Update Details

1412-coww.jpg
Posted by Apni Kheti
2019-01-14 18:05:19

ਆਖਿਰ ਕਿਓ ਜਰੂਰੀ ਹੈ ਸੈਕਸਡ ਸੀਮਨ

ਅੱਜਕਲ ਹਰ ਪਸ਼ੂ ਪਾਲਕ ਦੀ ਸੋਚ ਹੁੰਦੀ ਹੈ ਕਿ ਉਸਦੇ ਪਸ਼ੂ ਕੋਲ ਵੱਛੀ ਜਾਂ ਕੱਟੀ ਹੀ ਹੋਵੇ ਕਿਉਕੀ ਕੱਟੇ/ਵੱਛੇ ਉਹਨਾਂ ਨੂੰ ਬੋਝ ਹੀ ਲੱਗਦੇ ਹਨ। ਬਾਕੀ ਵੈਸੇ ਵੀ ਕੱਟਿਆ ਜਾਂ ਵੱਛਿਆਂ ਨੂੰ ਜਾਂ ਤਾਂ ਅਵਾਰਾ ਛੱਡ ਦਿੱਤਾ ਜਾਂਦਾ ਹੈ ਜਾਂ ਫਿਰ ਕੰਪਨੀਆਂ ਖਰੀਦ ਲੈਦੀਆਂ ਹਨ ਤੇ ਫਿਰ ਬੁੱਚੜਖਾਨਿਆਂ ਵਿੱਚ ਵੱਢੇ ਜਾਂਦੇ ਹਨ। ਇਸ ਲਈ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਮਾਰਨੇ ਹੀ ਹਨ ਤਾਂ ਮਾਰਨ ਨਾਲੋ ਚੰਗਾ ਹੈ ਕਿ ਪੈਦਾ ਹੀ ਹੋਣ। 

ਇਸ ਗੱਲ ਨੂੰ ਨਸਲ ਸੁਧਾਰ ਨਾਲ ਸਬੰਧਿਤ ਸੀਮਨ ਵਾਲੀਆ ਵੱਡੇ ਪੱਧਰ ਤੇ ਬੈਠੀਆ ਕੰਪਨੀਆਂ ਨੇ ਸਮਝਿਆ ਤੇ ਪਸ਼ੂ ਪਾਲਕਾਂ ਲਈ ਹੱਲ ਕੱਢਿਆ ਹੈ , ਸੈਕਸਡ (sexed) ਸੀਮਨ ।

ਕੀ ਹੈ ਇਹ ਤਕਨੀਕ?

ਇਸ ਵਿਗਿਆਨਕ ਪ੍ਰਕ੍ਰਿਆ ਤਹਿਤ ਪੈਦਾ ਹੋਣ ਵਾਲੇ ਵੱਛਿਆਂ ਦਾ ਲਿੰਗ ਅਨੁਪਾਤ ਕੰਟਰੋਲ ਕੀਤਾ ਜਾਂਦਾ ਹੈ ਕਿ ਜਿਵੇ ਗਾਂ ਦਾ ਸਪਰਮ ਸੈੱਲ (XX) ਵਿੱਚ ਵੱਛਾ ਦੇਣ ਵਾਲੇ ਸਪਰਮ (XY) ਨਾਲੋਂ ਜ਼ਿਆਦਾ DNA ਹੋਵੇ। ਸੈੱਲਜ਼ ਦੀ ਅਜਿਹੀ ਪਛਾਣ ਲੇਜ਼ਰ ਬੀਮ ਰਾਹੀਂ ਕੀਤੀ ਜਾਂਦੀ ਹੈ। ਜੇਕਰ ਸੌਖੇ ਤਰੀਕੇ ਨਾਲ ਕਿਹਾ ਜਾਵੇ ਤਾਂ ਇਸ ਤਕਨੀਕ ਵਿੱਚ ਸਾਨ ਜਾਂ ਢੱਠੇ ਦੇ ਸੀਮਨ ਵਿੱਚੋ ਕੱਟਾ/ਵੱਛਾ ਪੈਦਾ ਕਰਨ ਵਾਲੇ ਸੁਖਰਾਣੂ ਛਟ ਕੇ ਘਟਾ ਦਿੱਤੇ ਜਾਂਦੇ ਹਨ ਜਿਸ ਨਾਲ ਕੱਟੀ ਜਾਂ ਵੱਛੀ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਵੇਗੀ। ਪਸ਼ੂ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ 100 ਵਿਚੋ 60-70 % ਤੱਕ ਇਹ ਤਕਨੀਕ ਕਾਮਯਾਬ ਹੈ। ਬਾਕੀ ਇਸ ਦੀ ਸਫਲਤਾਂ ai ਕਰਨ ਦੇ ਤਰੀਕੇ , ਸੀਮਨ ਦੀ ਸੰਭਾਲ, ਤੇ ai ਕਰਨ ਵਾਲੇ ਡਾਕਟਰ ਤੇ ਤਜ਼ਰਬੇ ਤੇ ਹੀ ਨਿਰਭਰ ਕਰਦੀ ਹੈ। ਅਜੇ ਕਈ ਲੋਕਾ ਦਾ ਮੰਨਣਾ ਹੈ ਇਹ ਮਹਿੰਗਾ ਮਿਲਦਾ ਪਰ ਜਿਵੇਂ ਜਿਵੇ ਮੰਗ ਵਧੇਗੀ ਇਹ ਹੋਰ ਸਸਤਾ ਹੋ ਜਾਵੇਗਾ। ਬਾਕੀ ਪੰਜਾਬ ਸਰਕਾਰ ਵੀ ਸੈਕਸਡ ਸੀਮਨ ਦੀ ਵਰਤੋ ਨਾਲ ਨਸਲ ਸੁਧਾਰ ਵਿੱਚ ਵਾਧਾ ਕਰਨ ਪਾਸੇ ਧਿਆਨ ਦੇ ਰਹੀ ਹੈ। ਅੱਜਕਲ abs ਕੰਪਨੀ ਦੇ ਸੈਕਸਡ ਸੀਮਨ ਹੀ ਉਪਲੱਬਧ ਹੋ ਰਹੇ ਹਨ।

ਬਾਕੀ ਸਾਰੇ ਪਸ਼ੂ ਪਾਲਕ ਇੱਕ ਗੱਲ ਦਾ ਹੋਰ ਧਿਆਨ ਰੱਖਣ ਕਿ ਆਵਾਰਾ ਢੱਠੇ ਤੋਂ ਆਪਣੇ ਪਸ਼ੂ ਨੂੰ ਕਰੋਸ ਨਾ ਕਰਵਾਉਣ ਤੇ ਚੰਗੀ ਕੰਪਨੀ ਦਾ ਰਿਕਾਰਡ ਦੇਖ ਕੇ ਹੀ ਸੀਮਨ ਲਗਾਵਾਉਣ ਕਿਉਕੀ ਜੇਕਰ ਵੱਛਾ ਵੀ ਪੈਦਾ ਹੋ ਜਾਵੇ ਤਾਂ ਚੰਗਾ ਬੁਲ ਬਣ ਸਕੇ।