Expert Advisory Details

idea99PAU.jpg
Posted by Punjab Agricultural University, Ludhiana
Punjab
2018-12-05 10:40:31

ਪੀ ਏ ਯੂ ਮਾਹਿਰਾਂ ਵੱਲੋਂ ਆਉਣ ਵਾਲੇ ਦਿਨਾਂ ਲਈ ਫਸਲਾਂ ਸੰਬੰਧੀ ਕੁੱਝ ਸਲਾਹਾਂ

ਮੌਸਮ ਦੀ ਭਵਿੱਖਬਾਣੀ

ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਅਤੇ 72 ਘੰਟਿਆਂ ਦੌਰਾਨ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀੇ ਧੁੰਦ ਪੈਣ ਦਾ ਅਨੁਮਾਨ ਹੈ।

ਅਗਲੇ ਦੋ ਦਿਨ੍ਹਾਂ ਦਾ ਮੌਸਮ: ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ।

ਆਉਣ ਵਾਲੇ ਦਿਨ੍ਹਾਂ ਵਿੱਚ ਮੌਸਮ ਦਾ ਹਾਲ

 

ਇਲਾਕੇ / ਮੌਸਮੀ ਪੈਮਾਨੇ ਨੀਮ ਪਹਾੜੀ ਇਲਾਕੇ ਮੈਦਾਨੀ ਇਲਾਕੇ ਦੱਖਣ-ਪੱਛਮੀ ਇਲਾਕੇ
ਵੱਧ ਤੋਂ ਵੱਧ ਤਾਪਮਾਨ (ਡਿ.ਸੈਂ) 22-24 22-24 22-25
ਘੱਟ ਤੋਂ ਘੱਟ ਤਾਪਮਾਨ (ਡਿ.ਸੈਂ) 2-6 4-8 4-8
ਸਵੇਰ ਦੀ ਨਮੀ (%) 27-49 28-48 26-45
ਸ਼ਾਮ ਦੀ ਨਮੀ (%) 14-27 14-25 13-25

ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ:

ਖੇਤੀ ਫਸਲਾਂ:

  • ਇਸ ਸਮੇਂ ਕਣਕ ਦੀ ਬਿਜਾਈ ਲਈ ਪੀ ਬੀ ਡਬਲਯੂ 658 ਜਾਂ ਪੀ ਬੀ ਡਬਲਯੂ 590 ਨੂੰ ਤਰਜੀਹ ਦੇਵੋ।
  • ਕਣਕ ਵਿੱਚ ਕਾਂਗਿਆਰੀ ਦੀ ਰੋਕਥਾਮ ਲਈ 40 ਕਿਲੋਗ੍ਰਾਮ ਬੀਜ ਨੂੰ ਬੀਜਣ ਤੋਂ ਪਹਿਲਾਂ 400 ਮਿ ਲੀ ਪਾਣੀ ਵਿੱਚ 13 ਮਿ ਲੀ ਰੈਕਸਲ ਈਜੀ ਜਾਂ ਅੋਰੀਅਸ 6 ਐਫ ਐਸ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐਸ ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ ਪੀ ਜਾਂ 40 ਗ੍ਰਾਮ ਸੀਡੈਕਸ 2 ਡੀ ਐਸ ਜਾਂ ਐਕਸਜੋਲ 2 ਡੀ ਐਸ ਦੇ ਹਿਸਾਬ ਨਾਲ ਸੋਧ ਲਉ। ਬੀਜ ਸੋਧ ਡਰੱਮ ਨਾਲ ਕਰੋ।
  • ਨਵੰਬਰ ਮਹੀਨੇ ਦੇ ਪਹਿਲੇ ਹਫਤੇ ਬੀਜੀ ਕਣਕ ਨੂੰ ਪਹਿਲਾ ਪਾਣੀ ਲਾ ਦੇਵੋ ਅਤੇ ਨਦੀਨ ਨਾਸ਼ਕ ਦਾ ਛਿੜਕਾਅ ਕਰੋ।
  • ਗੋਭੀ ਸਰ੍ਹੋਂ ਦੀ ਦਸੰਬਰ ਦੇ ਮਹੀਨੇ ਵਿੱਚ ਸਿੱਧੀ ਬਿਜਾਈ ਨਾਲੋਂ ਪਨੀਰੀ ਰਾਹੀਂ ਫ਼ਸਲ ਜ਼ਿਆਦਾ ਲਾਹੇਵੰਦ ਹੈ।ਪਨੀਰੀ ਪੱਟ ਕੇ ਖੇਤ ਵਿੱਚ ਲਾਉਣ ਲਈ ਪਨੀਰੀ ਦੀ ਉਮਰ, ਜੀ ਐਸ ਐਲ 1 ਦੀ 60 ਦਿਨ, ਜੀ ਐਸ ਐਲ 401 (ਹਾਇਓਲਾ) ਅਤੇ ਜੀ ਐਸ ਸੀ 6 ਦੀ 30-35 ਦਿਨ ਹੋਣੀ ਚਾਹੀਦੀ ਹੈ।
  • ਇਸ ਸਮੇਂ ਛੋਲਿਆਂ ਦੀ ਬਿਜਾਈ ਕਰਨ ਲਈ ਬੀਜ ਦੀ ਮਾਤਰਾ 36 ਕਿਲੋ ਪ੍ਰਤੀ ਏਕੜ ਵਰਤੋ।ਛੋਲਿਆਂ ਦੀ ਬਿਜਾਈ ਲਈ ਸਿਉਂਕ ਦੇ ਹਮਲੇ ਵਾਲੀਆਂ ਜਮੀਨਾਂ ਵਿੱਚ ਬੀਜ ਨੂੰ 10 ਮਿਲੀਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫਾਸ) ਪ੍ਰਤੀ ਕਿਲੋ ਬੀਜ ਵਿੱਚ ਮਿਲਾ ਕੇ ਸੋਧ ਲਵੋ।

ਸਬਜ਼ੀਆਂ ਅਤੇ ਫਲ:

  • ਆਲੂਆਂ ਦੀ ਫ਼ਸਲ ਦਾ ਸਰਵੇਖਣ ਕਰੋ। ਜੇਕਰ ਫਸਲ ਤੇ ਪਿਛੇਤੇ ਝੁਲਸ ਰੋਗ ਦਾ ਹਮਲਾ ਨਜ਼ਰ ਆਵੇ ਤਾਂ 500-700 ਗ੍ਰਾਮ ਇੰਡੋਫਿਲ ਐਮ-45/ਮਾਸ ਐਮ-45/ਮਾਰਕਜੈਬ/ਐਂਟਰਾਕੋਲ/ਕਵਚ ਜਾਂ 750-1000 ਗ੍ਰਾਮ ਮਾਰਕ ਕਾਪਰ/ਕਾਪਰ ਆਕਸੀਕਲੋਰਾਈਡ ਦਾ ਪ੍ਰਤੀ ਏਕੜ ਛਿੜਕਾਅ 250-350 ਲਿਟਰ ਪਾਣੀ ਵਿੱਚ ਪਾਕੇ ਹਫਤੇ-ਹਫਤੇ ਦੇ ਵਕਫੇ ਤੇ ਕਰੋ।
  • ਆਲੂਆਂ ਦੀ ਬੀਜ ਵਾਲੀ ਫਸਲ ਤੇ ਵਿਸ਼ਾਣੂੰ ਰੋਗਾਂ ਦਾ ਹਮਲਾ ਨਜ਼ਰ ਆਵੇ ਤਾਂ ਇਨ੍ਹਾਂ ਬੂਟਿਆਂ ਨੁੰ ਸਮੇਤ ਆਲੂ ਪੁੱਟ ਕੇ ਨਸ਼ਟ ਕਰ ਦਿਉ ਜਾਂ ਦੱਬ ਦਿਉ।
  • ਮਟਰ ਵਿੱਚ ਕੁੰਗੀ ਦੀ ਰੋਕਥਾਮ ਲਈ 500 ਗ੍ਰਾਮ ਇੰਡੋਫਿਲ ਐਮ-45 ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ ।
  • ਟਮਾਟਰ ਅਤੇ ਬੈਂਗਣ ਦੀ ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਲਾ ਦਿਓ।
  • ਮੂਲੀ, ਸ਼ਲਗਮ ਅਤੇ ਗਾਜਰ ਦੀਆਂ ਯੂਰਪੀ ਕਿਸਮਾਂ ਦੀ ਬਿਜਾਈ ਪੂਰੀ ਕਰ ਲਵੋ।
  • ਇਹ ਸਮਾਂ ਬਾਗਾਂ, ਖਾਸ ਕਰਕੇ ਛੋਟੇ ਬੂਟਿਆਂ ਨੂੰ ਸਰਦੀ ਤੋਂ ਬਚਾਉਣ ਦਾ ਸਮਾਂ ਹੈ, ਫ਼ਲਦਾਰ ਬੂਟਿਆਂ ਖਾਸ ਕਰਕੇ ਛੋਟੇ ਬੂਟਿਆਂ ਉਪਰ ਕੁੱਲੀਆਂ ਬਣਾ ਦਿਉ ਅਤੇ ਬਾਗਾਂ ਨੂੰ ਹਲਕੀ ਸਿੰਚਾਈ ਕਰੋ।ਦੱਖਣ-ਪੱਛਮ ਦਿਸ਼ਾ ਨੰਗੀ ਰੱਖਣੀ ਚਾਹੀਦੀ ਹੈ ਤਾਂ ਜੋ ਦਿਨ ਵੇਲੇ ਬੂਟੇ ਨੂੰ ਧੁੱਪ ਲਗ ਸਕੇ।
  • ਬੇਰਾਂ ਦਾ ਫ਼ਲ ਵਧ-ਫੁੱਲ ਰਿਹਾ ਹੈ, ਇਸ ਲਈ ਇਸ ਸਮੇਂ ਪਾਣੀ ਦੇਣਾਂ ਬਹੁਤ ਜ਼ਰੂਰੀ ਹੈ।