Expert Advisory Details

Posted by Harpreet singh bains
Punjab
2018-08-21 06:23:26

ਬਲਾਈਟ ਦੁਨੀਆਂ ਭਰ ਵਿੱਚ ਝੋਨੇ ਦੀ ਫਸਲ ਵਿੱਚ ਇਹ ਬਲਾਸਟ ਜਾਂ ਗਰਦਨ ਮਰੋੜ ਤੋਂ ਬਾਅਦ ਦੂਜੇ ਨੰਬਰ ਦੀ ਖਤਰਨਾਕ ਬਿਮਾਰੀ ਹੈ

#ਝੋਨੇ #ਦਾ #ਤਣੇ #ਦੁਆਲੇ #ਪੱਤੇ #ਦਾ #ਝੁਲਸ #ਰੋਗ ਜਾਂ #ਸ਼ੀਥ #ਬਲਾਈਟ ਦੁਨੀਆਂ ਭਰ ਵਿੱਚ ਝੋਨੇ ਦੀ ਫਸਲ ਵਿੱਚ ਇਹ ਬਲਾਸਟ ਜਾਂ ਗਰਦਨ ਮਰੋੜ ਤੋਂ ਬਾਅਦ ਦੂਜੇ ਨੰਬਰ ਦੀ ਖਤਰਨਾਕ ਬਿਮਾਰੀ ਹੈ। ਇਹ ਬਿਮਾਰੀ ਝੋਨੇ ਦੀ ਫਸਲ ਦਾ ਕਾਫੀ ਨੁਕਸਾਨ ਕਰਦੀ ਹੈ । ਆਮ ਤੌਰ ਤੇ ਇਸ ਬਿਮਾਰੀ ਦੀਆਂ ਨਿਸ਼ਾਨੀਆਂ ਫਸਲ ਦੇ ਨਿਸਰਣ ਸਮੇਂ ਨਜਰ ਆਉਂਦੀਆਂ ਹਨ, ਪਰ ਬਰਸਾਤੀ ਮੌਸਮ ਕਾਰਨ ਜਾਂ ਜਿੱਥੇ ਕਿਤੇ ਫਸਲ ਵਿੱਚ ਜਿਆਦਾ ਪਾਣੀ ਖੜਾ ਰਹਿਣ ਨਾਲ ਫਸਲ ਦੇ ਆਲੇ ਦੁਆਲੇ ਹਵਾ ਵਿੱਚ ਜਿਆਦਾ ਨਮੀ ਰਹਿੰਦੀ ਹੈ ਜਾਂ ਜਿਸ ਫਸਲ ਵਿੱਚ ਸਿਫਾਰਿਸ਼ ਤੋਂ ਜਿਆਦਾ ਯੂਰੀਆ ਜਾਂ ਗਰੋਥ ਕਰਨ ਵਾਲੇ ਹੋਰ ਗਰੋਥ ਪਰਮੋਟਰ ਜਿਆਦਾ ਪਾਏ ਹੋਣ ਉਥੇ ਪਹਿਲਾਂ ਵੀ ਹਮਲਾ ਹੋ ਸਕਦਾ ਹੈ, ਅਤੇ ਇਸ ਬਿਮਾਰੀ ਦੇ ਕਣ( ਸਪੋਰ) ਪਾਣੀ ਨਾਲ ਇਕ ਜਗਾ ਤੋਂ ਦੂਜੀ ਜਗਾ ਜਾ ਸਕਦੇ ਹਨ ਅਤੇ ਬਿਮਾਰੀ ਫੈਲਾਉਂਦੇ ਹਨ। #ਨਿਸ਼ਾਨੀਆਂ: ਝੋਨੇ ਦੇ ਬੂਟਿਆਂ ਦੇ ਤਣੇ ਉਪਰ ਪਾਣੀ ਦੇ ਲੈਵਲ ਦੇ ਬਿਲਕੁਲ ਉਪਰ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਸਮਾਂ ਪਾ ਕੇ ਇਕ ਦੂਜੇ ਨਾਲ ਮਿਲ ਕੇ ਵੱਡੇ ਹੋ ਜਾਂਦੇ ਹਨ ਅਤੇ ਹੌਲੀ ਹੌਲੀ ਇਹ ਪੱਤਿਆਂ ਤੇ ਵੀ ਹੋ ਜਾਂਦੇ ਹਨ ਅਤੇ ਪੱਤੇ ਹੌਲੀ ਹੌਲੀ ਸੁੱਕਣ ਲੱਗ ਜਾਂਦੇ ਹਨ ਜਿਸ ਨਾਲ ਹਰੇ ਬੂਟਿਆਂ ਦਾ ਪਰਾਲ ਸੁੱਕਣ ਲੱਗ ਜਾਂਦਾ ਹੈ। ਇਸ ਬਿਮਾਰੀ ਦੇ ਹਮਲੇ ਨਾਲ ਫਸਲ ਦੀਆਂ ਕਈ ਮੁੰਜਰਾਂ ਵਿਚ ਦਾਣੇ ਨਹੀਂ ਬਣਦੇ ਜਿਸ ਕਰਕੇ ਝੋਨੇ ਵਿਚ ਫੋਕ ਪੈ ਜਾਂਦੀ ਹੈ। #ਸਾਵਧਾਨੀਆਂ: ● ਯੂਰੀਆ ਖਾਦ ਜੀ ਸਿਫਾਰਿਸ਼ ਤੋਂ ਜਿਆਦਾ ਮਾਤਰਾ ਨਾ ਪਾਉ। ●ਪਾਣੀ ਸੁਕਾ ਸੁਕਾ ਕੇ ਲਾਉ। ●ਬਿਮਾਰੀ ਵਾਲੇ ਖੇਤ ਤੋਂ ਦੂਜੇ ਖੇਤਾਂ ਵਿੱਚ ਪਾਣੀ ਨਾ ਜਾਣ ਦਿਉ। ● ਖੇਤ ਦੇ ਵੱਟਾਂ ਬੰਨੇ ਸਾਫ ਰੱਖੋ ● ਬਿਮਾਰੀ ਵਾਲੀ ਫਸਲ ਦੀ ਪਰਾਲੀ ਅਤੇ ਮੁੱਢ ਇਕੱਠੇ ਕਰਕੇ ਸਾੜ ਦਿਉ ਤਾਂ ਜੋ ਅਗਲੀ ਫਸਲ ਨੂੰ ਬਿਮਾਰੀ ਨਾ ਹੋਵੇ। #ਰੋਕਥਾਮ: ਜਿਉਂ ਹੀ ਬਿਮਾਰੀ ਦੀਆਂ ਨਿਸ਼ਾਨੀਆਂ ਨਜਰ ਆਉਣ ਤਾਂ ਐਮੀਸਟਾਰ ਟੌਪ 325 ਐਸ ਸੀ ਜਾਂ ਟਿਲਟ/ ਬੰਪਰ 25 ਈ ਸੀ ( ਪਰੋਪੀਕੋਨਾਜੋਲ) ਜਾਂ ਫੌਲੀਕਰ 25 ਈ ਸੀ ( ਟੈਬੂਕੋਨਾਜੋਲ) 200 ਮਿਲੀਲੀਟਰ ਜਾਂ ਨੇਟੀਵੋ 75 ਡਬਲਯੂ ਜੀ 80 ਗਰਾਮ ਜਾਂ ਲਸਚਰ 37•5 ਐਸ ਸੀ 320 ਮਿਲੀ ਲਿਟਰ ਜਾਂ ਮੋਨਸਰਨ 250 ਐਸ ਸੀ( ਪੈਨਸਾਈਕੂਰੋਨ) 200 ਮਿਲੀਲੀਟਰ ਜਾਂ ਬਾਵਿਸਟਨ 50 ਡਬਲਯੂ ਪੀ 200 ਗਰਾਮ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਇੱਕ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ) ਜੇਕਰ ਜਰੂਰਤ ਹੋਵੇ ਤਾਂ 15 ਦਿਨ ਬਾਅਦ ਦੁਬਾਰਾ ਛਿੜਕਾਅ ਕਰੋ। ਵਧੀਆ ਅਸਰ ਲੈਣ ਲਈ ਦਵਾਈ ਦਾ ਛਿੜਕਾਅ ਫਸਲ ਦੇ ਮੁੱਢ ਵੱਲ ਕਰੋ। ਧੰਨਵਾਦ