ ਮਿਲਾ ਕੇ ਇਸ ਨੂੰ 2-5 ਮਿੰਟ ਲਈ ਪਕਾਇਆ ਜਾਂਦਾ ਹੈ।

ਕਿੰਨੂ ਦੇ ਛਿਲਕੇ ਦੀ ਕੈਂਡੀ: ਕਿੰਨੂ ਤੋਂ ਕੈਂਡੀ ਬਣਾਉਣ ਲਈ, ਬਿਨਾਂ ਛਿੱਲੇ ਹੋਏ ਫ਼ਲ ਲਏ ਜਾਂਦੇ ਹਨ। ਇਸ ਨੂੰ ਉਸੇ ਵਿਧੀ ਨਾਲ ਬਣਾਇਆ ਜਾਂਦਾ ਹੈ ਜਿਸ ਵਿਧੀ ਨਾਲ ਕਿੰਨੂ ਕੈਂਡੀ ਬਣਾਈ ਜਾਂਦੀ ਹੈ।