Expert Advisory Details

idea99PAU.jpg
Posted by Communication Department, PAU
Punjab
2018-08-31 08:03:53

ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ:

Ÿ ਝੋਨੇ ਅਤੇ ਬਾਸਮਤੀ ਦੀਆਂ ਫਸਲਾਂ ਤੋਂ ਵਧੀਆ ਝਾੜ ਲੈਣ ਲਈ ਲੋੜ ਅਨੁਸਾਰ ਹੀ ਪਾਣੀ ਦਿਓ ਅਤੇ ਪਾਣੀ ਉਸ ਸਮਂੇ ਹੀ ਲਾਉ ਜਦੋਂ ਪਹਿਲਾ ਪਾਣੀ ਜ਼ੀਰੇ ਨੂੰ 2 ਦਿਨ ਹੋ ਗਏ ਹੋਣ ਪਰ ਖੇਤ ਵਿੱਚ ਤਰੇੜਾਂ ਨਾ ਪੈਣ ਦਿਓ।ਜੇਕਰ ਝੋਨੇ ਨੂੰ ਨਾਈਟ੍ਰੋਜਨ ਦੀ ਅਖੀਰਲੀ ਕਿਸ਼ਤ ਨਹੀਂ ਪਾਈ ਤਾਂ 30 ਕਿਲੋ ਯੂਰੀਆ ਪਾਓ।

Ÿ ਸਿੱਧੀ ਬਿਜਾਈ ਵਾਲੇ ਝੋਨੇ ਨੂੰ ਯੂਰੀਆ ਦੀ ਤੀਜੀ ਕਿਸ਼ਤ ਲਗਭੱਗ 43 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 9 ਹਫਤਿਆ ਤੇ ਪਾਓ।

Ÿ ਝੋਨੇ ਵਿੱਚ ਝੂਠੀ ਕਾਂਗਿਆਰੀ ਤੋਂ ਬਚਾਅ ਲਈ ਕੋਸਾਈਡ 46 ਡੀ ਐਫ 500 ਗ੍ਰਾਮ ਨੂੰ 200 ਲਿਟਰ ਪਾਣੀ ਪਾ ਕੇ ਜਦੋਂ ਫਸਲ ਗੋਭ ਵਿੱਚ ਹੋਵੇ, ਛਿੜਕਾਅ ਕਰੋ।

Ÿ ਝੋਨੇ ਦੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦੀ ਰੋਕਥਾਮ ਲਈ ਫਸਲ ਤੇ 80 ਗ੍ਰਾਮ ਨਟੀਵੋ ਜਾਂ 200 ਮਿ.ਲਿ. ਐਮੀਸਟਾਰ ਟੋਪ/ਟਿਲਟ/ਬੰਪਰ/ਫੋਲੀਕਰ/ਓਰੀਅਸ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੇ ਮੁੱਢਾਂ ਵੱਲ ਰੱਖ ਕੇ ਛਿੜਕਾਅ ਕਰੋ।

Ÿ ਨਰਮੇ ਵਿੱਚ ਜਦੋਂ ਚਿੱਟੀ ਮੱਖੀ ਦੀ ਗਿਣਤੀ ਸਵੇਰੇ 10 ਵਜੇ ਤੋਂ ਪਹਿਲਾ 6 ਮੱਖੀਆਂ ਪ੍ਰਤੀ ਪੱਤਾ ਹੋ ਜਾਵੇ ਤਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 200 ਗ੍ਰਾਮ ਪੋਲੋ/ਕਰੇਜ਼/ਰੂਬੀ/ਲੂਡੋ/ਸ਼ੋਕੂ 50 ਡਬਲਯੂ ਪੀ 150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

Ÿ ਨਰਮਾ ਪੱਟੀ ਵਿੱਚ ਥਰਿਪ (ਭੂਰੀ ਜੂੰ) ਦੀ ਰੋਕਥਾਮ ਲਈ 500 ਮਿਲੀਲਿਟਰ ਕਿਊਰਾਕਰੋਨ 50 ਈ ਸੀ ਜਾਂ 200 ਗ੍ਰਾਮ ਪੋਲੋ 50 ਡਬਲਯੂ ਪੀ ਜਾਂ 800 ਮਿਲੀਲਿਟਰ ਫੋਸਮਾਈਟ 50 ਈ ਸੀ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ।