Expert Advisory Details

idea99PAU.jpg
Posted by Communication Department, PAU
Punjab
2018-08-23 12:08:01

ਨਰਮਾ ਪੱਟੀ ਵਿਚ ਰਸ ਚੂਸਣ ਵਾਲੇ ਕੀੜਿਆਂ ਦੀ ਸਥਿਤੀ

Ÿ ਨਰਮਾ ਪੱਟੀ ਵਿਚ ਰਸ ਚੂਸਣ ਵਾਲੇ ਕੀੜਿਆਂ ਦੀ ਸ਼ਿਕਾਇਤਾਂ ਸਾਹਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ਮਾਹਿਰਾਂ ਨੇ ਮਾਨਸਾ,ਬਠਿੰਡਾ,ਫਰੀਦਕੋਟ, ਮੁਕਤਸਰ ਅਤੇ ਫਾਜ਼ਿਲਕਾ ਦੇ ਖੂਹੀਆਂ ਸਰਵਰ ਬਲਾਕ ਦੇ 4 ਪਿੰਡਾਂ ਵਿਚ ਸਰਵੇਖਣ ਕੀਤਾ।

Ÿ ਸਰਵੇਖਣ ਦੌਰਾਨ 233 ਖੇਤਾਂ ਵਿਚੋਂ ਸਿਰਫ 4 ਵਿੱਚ ਚਿੱਟੀ ਮੱਖੀ ਦਾ ਘੱਟੋ-ਘੱਟ ਆਰਥਿਕ ਪੱਧਰ ਲੋੜ ਤੋਂ ਜ਼ਿਆਦਾ ਪਾਇਆ ਗਿਆ ।

Ÿ ਕੁਝ ਖੇਤਾਂ ਵਿਚ ਹਰਾ ਤੇਲਾ ਅਤੇ ਭੂਰੀ ਜੂੰ ਦੀ ਮਿਕਦਾਰ ਵਿੱਚ ਵੀ ਵਾਧਾ ਦਰਜ ਕੀਤਾ ਗਿਆ । ਪਰ 14-15 ਅਗਸਤ ਨੂੰ ਹੋਈ ਬਰਸਾਤ ਨੇ ਇਹਨਾਂ ਕੀੜ੍ਹਿਆਂ ਦੇ ਅਸਰ ਨੂ  ਘਟਾਉਣ ਵਿਚ ਹੋਰ ਸਹਾਇਤਾ ਕੀਤੀ ।

Ÿ ਕੀੜਿਆਂ ਨੂੰ ਵਧਾਉਣ ਵਾਲੇ ਗਰਮ ਤੇ ਨਮੀ ਵਾਲੇ ਮੌਸਮ ਦੇ ਬਾਵਜੂਦ ਕੁੱਲ ਮਿਲਾ ਕੇ ਨਰਮੇ ਦੀ ਫਸਲ ਦੀ ਹਾਲਤ ਬਹੁਤ ਚੰਗੀ ਹੈ।

Ÿ ਮਾਹਿਰ ਇਸ ਨਤੀਜੇ ਤੇ ਪਹੁੰਚ ਹਨ ਕਿ ਕਿਸਾਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਸਗੋਂ ਕਿਸਾਨਾਂ ਨੂੰ ਆਪਣੀ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਚਿੱਟੀ ਮੱਖੀ, ਹਰਾ ਤੇਲਾ ਅਤੇ ਭੂਰੀ ਜੂੰ ਵਰਗੇ ਰਸ ਪੀਣ ਵਾਲ ਕੀੜਿਆਂ ਤੋਂ ਸਮਾਂ ਰਹਿੰਦੇ ਬਚਾਅ ਕੀਤਾ ਜਾ ਸਕੇ।

Ÿ ਫਸਲ ਨੂੰ ਸੋਕੇ ਤੋਂ ਬਚਾਓ ਅਤੇ ਸਮੇਂ ਸਿਰ ਸਿੰਚਾਈ ਕਰੋ ।

Ÿ ਹਰੇ ਤੇਲੇ ਦੀ ਵਜ੍ਹਾ ਨਾਲ ਨਰਮੇ ਦੇ ਬੂਟੇ ਉੱਪਰ ਵਾਲੇ ਹਿੱਸੇ ਵਿਚ ਪੀਲੀ ਭਾਅ ਮਾਰਨ ਲਗਦੇ ਹਨ/ ਪੱਤੇ ਲਪੇਟੇ ਲਗਦੇ ਹਨ । ਇਸ ਤੋਂ ਬਚਾਅ ਲਈ 60 ਗ੍ਰਾਮ ਓਸ਼ੀਨ 20 ਐੱਸ ਜੀ(ਡਿਨੋਟੀਫੁਰਾਨ) ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ(ਫਲੋਨਿਕਾਮਿਡ) ਦਾ ਪ੍ਰਤੀ ਏਕੜ ਛਿੜਕਾਅ ਕਰੋ ।

Ÿ ਭੂਰੀ ਜੂੰ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਖੇਤਾਂ ਨੂੰ ਪਾਣੀ ਦਿਓ, ਜਿਸ ਨਾਲ ਮਿੱਟੀ ਵਿਚ ਹੀ ਇਸ ਕੀੜੇ ਦੇ ਵਿਕਸਿਤ ਜੀਵ ਨਸ਼ਟ ਹੋ ਜਾਣਗੇ । ਹਮਲੇ ਦੀ ਤੀਬਰਤਾ ਦੀ ਹਾਲਤ ਵਿਚ ਕਿਉਰਾਕਰੋਨ 50 ਈ ਸੀ 500 ਮਿਿਲ ਨੂੰ 150 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।

Ÿ ਜਿਹਨਾਂ ਖੇਤਾਂ ਵਿਚ ਚਿੱਟੀ ਮੱਖੀ ਤੇ ਭੂਰੀ ਜੂੰ ਦੀ ਵਧੇਰੇ ਮਿਕਦਾਰ ਦਿਖਾਈ ਦੇਵੇ ਉਥੇ 200 ਗ੍ਰਾਮ ਪੋਲੋ 50 ਡਬਲਯੂ ਪੀ ਜਾਂ 800 ਮਿਲੀ ਫੋਸਮਾਈਟ 50 ਈ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ।