Update Details

5863-honey.jpg
Posted by ਡਾ ਏ ਕੇ ਸਿੰਘ
2018-02-07 11:59:19

ਆਓ ਸ਼ਹਿਦ ਦੀ ਪ੍ਰਸੈਸਿੰਗ ਕਰੀਏ

ਕਰ ਸਕਦੇ ਹਨ।ਸ਼ਹਿਦ ਸਿਹਤ ਵਾਸਤੇ ਗੁਣਕਾਰੀ ਹੈ, ਜਿਸ ਕਰਕੇ ਇਸਦੀ ਖਪਤ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਲੋਕੀ ਅਪਣੀ ਖੁਰਾਕ ਵਿਚ ਮਿਠੇ ਦੀ ਲੋੜ ਨੂੰ ਪੂਰਾ ਕਰਨ ਲਈ ਸ਼ੱਕਰ, ਗੁੜ੍ਹ ਅਤੇ ਸ਼ਹਿਦ ਦਾ ਸੇਵਨ ਵਧੇਰੇ ਕਰਨ ਲਗ ਪਏ ਹਨ। ਸ਼ਹਿਦ ਨੂੰ ਪ੍ਰੋਸੈਸ ਕਰਨ ਦੀ ਟ੍ਰੇਨਿੰਗ ਪ੍ਰੋਸੈਸਿੰਗ ਅਤੇ ਇੰਜੀਨੀਅਰਿੰਗ ਵਿਭਾਗ ਵਲੋਂ ਸਾਰਾ ਸਾਲ ਆਯੋਜਿਤ ਕੀਤੀ ਜਾਂਦੀ ਹੈ।

ਸ਼ਹਿਦ ਦੀ ਪ੍ਰੋਸੈਸਿੰਗ ਨੂੰ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ:

(1) ਫਰੇਮਾਂ ਵਿਚ ਮੋਮੀ ਸ਼ੀਟਾਂ ਤੋ ਮੋਮ ਨੂੰ ਉਤਾਰਨਾ (ਅੰਨਕੈਪਿੰਗ) ਲੱਕੜ ਦੇ ਬਕਸੇ ਵਿਚ ਫਰੇਮਾਂ ਤੇ ਮੋਮੀ ਸ਼ੀਟਾਂ ਲਗਾਈਆਂ ਜਾਂਦੀਆਂ ਹਨ। ਮੱਖੀ ਇਹਨਾਂ ਸ਼ੀਟਾਂ ਤੇ ਸੈਲ ਬਣਾ ਕੇ ਸ਼ਹਿਦ ਇੱਕਠਾ ਕਰਦੀ ਹੈ । ਜਦੋਂ ਸੈੱਲ ਸ਼ਹਿਦ ਨਾਲ ਭਰ ਜਾਂਦਾ ਹੈ ਤਾਂ ਮੱਖੀ ਸੈੱਲ ਨੂੰ ਮੋਮ ਦੇ ਨਾਲ ਸੀਲ ਕਰ ਦਿੰਦੀ ਹੈ। ਚਾਕੂ ਦੀ ਵਰਤਂੋ ਨਾਲ ਮੋਮ ਨੂੰ ਉਤਾਰਿਆ ਜਾਂਦਾ ਹੈ । ਪੀ ਏ ਯੂ ਦੇ ਵਿਗਿਆਨੀਆਂ ਵੱਲੋਂ ਬਿਜਲੀ/ਬੈਟਰੀ ਦੀ ਸਹਾਇਤਾ ਨਾਲ ਗਰਮ ਹੋਣ ਵਾਲੇ ਚਾਕੂ ਦਾ ਇਜਾਦ ਕਰਕੇ ਅੰਨਕੈਪਿੰਗ ਦੀ ਗਤੀ ਵਿੱਚ ਵਾਧਾ ਕੀਤਾ।

(2) ਐਕਸਟ੍ਰੈਕਸ਼ਨ

ਫਰੇਮ ਵਿੱਚ ਲੱਗੀਆਂ ਸ਼ੀਟਾਂ ਤੋ ਮੋਮ ਉਤਾਰਨ ਤੋਂ ਬਾਅਦ ਇਹ ਫਰੇਮ ਐਕਸਟ੍ਰੈੇਕਟਰ ਵਿਚ ਪਾ ਕੇ ਘੁਮਾਏ ਜਾਂਦੇ ਹਨ। ਇਸ ਰਾਹੀ ਸੈਲਾਂ ਵਿੱਚ ਪਿਆ ਸ਼ਹਿਦ ਬਾਹਰ ਆ ਜਾਂਦਾ ਹੈ ਅਤੇ ਐਕਸਟ੍ਰੈਕਟਰ ਦੇ ਤਲੇ ਤੇ ਇੱਕਠਾ ਹੋ ਜਾਂਦਾ ਹੈ । ਦੋ ਤਰਾਂ ਦੇ ਐਕਸਟ੍ਰੈਕਟਰ ਮਾਰਕੀਟ ਵਿਚ ਉਪਲੱਬਧ ਹਨ: ਹੱਥ ਨਾਲ ਚਲਾਉਣ ਵਾਲੇ, ਮੋਟਰ ਦੀ ਸਹਾਇਤਾ ਨਾਲ ਚੱਲਣ ਵਾਲੇ ਐਕਸਟ੍ਰੈਕਟਰ ਤੋਂ ਪ੍ਰਾਪਤ ਸ਼ਹਿਦ ਵਿਚ ਬਹੁਤ ਸਾਰੀ ਮੋਮ, ਰਹਿੰਦ-ਖੂੰਹਦ, ਮੱਖੀ ਆਦਿ ਹੁੰਦੀ ਹੈ, ਇਸ ਨੂੰ ਪੁਣ ਕੇ ਸ਼ਹਿਦ ਨਾਲੋ ਵੱਖਰਾ ਕੀਤਾ ਜਾਂਦਾ ਹੈ।

(3) ਗਰਮ ਕਰਨਾ ਅਤੇ ਨਿਤਾਰਨਾ

ਸ਼ਹਿਦ ਨੂੰ ਸਿੱਧੀ ਅੱਗ ਤੇ ਗਰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਤਰਾਂ੍ਹ ਕਰਨ ਨਾਲ ਇਸ ਦੀ ਗੁਣਵੱਤਾ ਘੱਟਦੀ ਹੈ। ਫੂਡ ਪ੍ਰੋਸੈਸਿੰਗ ਅਤੇ ਇੰਜੀਨਿਅਰਿੰਗ ਵਿਭਾਗ ਵੱਲੋਂ ਸ਼ਹਿਦ ਨੂੰ ਗਰਮ ਕਰਨ ਅਤੇ ਨਿਤਾਰਨ ਵਾਲੀ ਮਸ਼ੀਨ ਦਾ ਨਿਰਮਾਣ ਕੀਤਾ ਗਿਆ ਹੈ । ਇਸ ਮਸ਼ੀਨ ਵਿਚ ਸ਼ਹਿਦ ਨੂੰ 500 ਚ ਤੇ 40 ਮਿੰਟ ਗਰਮ ਕਰਨ ਨਾਲ ਸ਼ਹਿਦ ਦੀ ਗੁਣਵੱਤਾ ਅਤੇ ਤਰਲਤਾ ਵਿੱਚ ਵਾਧਾ ਹੁੰਦਾ ਹੈ।ਤਰਲਤਾ ਵੱਧਣ ਦੇ ਨਾਲ ਸ਼ਹਿਦ ਨੂੰ ਮਲਮਲ ਦੇ ਕੱਪੜੇ ਵਿੱਚ ਨਿਤਾਰਨਾ ਸੌਖਾ ਹੋ ਜਾਂਦਾ ਹੈ ।

(4) ਪੈਕਿੰਗ ਅਤੇ ਲੇਬਲਿੰਗ

ਸੁੰਦਰ ਅਤੇ ਆਕਰਸ਼ਿਤ ਪੈਕਿੰਗ ਸ਼ਹਿਦ ਦੀ ਮੰਡੀਕਰਨ ਦਾ ਅਭਿੰਨ ਅੰਗ ਹੈ। ਪੈਕਿੰਗ ਮੈਟੀਰਿਅਲ ਟਿਕਾਉ, ਕਿਫਾਇਤੀ, ਭੋਜਨ ਭੰਡਾਰਨ ਕਰਨ ਵਾਸਤੇ ਸੁੱਰਖਿਅਤ ਅਤੇ ਮਿਲਾਵਟ ਨੁੰ ਰੋਕਣ ਵਾਸਤੇ ਸਮਰੱਥ ਹੋਣਾ ਚਾਹੀਦਾ ਹੈ। ਭਿੰਨ ਭਿੰਨ ਆਕਾਰ ਅਤੇ ਮਾਪ ਦੀਆਂ ਬੋਤਲਾਂ ਵਿਚ ਸ਼ਹਿਦ ਦੀ ਵਿਕਰੀ ਕੀਤੀ ਜਾਂਦੀ ਹੈ।ਇਸ ਤੇ ਲੇਬਲ ਲਗਾਉਣਾ ਵੀ ਜ਼ਰੂਰੀ ਹੈ। ਜਿਸ ਵਿਚ ਕੰਪਨੀ ਦਾ ਨਾਂ/ਬਰੈਡ, ਪਤਾ, ਡੱਬਾ ਬੰਦ ਕਰਨ ਦੀ ਤਰੀਕ, ਇਸ ਵਿਚ ਪਾਏ ਜਾਣ ਵਾਲੇ ਪਦਾਰਥ, ਉਹਨਾਂ ਦੀ ਮਾਤਰਾ, ਰਜਿਸਟਰੇਸ਼ਨ, ਕੁਆਲਿਟੀ ਪ੍ਰਮਾਣ, ਭਾਰ ਰੇਟ ਆਦਿ ਹੁੰਦਾ ਹੈ। ਲੇਬਲ ਤੇ ਦਿੱਤੀ ਗਈ ਜਾਣਕਾਰੀ ਦੁਆਰਾ ਕੋਈ ਵੀ ਖਪਤਕਾਰ ਉਤਪਾਦਕ ਨੂੰ ਸੰਪਰਕ ਕਰ ਸਕਦਾ ਹੈ। ਹੋਰ ਜਾਣਕਾਰੀ ਲਈ ਸੰਪਰਕ ਕਰੋ: ਡਾ ਏ ਕੇ ਸਿੰਘ:98781- 14400