Expert Advisory Details

idea99AK_vegitables.jpg
Posted by Punjab Agricultural University, Ludhiana
Punjab
2019-02-28 11:47:01

Advice on gardening and vegetables in month of March by Experts

This content is currently available only in Punjabi language.

ਮਾਰਚ ਮਹੀਨੇ ਵਿੱਚ ਕਿੰਨੂ, ਨਿੰਬੂ ਅਤੇ ਸਬਜ਼ੀਆਂ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

  • ਇਹ ਸਮਾਂ ਕੱਦੁ ਜਾਤੀ ਦੀ ਸਬਜ਼ੀਆਂ, ਭਿੰਡੀ ਅਤੇ ਲੋਬੀਆ ਦੀ ਸਿੱਧੀ ਬੀਜਾਈ ਲਈ ਢੁਕਵਾਂ ਹੈ।
  • ਇਹ ਸਮਾਂ ਮਿਰਚ ਅਤੇ ਸ਼ਿਮਲਾ ਮਿਰਚ ਦੀ ਤਿਆਰ ਪਨੀਰੀ ਲਈ ਸਿਫ਼ਾਰਸ਼ ਕੀਤੇ ਫ਼ਾਸਲੇ ਤੇ ਖੇਤ ਵਿੱਚ ਲਗਾਉਣ ਲਈ ਢੁੱਕਵਾਂ ਹੈ।
  • ਮੌਸਮ ਸਾਫ ਹੋਣ ਤੇ ਬੈਂਗਣਾਂ ਦੀ ਸਿਫ਼ਾਰਸ਼ ਕੀਤੀਆਂ ਕਿਸਮਾਂ ਪੰਜਾਬ ਸਦਾਬਹਾਰ, ਹਾਈਬਰਿਡ ਬੀ ਐਚ-2, ਪੀ ਬੀ ਐਚ-3, ਪੀ ਬੀ ਐਚ-4, ਪੀ ਵੀ ਐਚ-5, ਪੀ ਵੀ ਐਚ-41 ਅਤੇ ਪੀ ਵੀ ਐਚ-42 ਅਤੇ ਹੋਰ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਪਨੀਰੀ ਖੇਤ ਵਿੱਚ ਲਗਾ ਦਿਉ।
  • ਜਾਮਨੀ ਧੱਬਿਆਂ ਦੀ ਬੀਮਾਰੀ ਦੀ ਰੋਕਥਾਮ ਲਈ ਗੰਢਿਆਂ ਦੀ ਫ਼ਸਲ ਨੂੰ 600 ਗ੍ਰਾਮ ਇੰਡੋਫ਼ਿਲ ਐਮ-45 ਅਤੇ 200 ਮਿਲੀਲਿਟਰ ਟਰਾਈਟੋਨ ਨਾਲ ਜਾਂ ਅਲਸੀ ਦੇ ਤੇਲ ਨੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕੋ। ਇਹ ਛਿੜਕਾਅ ਬਿਮਾਰੀ ਦੀਆਂ ਨਿਸ਼ਾਨੀਆਂ ਸ਼ੁਰੂ ਹੋਣ ਤੇ ਹੀ ਕਰੋ। ਇਹ ਛਿੜਕਾ ਦਸ ਦਿਨਾਂ ਦੇ ਵਕਫ਼ੇ ਤੇ ਤਿੰਨ ਵਾਰ ਜਾਂ ਉਸ ਤੋਂ ਜ਼ਿਆਦਾ ਵਾਰ ਕਰੋ।

ਬਾਗਬਾਨੀ:

  • ਕਿੰਨੂ ਦੀ ਤੁੜਾਈ ਖਤਮ ਕਰ ਲਵੋ ਅਤੇ ਬੂਟਿਆਂ ਵਿਚੋਂ ਬਿਮਾਰ, ਟੁੱਟੀਆਂ, ਸੁਕੀਆਂ ਟਹਿਣੀਆਂ ਕੱਢ ਦਿਉ ।
  • ਨਿੰਬੂ ਜਾਤੀ ਦੇ ਫ਼ਲਦਾਰ ਬੂਟਿਆਂ ਦੀ ਕਾਂਟ-ਛਾਂਟ ਤੋਂ ਬਾਅਦ ਬੋਰਡੋ ਮਿਸ਼ਰਣ 2:2:250 ਜਾਂ ਬਲਾਈਟੌਕਸ 3.0 ਗ੍ਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿੜਕਾਅ ਕਰ ਦਿਉ ।
  • ਕਿਨੂੰ ਦੇ ਬਾਗਾਂ ਵਿੱਚ ਯੂਰੀਆ ਖਾਦ (970 ਗਰਾਮ ਪ੍ਰਤੀ ਬੂਟਾ) ਦਾ ਪਹਿਲਾ ਹਿੱਸਾ ਫਰਵਰੀ ਵਿੱਚ ਫ਼ੁੱਲ ਲੱਗਣ ਤੋਂ ਪਹਿਲਾਂ ਪਾ ਦਿਉ।ਨਾਲ ਹੀ ਸਿੰਗਲ ਸੁਪਰ ਫਾਸਫੇਟ (2730 ਗਰਾਮ ਪ੍ਰਤੀ ਬੂਟਾ ) ਖਾਦ ਵੀ ਪਾ ਦਿਓ।