Expert Advisory Details

idea99PAU.jpg
Posted by Communication Department, PAU
Punjab
2018-10-12 06:54:54

ਕਨੋਲਾ ਕਿਸਮਾਂ ਦੀ ਕਾਸ਼ਤ ਕਰੋ, ਵੱਧ ਮੁਨਾਫ਼ਾ ਕਮਾਓ

ਬੀਜ ਦੀ ਮਾਤਰਾ: 1.5 ਪ੍ਰਤਿ ਏਕੜ 

ਬਿਜਾਈ ਦਾ ਸਮਾਂ: ਜੀ ਐਸ ਸੀ 7 ਅਤੇ ਜੀ ਐਸ ਸੀ 7 ਲਈ 10-30 ਅਕਤੂਬਰ ਆਰ ਐਲ ਸੀ 3 ਲਈ 15 ਅਕਤੂਬਰ ਤੋਂ 15 ਨਵੰਬਰ 

ਲਾਈਨਾਂ ਵਿਚਕਾਰ ਫਾਸਲਾ: ਗੋਭੀ ਸਰ੍ਹੋਂ: 45 ਸੈਂਟੀ ਮੀਟਰ, ਰਾਇਆ: 30 ਸੈਂਟੀ ਮੀਟਰ 

ਫ਼ਾਸਲਾ:  ਬੀਜ ਉੱਗਣ ਤੋਂ ਲਗਭੱਗ ਦੋ ਹਫਤਿਆਂ ਬਾਅਦ। ਬੂਟੇ ਤੋਂ ਬੂਟੇ ਦਾ ਫ਼ਾਸਲਾ 10-15 ਸੈਂਟੀਮੀਟਰ ਰਖੋ।

ਖਾਦ (ਕੁ: ਪ੍ਰਤਿ ਏਕੜ): ਯੂਰੀਆ 90; ਸਿੰਗਲ ਸੁਪਰ ਫ਼ਾਸਫੇਟ 75; ਮਿਊੁਰੇਟ ਆਫ ਪੋਟਾਸ਼ 10 (ਪੋਟਾਸ਼ੀਅਮ ਦੀ ਘਾਟ ਵਾਲਿਆਂ ਜਮੀਨਾਂ ਵਿੱਚ). ਜੇਕਰ ਸਿੰਗਲ ਸੁਪਰ ਫ਼ਾਸਫੇਟ ਨਾ ਮਿਲੇ ਤਾਂ 26 ਕਿੱਲੋ ਡੀ ਏ ਪੀ ਦੇ ਨਾਲ ਨਾਲ 80 ਕਿੱਲੋ ਜਿਪਸਮ ਜਾਂ 13 ਕਿੱਲੋ ਬਂਟੋਨਾਈਟ ਗੰਧਕ ਦੀ ਵਰਤੋਂ ਕਰੋ।

ਖਾਦ ਪਾਉਣ ਦਾ ਸਮਾਂ: ਸਿਫਾਰਸ਼ ਕੀਤੀ ਗਈ ਨਾਈਟੋ੍ਰਜਨ ਦੀ ਅੱਧੀ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਸਾਰੀ ਮਾਤ੍ਰਾ ਬਿਜਾਈ ਵੇਲੇ ਅਤੇ ਬਚਦੀ ਅੱਧੀ ਨਾਈਟੋ੍ਰਜਨ ਪਹਿਲੇ ਪਾਣੀ ਤੋਂ ਬਾਅਦ ਪਾਉ। 

ਸਿੰਚਾਈ: ਬਿਜਾਈ ਤੋਂ ਪਹਿਲਾ ਖੇਤ ਦੀ ਭਾਰੀ (10-12 ਸਂੈਟੀ ਮੀਟਰ) ਰੌਣੀ ਕਰੋ। ਪਹਿਲਾ ਪਾਣੀ ਬਿਜਾਈ ਤੋਂ ਲਗਭੱਗ 4 ਹਫਤਿਆਂ ਬਾਅਦ ਦਿਉ। ਦੂਜਾ ਪਾਣੀ ਫੁੱਲ ਪੈਣ ਵੇਲੇ ਦਿਉ। ਜੇ ਲੋੜ ਪਵੇ ਤਾਂ ਗੋਭੀ ਸਰੋਂ ਨੂੰ ਤੀਜਾ ਪਾਣੀ ਫਰਵਰੀ ਦੇ ਦੂਜੇ ਪੰਦਰਵਾੜੇ ਵਿੱਚ ਦਿਉ।

ਨਦੀਨਾਂ ਦੀ ਰੋਕਥਾਮ: ਪਹਿਲੀ ਗੋਡੀ ਬਿਜਾਈ ਤੋਂ ਤਿੰਨ ਹਫਤਿਆਂ ਬਾਅਦ ਕਰੋ। ਜੇਕਰ ਲੋੜ ਪਵੇ ਤਾਂ ਇੱਕ ਹੋਰ ਗੋਡੀ ਪਹਿਲੀ ਗੋਡੀ ਤੋਂ ਤਿੱਨ-ਚਾਰ ਹਫਤਿਆਂ ਬਾਅਦ ਕਰੋ। 

ਪਨੀਰੀ ਰਾਹੀਂ ਗੋਭੀ ਸਰੋ੍ਰ੍ਹ ਦੀ ਕਾਸ਼ਤ: ਜੇਕਰ ਗੋਭੀ ਸਰ੍ਹੋਂ ਦੀ ਸਮੇਂ ਤੇ ਬਿਜਾਈ ਲਈ ਖੇਤ ਖਾਲੀ ਨਾਂ ਹੋਵੇ ਤਾਂ ਨਵੰਬਰ ਦੇ ਤੀਜੇ ਹਫਤੇ ਤੱਕ ਜੀ ਐਸ ਸੀ 7 ਜਾਂ ਜੀ ਐਸ ਸੀ 6 ਦੀ ਪਨੀਰੀ ਲਾ ਕੇ ਸਿੱਧੀ ਬਿਜਾਈ ਨਾਲੋ ਵੱਧ ਝਾੜ ਲਿਆ ਜਾ ਸਕਦਾ ਹੈ।ਇਸ ਲਈ 30 ਦਿਨਾਂ ਦੀ ਪਨੀਰੀ ਪਹਿਲਾਂ ਹੀ ਤਿਆਰ ਕਰ ਲੈਣੀ ਚਾਹਿਦੀ ਹੈ।ਇਸ ਦੀ ਕਾਸ਼ਤ ਦੀਆਂ ਬਾਕੀ ਸਿਫਾਰਸ਼ਾਂ ਸਿੱਧੀ ਬਿਜਾਈ ਵਾਲੀਆਂ ਹੀ ਹਨ।