Expert Advisory Details

idea99PAU.jpg
Posted by Punjab Agricultural University, Ludhiana
Punjab
2018-12-17 13:40:36

ਪੀ ਏ ਯੂ ਮਾਹਿਰਾਂ ਵੱਲੋਂ ਕਿਸਾਨਾਂ ਲਈ ਖੇਤੀ ਸਲਾਹਾਂ

ਫਸਲਾਂ ਲਈ ਮਾਹਿਰਾਂ ਵੱਲੋਂ ਕੁੱਝ ਅਹਿਮ ਸੁਝਾਅ

  • ਆਉਣ ਵਾਲੇ ਦਿਨ੍ਹਾਂ ਵਿੱਚ ਪੀ ਬੀ ਡਬਲਯੂ 658 ਜਾਂ ਪੀ ਬੀ ਡਬਲਯੂ 590 ਦੀ ਬਿਜਾਈ ਪੂਰੀ ਕਰ ਲਵੋ।ਨਦੀਨ ਨਾਸ਼ਕਾਂ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।
  • ਕਣਕ ਦੀ ਫਸਲ ਨੂੰ ਪਹਿਲਾ ਪਾਣੀ ਲਾ ਦਿਓ ਅਤੇ ਖੇਤਾਂ ਵਿੱਚ ਗੁੱਲੀ ਡੰਡਾ ਦੇ ਫੈਲਾਅ ਨੂੰ ਰੋਕਣ ਲਈ ਸਿਫਾਰਿਸ਼ ਕੀਤੇ ਨਦੀਨ ਨਾਸ਼ਕ ਸਿਫਾਰਿਸ਼ ਕੀਤੀ ਪਾਣੀ ਦੀ ਮਾਤਰਾ ਅਨੁਸਾਰ ਹੀ ਵਰਤੋ।
  • ਜਿਹੜੀ ਕਣਕ ਦੀ ਫਸਲ ਬੀਜੀ ਨੂੰ 20-25 ਦਿਨ ਹੋ ਗਏ ਹੋਣ ਅਤੇ ਮੈਗਨੀਜ਼ ਦੀ ਘਾਟ ਕਰਕੇ ਪੱਤੇ ਪੀਲੇ ਪਏ ਨਜ਼ਰ ਆਉਣ ਤਾਂ ਮੈਂਗਨੀਜ਼ ਸਲਫੇਟ ਦੇ ਛਿੜਕਾਅ ਦੀ ਵੀ ਸਲਾਹ ਦਿੱਤੀ ਜਾਂਦੀ ਹੈ।
  • ਇਸ ਸਮੇਂ ਛੋਲਿਆਂ ਦੀ ਬਿਜਾਈ ਕਰਨ ਲਈ ਬੀਜ ਦੀ ਮਾਤਰਾ 36 ਕਿਲੋ ਪ੍ਰਤੀ ਏਕੜ ਵਰਤੋ। ਛੋਲਿਆਂ ਦੀ ਬਿਜਾਈ ਲਈ ਸਿਉਂਕ ਦੇ ਹਮਲੇ ਵਾਲੀਆਂ ਜਮੀਨਾਂ ਵਿੱਚ ਬੀਜ ਨੂੰ 10 ਮਿਲੀਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫਾਸ) ਪ੍ਰਤੀ ਕਿਲੋ ਬੀਜ ਵਿੱਚ ਮਿਲਾ ਕੇ ਸੋਧ ਲਵੋ।
  • ਤੋਰੀਏ ਦੀ ਸਹੀ ਸੰਭਾਲ ਲਈ ਫਸਲ ਦੀ ਕਟਾਈ ਖ਼ਤਮ ਕਰ ਲਵੋ।
  • ਗੋਭੀ ਸਰ੍ਹੋਂ ਦੀ ਦਸੰਬਰ ਦੇ ਮਹੀਨੇ ਵਿੱਚ ਸਿੱਧੀ ਬਿਜਾਈ ਨਾਲੋਂ ਪਨੀਰੀ ਰਾਹੀਂ ਫ਼ਸਲ ਜ਼ਿਆਦਾ ਲਾਹੇਵੰਦ ਹੈ। ਪਨੀਰੀ ਪੱਟ ਕੇ ਖੇਤ ਵਿੱਚ ਲਾਉਣ ਲਈ ਪਨੀਰੀ ਦੀ ਉਮਰ, ਜੀ ਐਸ ਐਲ 1 ਦੀ 60 ਦਿਨ, ਜੀ ਐਸ ਐਲ 401 (ਹਾਇਓਲਾ) ਦੀ 35-40 ਦਿਨ ਅਤੇ ਜੀ ਐਸ ਸੀ 6 ਦੀ 30-35 ਦਿਨ ਹੋਣੀ ਚਾਹੀਦੀ ਹੈ।

 

ਸਬਜ਼ੀਆਂ ਅਤੇ ਫਲ ਲਈ ਕੁੱਝ ਅਹਿਮ ਸੁਝਾਅ

  • ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਵਿੱਚ ਆਲੂਆਂ ਦੇ ਪਿਛੇਤੇ ਝੁਲਸ ਰੋਗ ਦੇ ਲੱਛਣ ਦੇਖੇ ਗਏ ਹਨ ਅਤੇ ਮੀਂਹ ਪੈਣ ਕਰਕੇ ਬਿਮਾਰੀ ਵੱਧਣ ਦੇ ਆਸਾਰ ਹੋ ਸਕਦੇ ਹਨ । ਇਸ ਲਈ ਕਿਸਾਨ ਵੀਰਾਂ ਨੂੰ ਖੇਤ ਦਾ ਲਗਾਤਾਰ ਸਰਵੇਖਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਪਿਛੇਤੇ ਝੁਲਸ ਰੋਗ ਦੇ ਲੱਛਣ ਹੋਣ ਤੇ ਫ਼ਸਲ ਨੂੰ 500 ਤੋਂ 700 ਗ੍ਰਾਮ ਇੰਡੋਫਿਲ ਐਮ-45 / ਐਂਟਰਾਕੋਲ/ ਮਾਸ ਐਮ-45/ ਮਾਰਕਜੈਬ / ਕਵਚ ਨੂੰ 250-350 ਲਿਟਰ ਪਾਣੀ ਵਿੱਚ ਘੋਲ ਕੇ 7 ਦਿਨਾਂ ਦੇ ਵਕਫੇ ਤੇ ਛਿੜਕਾਅ ਕਰੋ।
  • ਪਿਛੇਤੇ ਝੁਲਸ ਰੋਗ ਲਈ ਕੀਟ-ਨਾਸ਼ਕਾਂ ਦੀ ਸਹੀ ਵਰਤੋਂ ਲਈ ਪੀ ਏ ਯੂ ਵੈਬਸਾਈਟ ਨੂੰ ਜ਼ਰੂਰ ਦੇਖੋ। ਜੇਕਰ ਪੱਤੇ ਝੁਰੜ ਮੁਰੜ ਹੋਏ ਹੋਣ, ਤਾਂ ਬੂਟਿਆਂ ਨੁੰ ਪੁੱਟ ਕੇ ਨਸ਼ਟ ਕਰ ਦਿਉ ਜਾਂ ਦੱਬ ਦਿਉ।
  • ਮਟਰ ਵਿੱਚ ਕੁੰਗੀ ਦੀ ਰੋਕਥਾਮ ਲਈ 500 ਗ੍ਰਾਮ ਇੰਡੋਫਿਲ ਐਮ-45 ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ ।
  • ਹਰੇ ਚਾਰੇ ਦੀ ਘਾਟ ਨੂੰ ਪੂਰਾ ਕਰਨ ਲਈ ਇਸ ਮਹੀਨੇ ਅਗੇਤੀ ਬੀਜੀ ਜਵੀ ਨੂੰ ਕੱਟ ਲਵੋ।
  • ਇਹ ਸਮਾਂ ਬਾਗਾਂ, ਖਾਸ ਕਰਕੇ ਛੋਟੇ ਬੂਟਿਆਂ ਨੂੰ ਸਰਦੀ ਤੋਂ ਬਚਾਉਣ ਦਾ ਸਮਾਂ ਹੈ, ਫ਼ਲਦਾਰ ਬੂਟਿਆਂ ਖਾਸ ਕਰਕੇ ਛੋਟੇ ਬੂਟਿਆਂ ਉਪਰ ਕੁੱਲੀਆਂ ਬਣਾ ਦਿਉ। ਬੇਰਾਂ ਦਾ ਫ਼ਲ ਵਧ-ਫੁੱਲ ਰਿਹਾ ਹੈ, ਇਸ ਲਈ ਇਸ ਸਮੇਂ ਪਾਣੀ ਦੇਣਾਂ ਬਹੁਤ ਜ਼ਰੂਰੀ ਹੈ।