Expert Advisory Details

idea99PAU.jpg
Posted by Communication Department, PAU
Punjab
2018-11-16 05:26:37

ਸਬਜ਼ੀਆਂ ਅਤੇ ਫਲਾਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਰੂਰੀ ਸਲਾਹ

Ø ਇਹ ਸਮਾਂ ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਮੂਲੀ, ਗਾਜਰ ਅਤੇ ਸ਼ਲਗਮ ਦੀ ਬਿਜਾਈ ਲਈ ਢੱੁਕਵਾਂ ਹੈ।ਗਾਜਰ ਅਤੇ ਮੂਲੀ ਦਾ 4 ਕਿਲੋ ਅਤੇ ਸ਼ਲਗਮ ਦਾ 2 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ।

Ø ਇਹ ਸਮਾਂ ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਨਿੰਬੂ ਜਾਤੀ, ਅੰਬ, ਅਮਰੂਦ, ਪਪੀਤਾ, ਲੀਚੀ, ਚੀਕੂ, ਆਮਲਾ ਤੇ ਬਿਲ ਲਗਾਉਣ ਲਈ ਬਹੁਤ ਢੱੁਕਵਾਂ ਹੈ ।

Ø ਅਮਰੂਦਾਂ ਦੇ ਪੂਰੇ ਵਧੇ ਹੋਏ ਦਰੱਖਤਾਂ ਨੂੰ 500 ਗ੍ਰਾਮ ਯੂਰੀਆ, 1250 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 750 ਗ੍ਰਾਮ ਮਿਊਰੇਟ ਆਫ ਪੋਟਾਸ ਰਸਾਇਣਿਕ ਖਾਦਾਂ ਦੀ ਦੂਜੀ ਕਿਸ਼ਤ ਵਜੋਂ ਪਾਉ।

Ø ਸੁਰੰਗੀ ਕੀੜੇ ਦੀ ਰੋਕਥਾਮ ਲਈ ਨਿੰਬੂ ਜਾਤੀ ਦੇ ਬੂਟਿਆਂ ਨੂੰ 200 ਮਿਲੀਲਿਟਰ ਕਰੋਕੋਡਾਈਲ/ ਕੋਨਫ਼ੀਡੋਰ 17.8 ਐਸ.ਐਲ. (ਇਮੀਡਾਕਲੋਪਰਿਡ) ਜਾਂ 160 ਗ੍ਰਾਮ ਐਕਟਾਰਾ 25 ਡਬਲਯੂ.ਜੀ. (ਥਾਇਆਮੀਥੋਕਸਮ) 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

Ø ਕਿੰਨੂ ਦੇ ਫ਼ਲਾਂ ਵਿੱਚ ਕੇਰੇ ਦੀ ਰੋਕਥਾਮ ਲਈ ਜ਼ੀਰਮ 2.5 ਮਿ.ਲੀ ਜਾਂ ਬਵਿਸਟਿਨ 1.0 ਗਰਾਮ ਜਾਂ ਟਿਲਟ 1.0 ਮਿ.ਲੀ ਪ੍ਰਤੀ ਲਿਟਰ ਏ ਹਿਸਾਬ ਨਾਲ ਛਿੜਕੋ ।