Expert Advisory Details

idea99PAU.jpg
Posted by Communication Department, PAU
Punjab
2018-11-01 12:22:50

ਸਬਜ਼ੀਆਂ ਅਤੇ ਫਲ ਵਾਲਿਆਂ ਫ਼ਸਲਾਂ ਦੀ ਇਸ ਤਰਾਂ ਕਰੋ ਦੇਖਭਾਲ

  • ਮਟਰਾਂ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਗੋਡੀਆਂ ਕਰੋ।
  • ਟਮਾਟਰ, ਬੈਂਗਣ, ਮਿਰਚ, ਸ਼ਿਮਲਾਂ ਮਿਰਚ ਅਤੇ ਪਿਆਜ਼ ਦੀ ਪਨੀਰੀ ਬੀਜ ਲਵੋ।
  • ਜਿਥੇ ਮਟਰਾਂ ਦੇ ਉਖੇੜੇ ਅਤੇ ਜੜ੍ਹ ਦੇ ਗਲਣ ਦਾ ਰੋਗ ਵਧੇਰਾ ਲਗਦਾ ਹ,ੈ ਉਥੇ ਮਟਰਾਂ ਦੀ ਅਗੇਤੀ ਬਿਜਾਈ ਨਾ ਕਰੋ।
  • ਪੱਤਝੜੀ ਫ਼ਲਦਾਰ ਬੂਟੇ ਜਿਵੇਂ ਕਿ ਨਾਖਾਂ, ਆੜੂ, ਅਲੂਚਾ ਅਤੇ ਅੰਗੂਰਾਂ ਨੂੰ ਭਰਵਾਂ ਪਾਣੀ ਨਾ ਦਿਉ ।
  • ਅਮਰੂਦਾਂ ਦੇ ਪੂਰੇ ਵਧੇ ਹੋਏ ਦਰੱਖਤਾਂ ਨੂੰ 500 ਗ੍ਰਾਮ ਯੂਰੀਆ, 1250 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 750 ਗ੍ਰਾਮ ਮਿਊਰੇਟ ਆਫ ਪੋਟਾਸ ਰਸਾਇਣਿਕ ਖਾਦਾਂ ਦੀ ਦੂਜੀ ਕਿਸ਼ਤ ਵਜੋਂ ਪਾਉ।
  • ਸੁਰੰਗੀ ਕੀੜੇ ਦੀ ਰੋਕਥਾਮ ਲਈ ਨਿੰਬੂ ਜਾਤੀ ਦੇ ਬੂਟਿਆਂ ਨੂੰ 200 ਮਿਲੀਲਿਟਰ ਕਰੋਕੋਡਾਈਲ/ ਕੋਨਫ਼ੀਡੋਰ 17.8 ਐਸ.ਐਲ. (ਇਮੀਡਾਕਲੋਪਰਿਡ) ਜਾਂ 160 ਗ੍ਰਾਮ ਐਕਟਾਰਾ 25 ਡਬਲਯੂ.ਜੀ. (ਥਾਇਆਮੀਥੋਕਸਮ) 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।