Expert Advisory Details

Posted by Harpreet singh bains
Punjab
2018-08-21 06:25:21

ਸਿੰਥੈਟਿਕ ਪਰਿਥਰਾਇਡ ਜਹਿਰਾਂ ਦੀ ਵਰਤੋਂ ਕਰਨ ਨਾਲ ਝੋਨੇ ਦੀ ਫਸਲ ਉੱਪਰ ਿੱਟੀ ਪਿੱਠ ਵਾਲੇ ਅਤੇ ਭੂਰੀ ਪਿੱਠ ਵਾਲੇ ਟਿੱਡਿਆਂ ਦੀ ਗਿਣਤੀ ਵਧ ਜਾਂਦੀ ਹੈ

ਸਿੰਥੈਟਿਕ ਪਰਿਥਰਾਇਡ ਜਹਿਰਾਂ ਦੀ ਵਰਤੋਂ ਕਰਨ ਨਾਲ ਝੋਨੇ ਦੀ ਫਸਲ ਉੱਪਰ ਵਰਤੋਂ ਕਰਨ ਨਾਲ ਚਿੱਟੀ ਪਿੱਠ ਵਾਲੇ ਅਤੇ ਭੂਰੀ ਪਿੱਠ ਵਾਲੇ ਟਿੱਡਿਆਂ ( ਕਿਸਾਨ ਵੀਰ ਆਮ ਤੌਰ ਤੇ ਕਾਲਾ ਤੇਲਾ ਕਹਿੰਦੇ ਹਨ) ਦੀ ਗਿਣਤੀ ਵਧ ਜਾਂਦੀ ਹੈ ਅਤੇ ਨੁਕਸਾਨ ਜਿਆਦਾ ਹੁੰਦਾ ਹੈ ਇਸ ਲਈ ਕਿਸਾਨ ਵੀਰਾਂ ਨੂੰ ਝੋਨੇ ਦੀ ਫਸਲ ਉੱਪਰ ਇਸਦੀ ਵਰਤੋਂ ਨਹੀਂ ਕਰਨੀ ਚਾਹੀਦੀ; ਨਹੀਂ ਤਾਂ ਨੁਕਸਾਨ ਜਿਆਦਾ ਹੋਵੇਗਾ। ਸਿੰਥੈਟਿਕ ਪਰਿਥਰਾਇਡ ਮੁੱਖ ਜਹਿਰਾਂ ਹੇਠ ਲਿਖੀਆਂ ਹਨ: •ਬਾਈਫੈਨਥਰਿਨ •ਸਾਈਹੈਲੋਥਰਿਨ (ਲੈਂਮਡਾ) • ਸਾਈਪਰਮੈਥਰੀਨ •ਡੈਲਟਾਮੈਥਰਿਨ •ਪਰਮੈਥਰਿਨ • ਫੈਨਵੈਲਰੇਟ ਇਨਾਂ ਜਹਿਰਾਂ ਦੀ ਸਿਫਾਰਿਸ਼ ਤੋਂ ਬਿਨਾਂ ਜਾਂ ਜਿਆਦਾ ਵਰਤੋਂ ਕਰਕੇ ਜੇਕਰ ਅਸੀਂ ਇੱਕ ਵਾਰ ਕੀੜੇ ਮਕੌੜਿਆਂ ਦੀ ਗਿਣਤੀ ਦਬਾ ਵੀ ਲਈਏ ਤਾਂ ਉਸਦੀ ਅਗਲੀ ਸੰਤਾਨ ਦੀ ਗਿਣਤੀ ਉਸ ਤੋਂ ਵੀ ਜਿਆਦਾ ਅਤੇ ਸਹਿਣਸ਼ਕਤੀ ਵੀ ਜਿਆਦਾ ਹੋ ਜਾਂਦੀ ਹੈ। ਵੈਸੇ ਅਜੇ ਤੱਕ ਕਿਤੇ ਵੀ ਇਸਦਾ ਹਮਲਾ ਨਜਰ ਨਹੀਂ ਆਇਆ ਹੈ।