Expert Advisory Details

idea99PAU.jpg
Posted by Communication Department, PAU
Punjab
2018-11-21 08:08:25

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੌਸਮ ਅਤੇ ਫ਼ਸਲਾਂ ਦੀ ਜਾਣਕਾਰੀ

  1. ਇਹ ਸਮਾਂ ਕਣਕ ਦੀਆਂ ਕਿਸਮਾਂ ਪੀਬੀਡਬਲਿੳ 550 ਅਤੇ ਉੱਨਤ ਪੀਬੀਡਬਲਿਊ 550 ਦੀ ਬਿਜਾਈ ਕਰੋ।
  2. ਕਣਕ ਵਿੱਚ ਕਾਂਗਿਆਰੀ ਦੀ ਰੋਕਥਾਮ ਲਈ 40 ਕਿਲੋਗ੍ਰਾਮ ਬੀਜ ਨੂੰ ਬੀਜਣ ਤੋਂ ਪਹਿਲਾਂ 400 ਮਿ ਲੀ ਪਾਣੀ ਵਿੱਚ 13 ਮਿ ਲੀ ਰੈਕਸਲ ਈਜੀ ਜਾਂ ਔਰੀਅਸ 6 ਐਫ ਐਸ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐਸ ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ ਪੀ ਜਾਂ 40 ਗ੍ਰਾਮ ਸੀਡੈਕਸ 2 ਡੀ ਐਸ ਜਾਂ ਐਕਸਜੋਲ 2 ਡੀ ਐਸ ਦੇ ਹਿਸਾਬ ਨਾਲ ਸੋਧ ਲਉ। ਬੀਜ ਸੋਧ ਡਰੱਮ ਨਾਲ ਕਰੋ।
  3. ਅਕਤੂਬਰ ਮਹੀਨੇ ਦੇ ਆਖੀਰਲੇ ਹਫਤੇ ਬੀਜੀ ਕਣਕ ਨੂੰ ਪਹਿਲਾ ਪਾਣੀ ਲਾ ਦੇਵੋ ਅਤੇ ਨਦੀਨ ਨਾਸ਼ਕ ਦਾ ਛਿੜਕਾਅ ਕਰੋ।
  4. ਰਾਇਆ ਦੀਆਂ ਕਿਸਮਾਂ ਗਿਰਿਰਾਜ, ਆਰ ਐਲ ਸੀ 3, ਪੀ ਬੀ ਆਰ 357, ਪੀ ਬੀ ਆਰ 210, ਪੀ ਬੀ ਆਰ 97 ਪੀ ਬੀ ਆਰ 91 ਅਤੇ ਆਰ ਐਲ ਐਮ 619 ਦੀ ਬਿਜਾਈ ਕਰ ਲਵੋ।
  5. ਗੋਭੀ ਸਰ੍ਹੋਂ ਦੀ ਨਵੰਬਰ ਦੇ ਮਹੀਨੇ ਵਿੱਚ ਸਿੱਧੀ ਬਿਜਾਈ ਨਾਲੋਂ ਪਨੀਰੀ ਰਾਹੀਂ ਫ਼ਸਲ ਜ਼ਿਆਦਾ ਲਾਹੇਵੰਦ ਹੈ। ਪਨੀਰੀ ਰਾਹੀਂ ਜੀ ਐਸ ਐਲ-1 ਬੀਜਣ ਲਈ 60 ਦਿਨਾਂ ਦੀ ਉਮਰ ਦੀ ਪਨੀਰੀ ਵਰਤੋ ਅਤੇ ਗੋਭੀ ਸਰ੍ਹੋਂ ਦੀ ਦੋਗਲੀ ਕਿਸਮ ਹਾਇਓਲਾ ਪੀ ਏ ਸੀ 401 ਦੀ 35 ਤੋਂ 40 ਦਿਨਾਂ ਦੀ ਉਮਰ ਦੀ ਪਨੀਰੀ ਵਰਤੋ।