Expert Advisory Details

idea99PAU.jpg
Posted by Communication Department, PAU
Punjab
2018-10-12 06:59:00

ਕਿਸਾਨ ਵੀਰਾਂ ਲਈ ਬਾਗਬਾਨੀ ਫ਼ਸਲਾਂ ਦੀ ਦੇਖਭਾਲ ਸੰਬੰਧੀ ਖਾਸ ਸਲਾਹ

ਸਬਜ਼ੀਆਂ ਅਤੇ ਫਲ

Ÿ ਟਮਾਟਰ ਦੀ ਪਨੀਰੀ ਦੀ ਬਿਜਾਈ ਸ਼ੁਰੂ ਕਰ ਲਵੋ।

Ÿ ਇਸ ਸਮੇਂ ਪਾਲਕ ਦਾ 5 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ 20 ਸੈ.ਮੀ. ਦੇ ਫਾਸਲੇ ਤੇ ਕਤਾਰਾਂ ਵਿੱਚ ਬੀਜ ਦੇਵੋ।

Ÿ ਨਦੀਨਾਂ ਦੀ ਰੋਕਥਾਮ ਲਈ ਮਟਰਾਂ ਦੀ ਫ਼ਸਲ ਉੱਗਣ ਤੋਂ ਪਹਿਲਾਂ ਸਟੌਂਪ 30 ਤਾਕਤ ਇੱਕ ਲਿਟਰ ਜਾਂ ਐਫਾਲੋਨ 50 ਤਾਕਤ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150-200 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।

Ÿ ਜਿਥੇ ਮਟਰਾਂ ਦੇ ਉਖੇੜੇ ਅਤੇ ਜੜ੍ਹ ਦੇ ਗਲਣ ਦਾ ਰੋਗ ਵਧੇਰਾ ਲਗਦਾ ਹੈ ਉਥੇ ਮਟਰਾਂ ਦੀ ਅਗੇਤੀ ਬਿਜਾਈ ਨਾ ਕਰੋ।

Ÿ ਪਿੳਂੁਦੀ ਫ਼ਲਦਾਰ ਬੂਟਿਆਂ ਦੇ ਜੜ੍ਹ-ਮੁੱਢ ਵਾਲੇ ਹਿੱਸੇ ਵਿਚੋਂ ਨਿਕਲਦੀਆਂ ਲਗਰਾਂ ਨੂੰ ਲਗਾਤਾਰ ਧਿਆਨ ਨਾਲ ਕੱਟਦੇ ਰਹੋ ।

Ÿ ਨਿੰਬੂ ਜਾਤੀ ਦੇ ਫਲਾਂ ਵਿੱਚ ਫ਼ਲਾਂ ਵਿੱਚ ਕੋਹੜ ਰੋਗ ਦੀ ਰੋਕਥਾਮ ਲਈ ਸਟ੍ਰੈਪਟੋਸਾਈਕਲੀਨ 50 ਗ੍ਰਾਮ + ਨੀਲਾ ਥੋਥਾ 25 ਗ੍ਰਾਮ ਪ੍ਰਤੀ 500 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।ਬੋਰਡੋ ਮਿਸ਼ਰਣ 2:2:250 ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ ।