Expert Advisory Details

idea99krnal_bunt.JPG
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-02-28 14:36:51

Suggestion by Agriculture experts to save Karnal Bunts

 This content is currently available only in Punjabi language.

  • ਚੱਲ ਰਿਹਾ ਮੌਸਮ (ਜਿਵੇਂ ਕਿ ਲਗਾਤਾਰ ਬੂੰਦਾਂ-ਬਾਂਦੀ, ਬੱਦਲਵਾਹੀ, ਮੌਸਮ ਵਿੱਚ ਵਧੇਰੇ ਨਮੀ) ਕਣਕ ਦੀ ਕਰਨਾਲ ਬੰਟ ਜਿਸ ਨੂੰ ਦਾਣਿਆਂ ਦੀ ਕਾਲਖ ਵੀ ਕਹਿੰਦੇ ਹਨ, ਲਈ ਅਨੁਕੂਲ ਹੈ। ਪਿਛਲੇ ਕੁੱਝ ਸਾਲਾਂ ਦੇ ਸਰਵੇਖਣਾਂ ਦੇ ਆਧਾਰ 'ਤੇ ਦੇਖਿਆ ਗਿਆ ਹੈ ਕਿ ਇਸ ਬਿਮਾਰੀ ਦੇ ਕਣ, ਬੀਜ ਅਤੇ ਮਿੱਟੀ ਵਿੱਚ ਮੌਜੂਦ ਹੁੰਦੇ ਹਨ ਜੋ ਹਵਾ ਰਾਹੀਂ ਉੱਡ ਕੇ ਬਣ ਰਹੇ ਬੀਜ ਸਿੱਧਾ ਹਮਲਾ ਕਰ ਦਿੰਦੇ ਹਨ ਜਿਸ ਨਾਲ ਦਾਣਿਆਂ ਤੇ ਕਾਲੇ ਰੰਗ ਦਾ ਮਾਦਾ ਪੈਦਾ ਹੋ ਜਾਂਦਾ ਹੈ।
  • ਸਮੇਂ ਸਿਰ ਬੀਜੀ ਫ਼ਸਲ ਗੋਭ ਤੇ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਛੇਤੀ ਹੀ ਇਹ ਫ਼ਸਲ ਨਿਸਰਣ ਲਗ ਪਵੇਗੀ ਜੋ ਕਿ ਇਸ ਬਿਮਾਰੀ ਦੇ ਹਮਲੇ ਲਈ ਢੁੱਕਵੀਂ ਅਵਸਥਾ ਹੈ।
  • ਮੌਜੂਦਾ ਚੱਲ ਰਹੇ ਮੌਸਮ ਦੀਆਂ ਹਾਲਾਤਾਂ ਉਪਰੋਕਤ ਦਰਸਾਈਆਂ ਢੁੱਕਵੀਆਂ ਹਾਲਾਤਾਂ ਨਾਲ ਮੇਲ ਖਾਂਦੀਆਂ ਹਨ।
  • ਜਦੋਂ ਵੀ ਫ਼ਸਲ ਨਿਸਾਰੇ 'ਤੇ ਆਉਣੀ ਸ਼ੁਰੂ ਹੋ ਜਾਵੇ ਤਾਂ ਸਿਫਾਰਿਸ਼ ਕੀਤਾ ਉੱਲੀਨਾਸ਼ਕ ਟਿਲਟ 25 ਤਾਕਤ ਨੂੰ 200 ਮਿ.ਲੀ.ਮਾਤਰਾ 200 ਲਿਟਰ ਪਾਣੀ ਵਿੱਚ ਪਾ ਕੇ ਕੋਨ ਵਾਲੀ ਨੋਜ਼ਲ ਨਾਲ ਛਿੜਕਾਅ ਕਰਨ ਤਾਂ ਜੋ ਬਿਮਾਰੀ ਰਹਿਤ ਬੀਜ ਪੈਦਾ ਕੀਤਾ ਜਾ ਸਕੇ।
  • ਜਦੋਂ ਸਾਰੀ ਕਣਕ ਦਾ ਨਿਸਾਰਾ ਹੋ ਜਾਵੇ ਤਾਂ ਉਪਰੋਕਤ ਛਿੜਕਾਅ ਬਹੁਤ ਘੱਟ ਅਸਰਦਾਰ ਰਹਿੰਦਾ ਹੈ। ਇਸ ਲਈ ਫ਼ਸਲ ਦੀ ਸਹੀ ਅਵਸਥਾ 'ਤੇ ਹੀ ਛਿੜਕਾਅ ਕਰਨਾ ਜ਼ਰੂਰੀ ਹੈ।