Expert Advisory Details

idea991511766941PunjabAgriculturalUniversitySarkariJob.jpg
Posted by Punjab Agricultural University, Ludhiana
Punjab
2019-01-10 11:18:13

ਕਿੰਨੂੰ ਦੀ ਵਧੀਆ ਪੈਦਾਵਾਰ ਲਈ ਪੀ. ਏ. ਯੂ. ਦੇ ਮਾਹਿਰਾਂ ਵਲੋਂ ਕੁੱਝ ਸੁਝਾਅ

ਸੁਚੱਜੇ ਮੰਡੀਕਰਨ ਲਈ ਸੁਝਾਅ:

  • ਕਿੰਨੂ ਦੀ ਵਧੀਆ ਪੈਦਾਵਾਰ ਲਈ ਸਮੇਂ ਸਿਰ ਕਾਂਟ-ਛਾਂਟ ਕਰਕੇ, ਤੁਪਕਾ ਪ੍ਰਣਾਲੀ ਰਾਹੀਂ ਸਿੰਚਾਈ ਕਰਕੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਕੀੜੇਮਕੌੜੇ ਅਤੇ ਬੀਮਾਰੀਆਂ ਦੀ ਰੋਕਥਾਮ ਕਰਕੇ ਕਿੰਨੂ ਦੀ ਗੁਣਵੱਤਾ ਬਰਕਰਾਰ ਰੱਖ ਸਕਦੇ ਹਾਂ
  • ਕਿੰਨੂ ਦੀ ਤੁੜਾਈ ਅਤੇ ਇਸ ਦੀ ਗੁਣਵੱਤਾ ਵਿੱਚ ਵਾਧੇ ਅਤੇ ਸੰਭਾਲ ਲਈ ਨਰਮ ਤੁੜਾਈ ਕਰਨਾ, ਫ਼ਲ ਨੂੰ ਧੋਣਾ, ਸੁਕਾਉਂਣਾ, ਮੋਮ ਚੜਾਉਣੀ, ਦਰਜਾਬੰਦੀ ਕਰਨੀ ਅਤੇ ਬਾਅਦ ਵਿੱਚ ਗੱਤੇ ਦੇ ਡੱਬਿਆਂ ਵਿੱਚ ਬੰਦ ਕਰਕੇ ਵੇਚਣਾ ਆਦਿ ਬਹੁਤ ਜ਼ਰੂਰੀ ਹੈ
  • ਸੂਬਾ ਸਰਕਾਰ ਦੁਆਰਾ ਚਲਾਏ ਜਾ ਰਹੇ ਕਿੰਨੂ ਮੋਮ ਪਲਾਂਟ, ਕਿੰਨੂ ਗਰੇਡਰ ਆਦਿ ਅਜਿਹੇ ਅਦਾਰਿਆਂ ਤੋਂ ਕਿੰਨੂ ਦੀ ਬਜ਼ਾਰੀ ਕੀਮਤ ਵਧਾਉਣ ਲਈ ਫਾਇਦਾ ਲਓ
  • ਘਰੇਲੂ ਅਤੇ ਦੂਰ ਦੁਰਾਡੇ ਦੀਆਂ ਮੰਡੀਆਂ ਦੀ ਸਹੀ ਜਾਣਕਾਰੀ ਲੈਣ ਲਈ ਮੰਡੀਆਂ ਦਾ ਲਗਾਤਾਰ ਸਰਵੇਖਣ ਕਰੋ, ਸੋਸ਼ਲ ਮੀਡੀਆ, ਵੱਟਸਐਪ, ਫੇਸਬੁੱਕ, ਇੰਟਰਨੈਟ ਅਤੇ ਵੈੱਬ ਸਾਈਟਸ ਦੀ ਵਰਤੋਂ ਕਰੋ ਕੁੱਝ ਕੁ ਮਹੱਤਵਪੂਰਨ ਵੈੱਬ ਸਾਈਟਸ ਹੇਠ ਲਿਖੀਆਂ ਹਨ :
  • www.mandiboardpunjab.com, www.mpmandiboard.com,
  • www.nhrdf.com, www.hortibizindia.org, www.kisan.com,
  • www.upmandiparishad.in, www.agriwatch.com, agmarknet.gov.in
  • ਇਹਨਾਂ ਵੈੱਬ-ਸਾਈਟਸ ਤੋਂ ਸਬੰਧਿਤ ਮਹਿਕਮੇ ਨਾਲ ਰਾਬਤਾ ਕਾਇਮ ਕੀਤਾ ਜਾਵੇ ਤਾਂ ਜੋ ਵੱਖ-ਵੱਖ ਅਦਾਰਿਆਂ ਜਿਵੇਂ ਨੈਸ਼ਨਲ ਬਾਗਬਾਨੀ ਮਿਸ਼ਨ ਆਦਿ ਵਿੱਚ ਚੱਲ ਰਹੀਆਂ ਬਾਗਬਾਨੀ ਨਾਲ ਸੰਬੰਧਿਤ ਸਕੀਮਾਂ ਦਾ ਲਾਹਾ ਲਿਆ ਜਾ ਸਕੇ
  • ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਫ਼ਲਾਂ ਦੀ ਵਿਕਰੀ ਲਈ ਕਿਸਾਨ ਛੋਟੇ-ਛੋਟੇ ਸਵੈਸਹਾਇਤਾ ਗਰੁੱਪ ਜਾਂ ਸਹਿਕਾਰੀ ਮੰਡੀਕਰਨ ਸੰਸਥਾਵਾਂ ਬਣਾ ਕੇ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਕਰ ਸਕਦੇ ਹੋ
    ਕਿੰਨੂ ਦੇ ਉਤਪਾਦਨ, ਪ੍ਰੋਸੈਸਿੰਗ ਅਤੇ ਸੁਚੱਜੇ ਮੰਡੀਕਰਨ ਰਾਹੀਂ ਵਧੇਰੇ ਮੁਨਾਫੇ ਦੇ ਰਾਹ ਤੁਰਿਆ ਜਾ ਸਕਦਾ ਹੈ|