Expert Advisory Details

idea99Fruit+vegetables.jpg
Posted by Punjab Agricultural University, Ludhiana
Punjab
2019-02-13 10:13:59

Vegetables and fruit related advice in the coming days

This content is currently available only in Punjabi language

ਆਉਣ ਵਾਲੇ ਦਿਨਾਂ ਵਿੱਚ ਸਬਜ਼ੀਆਂ ਅਤੇ ਫਲ ਸੰਬੰਧੀ ਸਲਾਹਾਂ ਹੇਠ ਲਿਖੇ ਅਨੁਸਾਰ ਹਨ:

ਆਲੁਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਅ ਲਈ ਕਿਸਾਨ ਵੀਰਾਂ ਨੂੰ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਪਿਛੇਤੇ ਝੁਲਸ ਰੋਗ ਦੇ ਲੱਛਣ ਹੋਣ ਤੇ ਫ਼ਸਲ ਨੂੰ 500 ਤੋਂ 700 ਗ੍ਰਾਮ ਇੰਡੋਫਿਲ ਐਮ-45 ਜਾਂ ਮਾਰਕਜੈਬ ਜਾਂ ਕਵਚ ਨੂੰ 250-350 ਲਿਟਰ ਪਾਣੀ ਵਿੱਚ ਪਾਕੇ ਛਿੜਕਾਅ ਕਰੋ।ਪਿਛੇਤੇ ਝੁਲਸ ਰੋਗ ਲਈ ਉੱਲੀ-ਨਾਸ਼ਕਾਂ ਦੀ ਸਹੀ ਵਰਤੋਂ ਲਈ ਪੀ ਏ ਯੂ ਵੈਬਸਾਈਟ ਨੂੰ ਜ਼ਰੂਰ ਦੇਖੋ।

  • ਵਿਸ਼ਾਣੂੰ ਮੁਕਤ ਬੀਜ ਤਿਆਰ ਕਰਨ ਲਈ ਇਨ੍ਹਾਂ ਦਿਨ੍ਹਾਂ ਵਿੱਚ ਆਲੂਆਂ ਦੀ ਬੀਜ ਵਾਲੀ ਫਸਲ ਦੇ ਪਤਰਾਲ ਕੱਟ ਦਿਓ।
  • ਧੱਫੜੀ ਰੋਗ ਤੋਂ ਬਚਾਅ ਲਈ ਆਲੂ ਪੈਣ ਤੋਂ ਬਾਅਦ ਫਸਲ ਨੂੰ ਸੋਕਾ ਨਾ ਲੱਗਣ ਦਿਓ।

ਫ਼ਲਦਾਰ ਬੂਟੇ: ਕਿਸਾਨ ਵੀਰਾਂ ਨੂੰ ਬਾਗਾਂ, ਖਾਸ ਕਰਕੇ ਛੋਟੇ ਬੂਟਿਆਂ ਨੂੰ ਸਰਦੀ ਤੋਂ ਬਚਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

  • ਪੱਤਝੜੀ ਬੂਟਿਆਂ ਦੀ ਲੁਆਈ ਲਈ ਸਮਾਂ ਬਹੁਤ ਹੀ ਢੁੱਕਵਾਂ ਚਲ ਰਿਹਾ ਹੈ ।
  • ਬੇਰਾਂ ਵਿੱਚ ਕਾਲੇ ਧੱਬਿਆਂ ਦੇ ਰੋਗ ਦੀ ਰੋਕਥਾਮ ਲਈ ਮੈਨਕੋਜ਼ਿਬ 75 ਤਾਕਤ (2.5 ਗ੍ਰਾਮ) ਦਾ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ।
  • ਬੇਰਾਂ ਵਿਚ ਫ਼ਲ ਦੀ ਮੱਖੀ ਦੇ ਹਮਲੇ ਨੂੰ ਰੋਕਣ ਲਈ 1.7 ਮਿ.ਲੀ.ਰੋਗਰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ।
  • ਕਿੰਨੂ ਦੀ ਤੁੜਾਈ ਨਿਬੇੜ ਲਵੋ ਅਤੇ ਬੂਟਿਆਂ ਵਿਚੋਂ ਬਿਮਾਰ, ਟੁੱਟੀਆਂ, ਸੁਕੀਆਂ ਟਹਿਣੀਆਂ ਕੱਢ ਦਿਉ ।ਨਿੰਬੂ ਜਾਤੀ ਦੇ ਫ਼ਲਦਾਰ ਬੂਟਿਆਂ ਦੀ ਕਾਂਟ-ਛਾਂਟ ਤੋਂ ਬਾਅਦ ਬੋਰਡੋ ਮਿਸ਼ਰਣ 2:2:250 ਜਾਂ ਬਲਾਈਟੌਕਸ 3.0 ਗ੍ਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿੜਕਾਅ ਕਰ ਦਿਉ।