Q&A Details

X
topAds topAds
X
leftAds
X
rightAds
Posted by ਰਣਦੀਪ ਸਿੰਘ
Punjab
30 Aug 2017 11:04:39

ਭਾਰਤ ਸਰਕਾਰ ਦੁਆਰਾ ਇੱਕ "ਸਪੈਸ਼ਲ ਪਰੋਗਰਾਮ ਆਨ ਡੈਅਰੀ ਡਿਵੈਲਪਮੈਂਟ 2011-2012" ਸ਼ੁਰੂ ਕੀਤਾ ਗਿਆ ਹੈ ਜੀ ਜਿਸ ਵਿਚ ਸਬਸਿਡੀ ਲੋਨ ਦੀ ਵਿਵਸਥਾ ਹੈ ਇਸ ਬਾਰੇ ਜਾਣਕਾਰੀ ਚਾਹੀਦੀ ਆ ?

Please select atleast one option
Answer can not be empty
Naam
Haryana
31 Aug 2017 09:14:30

ਸਾਲ 2011- 12 ਅਧੀਨ ਰਾਸ਼ਟਰੀ ਕ੍ਰਿਸ਼ੀ ਵਿਕਾਸ ਦੇ ਮਹੱਤਵਪੂਰਨ ਪ੍ਰੋਗਰਾਮਾਂ ਵਿੱਚੋਂ ਭਾਰਤ ਸਰਕਾਰ ਵਲੋਂ ਇੱਕ ਮੁੱਖ "ਸ਼ਪੈਸ਼ਲ ਪ੍ਰੋਗਰਾਮ ਆੱਨ ਡੇਅਰੀ ਡਿਵੈਲਪਮੈਂਟ" ਸਾਲ 2011-12 ਵਿੱਚ ਸ਼ੁਰੂ ਕੀਤਾ ਗਿਆ। ਇਹ ਪ੍ਰੋਗਰਾਮ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦਾ ਹਿੱਸਾ ਹੈ। ਇਸ ਦਾ ਮੁੱਖ ਮੰਤਵ ਦੁੱਧ ਦੀ ਪੈਦਾਵਾਰ ਨਿਰਧਾਰਿਤ ਸਮੇਂ ਵਿੱਚ ਵਧਾਉਣਾ ਹੈ। ਇਸ ਕੰਮ ਲਈ ਦੁਧਾਰੂ ਪਸ਼ੂ ਦੀ ਕੀਮਤ (ਵੱਧ ਤੋਂ ਵੱਧ 50000/- ਰੁਪਏ) 'ਤੇ 25% ਪ੍ਰਤੀਸ਼ਤ ਵੱਧ ਤੋਂ ਵੱਧ ਪ੍ਰਤੀ ਦੁਧਾਰੂ ਪਸ਼ੂ 12500/- ਰੁਪਏ ਦੀ ਸਬਸਿਡੀ ਦਿਤੀ ਜਾਣੀ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਨਾਬਾਰਡ ਰਹੀ ਲਾਗੂ ਡੇਅਰੀ ਉੱਦਮ ਵਿਕਾਸ ਸਕੀਮ ਅਧੀਨ ਪਹਿਲਾਂ ਹੀ ਛੋਟੇ ਡੇਅਰੀ ਯੂਨਿਟ (10 ਦੁਧਾਰੂ ਪਸ਼ੂਆਂ ਤੱਕ ) ਸਥਾਪਤ ਕਰਵਾਉਣ ਦਾ ਕੰਮ ਚੱਲ ਰਿਹਾ ਹੈ । ਉਪਰੋਕਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਰੂਪ-ਰੇਖਾ ਹੇਠਾਂ ਲਿਖੇ ਅਨੁਸਾਰ ਹੈ :- 1. ਨਵੇਂ ਡੇਅਰੀ ਯੂਨਿਟ ਦਾ ਆਕਾਰ 11 ਤੋਂ 25 ਦੁਧਾਰੂ ਪਸ਼ੂਆਂ ਤੱਕ ਦਾ ਨਵਾਂ ਡੇਅਰੀ ਫਾਰਮ ਇਸ ਸਕੀਮ ਅਧੀਨ ਲਾਭ ਲਈ ਯੋਗ ਸਮਝਿਆ ਜਾਵੇਗਾ। 2. ਸਬਸਿਡੀ ਦੀ ਦਰ - ਦੁਧਾਰੂ ਪਸ਼ੂ ਦੀ ਕੀਮਤ ਦਾ 25% ਹੈ। ਸਬਸਿਡੀ ਦੀ ਅਧਿਕਤਮ ਸੀਮਾ ਪ੍ਰਤੀ ਦੁਧਾਰੂ ਪਸ਼ੂ 12500/- ਰੁਪਏ (ਵੱਧ ਤੋਂ ਵੱਧ 50000/- ਰੁਪਏ ) 'ਤੇ 25% ਹੋਵੇਗੀ । 3. ਸਬਸਿਡੀ ਦੀ ਕਿਸਮ - ਬੈਂਕਐਂਡਿਡ ਸਬਸਿਡੀ। 4. ਹੋਰ ਸਹੂਲਤਾਂ - ਇਸ ਸਕੀਮ ਹੇਠ ਸਥਾਪਤ ਡੇਅਰੀ ਫਾਰਮ ਉਪਲੱਬਧ ਹੋਰ ਸਕੀਮਾਂ ਹੇਠ ਸਹੂਲਤਾਂ ਜਿਵੇਂ ਸ਼ੈੱਡ, ਬੀਮਾ, ਚਿੱਪ, ਮਸ਼ੀਨੀਕਰਨ ਅਤੇ ਬੀ.ਐਮ.ਸੀ. ਆਦਿ ਦਾ ਲਾਭ ਵੀ ਲੈ ਸਕਣਗੇ। ਵਧੇਰੇ ਜਾਣਕਾਰੀ ਲਈ ਤੁਸੀ 97799 77641 ਤੇ ਕਾਲ ਕਰ ਸਕਦੇ ਹੋ।

X
bottomImg bottomImg