Expert Advisory Details

idea99PAU.jpg
Posted by Communication Department, PAU
Punjab
2018-08-23 12:21:57

ਪੰਜਾਬ ਲਈ ਮੌਸਮ ਦੇ ਅਧਾਰ ਤੇ ਬਾਗਬਾਨੀ ਫ਼ਸਲਾਂ ਲਈ ਸੁਝਾਅ

ਸਬਜ਼ੀਆਂ ਅਤੇ ਫਲ:

Ø ਮੁੱਖ ਮੌਸਮ ਦੀ ਫੁਲਗੋਭ੍ਹੀ ਦੀ ਫਸਲ ਦੀ ਪਨੀਰੀ ਬੀਜਣ ਲਈ ਇਹ ਸਮਾਂ ਢੁਕਵਾਂ ਹੈ। ਬਰਸਾਤੀ ਟਮਾਟਰਾਂ ਦੀਆਂ ਕਿਸਮਾਂ ਜਿਵੇਂ ਕਿ ਪੰਜਾਬ ਵਰਖਾ ਬਹਾਰ-1 ਅਤੇ ਪੰਜਾਬ ਵਰਖਾ ਵਹਾਰ-2 ਦੀ ਪਨੀਰੀ ਪੁੱਟ ਕੇ ਖੇਤ ਵਿੱਚ ਲਾ ਦਿਉ। ਮੂਲੀ ਦੀ ਪੁਸਾ ਚੇਤਕੀ ਕਿਸਮ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ।

Ø ਭਿੰਡੀ ਉੱਪਰ ਹਰੇ ਤੇਲੇ ਦੀ ਰੋਕਥਾਮ ਲਈ 40 ਮਿਲੀਲਿਟਰ ਇਮੀਡਾਕਲੋਪਰਿਡ 17.8 ਐਸ ਐਲ ਜਾਂ 40 ਗ੍ਰਾਮ ਥਾਇਆਮੀਥੋਕਸਮ 25 ਡਬਲਯੂ ਜੀ ਪ੍ਰਤੀ ਏਕੜ ਦਾ ਛਿੜਕਾਅ ਕਰੋ।

Ø ਚਲ ਰਿਹਾ ਮੌਸਮ ਮਿਰਚਾਂ ਤੇ ਫਲਾਂ ਦੇ ਗਾਲੇ੍ਹ ਲਈ ਢੁਕਵਾਂ ਹੈ, ਇਸ ਤੋਂ ਬਚਾਅ ਲਈ ਮਿਰਚਾਂ ਦੀ ਫਸਲ ਤੇ ਫੋਲਿਕਰ 250 ਮਿਲੀਲਿਟਰ ਜਾਂ ਇੰਡੋਫਿਲ ਐਮ-45 / ਬਲਾਈਟੋਕਸ 750 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨਾਂ ਦੇ ਵਕਫੇ ਤੇ 3-4 ਛਿੜਕਾਅ ਕਰੋ।

Ø ਇਹ ਸਮਾਂ ਸਦਾਬਹਾਰ ਫ਼ਲਦਾਰ ਬੂਟਿਆਂ ਜਿਵੇਂ ਕਿ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ, ਬੇਰ ਅਤੇ ਪਪੀਤੇ ਦੇ ਬਾਗਾਂ ਦੀ ਲਵਾਈ ਲਈ ਢੁੱਕਵਾਂ ਹੈ।

Ø ਨਿੰਬੂ ਜਾਤੀ ਦੇ ਫਲਾਂ ਵਿੱਚ ਫ਼ਲ ਦੀ ਮੱਖੀ ਦੀ ਰੋਕਥਾਮ ਲਈ 16 ਪੀਞ.ਏ.ਯੂ. ਫਰੂਟ ਫਲਾਈ ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਟਰੈਪ ਲਾਓ।