Expert Advisory Details

idea99logo.jpg
Posted by Punjab Agricultural University, Ludhiana
Punjab
2019-01-04 15:36:17

ਕਿਸਾਨਾਂ ਲਈ ਫਸਲਾਂ ਦਾ ਹਾਲ

ਖੇਤੀ ਫਸਲਾਂ:

  • ਕਣਕ: ਨਵੰਬਰ ਵਿੱਚ ਬੀਜੀ ਕਣਕ ਨੂੰ ਦੂਸਰਾ ਪਾਣੀ ਅਤੇ ਦਸੰਬਰ ਵਿੱਚ ਬੀਜੀ ਕਣਕ ਨੂੰ ਪਹਿਲਾ ਪਾਣੀ ਦੇ ਦਿਓ। ਪਿਛੇਤੀ ਬੀਜੀ ਕਣਕ ਨੂੰ ਨਾਈਟ੍ਰੋਜਨ ਦੀ ਦੂਸਰੀ ਖ਼ੁਰਾਕ ਪਹਿਲੇ ਪਾਣੀ ਨਾਲ ਪਾ ਦਿਓ।
  • ਇਸ ਸਮੇਂ ਹੈਪੀ ਸੀਡਰ ਨਾਲ ਬੀਜੀ ਕਣਕ ਨੂੰ ਚੁਹਿਆਂ ਤੋਂ ਬਚਾਉਣ ਲਈ ਬੀਜਣ ਤੋਂ ਬਾਅਦ 10-15 ਦਿਨ ਦੇ ਵਕਫੇ ਤੇ ਦੋ ਵਾਰ 2 % ਜਿੰਕ ਫਾਸਫਾਇਡ ਦਵਾਈ ਦਾ ਚੋਗ ਖੁੰਡਾਂ ਵਿੱਚ (ਸਿੰਚਾਈ ਤੋਂ ਇਕ ਹਫਤਾ ਪਹਿਲੇ ਜਾਂ ਬਾਅਦ) ਰੱਖੋ।
  • ਨਦੀਨ ਨਾਸ਼ਕ: ਕਣਕ ਦੇ ਖੇਤਾਂ ਵਿੱਚ ਨਦੀਨ ਨਾਸ਼ਕਾਂ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।ਕਣਕ ਦੇ ਖੇਤਾਂ ਵਿੱਚ ਘਾਹ ਵਾਲੇ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੇ ਵਾਧੇ ਨੂੰ ਰੋਕਣ ਲਈ ਸਿਫਾਰਿਸ਼ ਅਨੁਸਾਰ ਛਿੜਕਾਅ ਕਰੋ।ਜੇਕਰ ਖੇਤ ਵਿੱਚ ਕਣਕ ਨੂੰ ਗੰਧਕ ਦੀ ਘਾਟ ਨਜ਼ਰ ਆਵੇ ਤਾਂ ਖੜੀ ਫਸਲ ਵਿੱਚ 100 ਕਿਲੋ ਪ੍ਰਤੀ ਏਕੜ ਜਿਪਸਮ ਦਾ ਛਿੱਟਾ ਦੇਵੋ।
  • ਜੇਕਰ ਕਣਕ ਦੀ ਫਸਲ ਬੀਜੀ ਨੂੰ 20-25 ਦਿਨ ਹੋ ਗਏ ਹੋਣ ਅਤੇ ਮੈਗਨੀਜ਼ ਦੀ ਘਾਟ ਕਰਕੇ ਪੱਤੇ ਪੀਲੇ ਪਏ ਨਜ਼ਰ ਆਉਣ ਤਾਂ ਮੈਂਗਨੀਜ਼ ਸਲਫੇਟ ਦੇ ਛਿੜਕਾਅ ਦੀ ਵੀ ਸਲਾਹ ਦਿੱਤੀ ਜਾਂਦੀ ਹੈ।
  • ਤੇਲ ਬੀਜ ਦੀ ਫ਼ਸਲ ਨੂੰ ਲੋੜ ਅਨੁਸਾਰ ਪਾਣੀ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।