ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ:
ਮੌਸਮ ਦੀ ਭਵਿੱਖਬਾਣੀ
ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।
ਅਗਲੇ ਦੋ ਦਿਨ੍ਹਾਂ ਦਾ ਮੌਸਮ: ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।
ਖੇਤੀ ਫਸਲਾਂ:
ਝੋਨੇ/ਬਾਸਮਤੀ ਦੀ ਲੁਆਈ ਤੋਂ 15 ਦਿਨਾਂ ਪਿੱਛੋ ਪਾਣੀ ਉਸ ਸਮੇ ਲਾਉ ਜਦੋਂ ਪਹਿਲਾ ਪਾਣੀ ਜ਼ੀਰੇ ਨੂੰ 2 ਦਿਨ ਹੋ ਗਏ ਹੋਣ, ਪ੍ਰੰਤੂ ਖਿਆਲ ਰਹੇ ਕਿ ਖੇਤ ਵਿੱਚ ਤਰੇੜਾਂ ਨਾ ਪੈਣ।ਝੋਨੇ ਵਿੱਚ ਜੇਕਰ ਯੂਰੀਆ ਖਾਦ, ਪੱਤਾ ਰੰਗ ਚਾਰਟ ਵਿਧੀ ਨਾਲ ਪਾਈ ਜਾ ਰਹੀ ਹੈ ਤਾਂ ਜੇ 10 ਵਿੱਚੋਂ 6 ਪੱਤੇ, ਪੱਤਾ ਰੰਗ ਦੀ ਟਿੱਕੀ ਨੰ. 4 ਤੋ ਫਿੱਕੇ ਹੋਣ ਤਾਂ ਹੀ 25 ਕਿਲੋ ਯੂਰੀਆਂ ਪ੍ਰਤੀ ਏਕੜ ਪਾਓ।
ਜਦੋਂ ਝੋਨੇ ਦੀ ਫਸਲ ਤੇਪੱਤਾ ਲਪੇਟ ਸੁੰਡੀ ਦਾ ਨੁਕਸਾਨ 10 ਪ੍ਰਤੀਸ਼ਤ ਤੋਂ ਵਧੇਰੇ ਹੋਵੇ ਤਾਂ ਇਸ ਦੀ ਰੋਕਥਾਮ ਲਈ 20 ਮਿਲੀਲਿਟਰ ਫੇਮ 480 ਐਸ ਸੀ ਜਾਂ 170 ਗਾ੍ਰਮ ਮੌਰਟਰ 75 ਐਸ ਜੀ ਜਾਂ ਇੱਕ ਲਿਟਰ ਕੋਰੋਬਾਨ /ਡਰਮਟ/ਫੋਰਸ 20 ਈ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਝੋਨੇ ਦੀ ਫਸਲ ਨੂੰ ਤਣੇ ਦੁਆਲੇ ਪੱਤੇ ਦੇ ਝੁਲਮ ਰੋਗ ਤੋਂ ਬਚਾਅ ਲਈ ਵੱਟਾਂ ਬੰਨਿਆਂ ਨੂੰ ਘਾਹ ਤੋਂ ਰਹਿਤ ਰੱਖੋ। ਬੂਟੇ ਦੇ ਜਾੜ ਮਾਰਨ ਸਮੇਂ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ ਐਮੀਸਟਾਰ ਟੌਪ 325 ਐਸ ਸੀ ਜਾਂ ਟਿਲਟ/ਬੰਪਰ 25 ਈ ਸੀ ਜਾਂ ਫੌਲੀਕਰ/ਓਰੀਅਸ 25 ਈ ਸੀ 200 ਮਿਲੀਲਿਟਰ ਜਾਂ ਨਟੀਵੋ-75 ਡਬਲਯੂ ਜੀ 80 ਗ੍ਰਾਮ ਜਾਂ ਲਸਚਰ 37.5 ਐਸ ਈ 320 ਮਿਲੀਲਿਟਰ ਜਾਂ ਮੋਨਸਰਨ 250 ਐਸ ਸੀ 200 ਮਿਲੀਲਿਟਰ ਜਾਂ ਬਵਿਸਟਨ 50 ਡਬਲਯੂ ਪੀ 200 ਗ੍ਰਾਮ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਨਰਮੇ ਦੀ ਫ਼ਸਲ ਤੇ ਨਾਈਟਰੋਜਨ ਖਾਦ ਦੀ ਬਾਕੀ ਅੱਧੀ ਕਿਸ਼ਤ ਫੁੱਲ ਸ਼ੁਰੂ ਹੋਣ ਤੇ ਪਾ ਦਿਉ।ਨਰਮੇ ਦੀ ਫ਼ਸਲ ਤੇ 2% ਪੋਟਾਸ਼ੀਅਮ ਨਾਈਟ੍ਰੇਟ (13:0:45) ਦੇ 4 ਸਪਰੇਅ ਫੁੱਲ ਸ਼ੁਰੂ ਹੋਣ ਤੋਂ ਹਫ਼ਤੇ-ਹਫ਼ਤੇ ਦੀ ਵਿੱਥ ਤੇ ਕਰੋ ।
ਨਰਮੇ ਵਿੱਚ ਜਦੋਂ ਚਿੱਟੀ ਮੱਖੀ ਦੀ ਗਿਣਤੀ ਸਵੇਰੇ 10 ਵਜੇ ਤੋਂ ਪਹਿਲਾ 6 ਮੱਖੀਆਂ ਪ੍ਰਤੀ ਪੱਤਾ ਹੋ ਜਾਵੇ ਤਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 200 ਗ੍ਰਾਮ ਪੋਲੋ/ਕਰੇਜ਼/ਰੂਬੀ/ਲੂਡੋ/ਸ਼ੋਕੂ 50 ਡਬਲਯੂ ਪੀ 150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਨਰਮਾ ਪੱਟੀ ਵਿੱਚ ਥਰਿਪ (ਭੂਰੀ ਜੂੰ) ਦੀ ਰੋਕਥਾਮ ਲਈ 200 ਗ੍ਰਾਮ ਪੋਲੋ/ਕਰੋਜ/ਰੂਬੀ/ ਲੂਡੋ/ਸ਼ੋਕੂ 50 ਡਬਲਯੂ ਪੀ ਜਾਂ 800 ਮਿਲੀਲਿਟਰ ਫੋਸਮਾਈਟ/ਈਮਾਈਟ/ ਵੋਲਥੀਆਨ 50 ਈ ਸੀ ਜਾਂ 500 ਮਿਲੀਲਿਟਰ ਕਿਊਰਾਕਰੋਨ/ਕਰੀਨਾ 50 ਈ ਸੀ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ।
ਨਰਮੇ ਤੇ ਹਰੇ ਤੇਲੇ ਦੀ ਰੋਕਥਾਮ ਲਈ 80 ਗਾ੍ਰਮ ਉਲਾਲਾ 50 ਤਾਕਤ ਜਾਂ 60 ਗ੍ਰਾਮ ਉਸ਼ੀਨ 20 ਤਾਕਤ ਜਾਂ 40 ਗ੍ਰਾਮ ਐਕਟਾਰਾ/ਐਕਸਟਰਾਸੁਪਰ/ਡੋਟਾਰਾ/ਥੋਮਸਨ 25 ਤਾਕਤ ਜਾਂ 40 ਮਿ.ਲੀ. ਇਮੀਡਾਸੈਲ 17.8 ਤਾਕਤ 150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਜੇ ਮੱਕੀ ਦੇ ਗੰੜੂਏ ਦਾ ਹਮਲਾ ਨਜ਼ਰ ਆਵੇ ਤਾਂ ਹਮਲੇ ਵਾਲੇ ਬੂਟੇ ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ।ਇਸ ਫਸਲ ਨੂੰ ਅਗੇਤੇ ਗੜੂੰਏਂ ਤੋਂ ਬਚਾਉਣ ਲਈ ਕੋਰਾਜਨ 18.5 ਤਾਕਤ 30 ਮਿ.ਲੀ./ਏਕੜ ਨੂੰ 60 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਕਮਾਦ ਦੇ ਖੇਤਾਂ ਵਿੱਚੋਂ ਨਦੀਨਾਂ ਦੀ ਰੋਕਥਾਮ ਕਰੋ।
ਸਬਜ਼ੀਆਂ ਅਤੇ ਫਲ:
ਮੁੱਖ ਮੌਸਮ ਦੀ ਫੁਲਗੋਭ੍ਹੀ ਦੀ ਫਸਲ ਦੀ ਪਨੀਰੀ ਬੀਜਣ ਲਈ ਇਹ ਸਮਾਂ ਢੁਕਵਾਂ ਹੈ।
ਭਿੰਡੀ ਉੱਪਰ ਹਰੇ ਤੇਲੇ ਦੀ ਰੋਕਥਾਮ ਲਈ 40 ਮਿਲੀਲਿਟਰ ਇਮੀਡਾਕਲੋਪਰਿਡ 17.8 ਐਸ ਐਲ ਜਾਂ 40 ਗ੍ਰਾਮ ਥਾਇਆਮੀਥੋਕਸਮ 25 ਡਬਲਯੂ ਜੀ ਪ੍ਰਤੀ ਏਕੜ ਦਾ ਛਿੜਕਾਅ ਕਰੋ।
ਚਲ ਰਿਹਾ ਮੌਸਮ ਮਿਰਚਾਂ ਤੇ ਫਲਾਂ ਦੇ ਗਾਲੇ੍ਹ ਲਈ ਢੁਕਵਾਂ ਹੈ, ਇਸ ਤੋਂ ਬਚਾਅ ਲਈ ਮਿਰਚਾਂ ਦੀ ਫਸਲ ਤੇ ਫੋਲਿਕਰ 250 ਮਿਲੀਲਿਟਰ ਜਾਂ ਇੰਡੋਫਿਲ ਐਮ-45 / ਬਲਾਈਟੋਕਸ 750 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨਾਂ ਦੇ ਵਕਫੇ ਤੇ 3-4 ਛਿੜਕਾਅ ਕਰੋੋ।
ਇਹ ਸਮਾਂ ਸਦਾਬਹਾਰ ਫ਼ਲਦਾਰ ਬੂਟਿਆਂ ਜਿਵੇਂ ਕਿ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ, ਬੇਰ ਅਤੇ ਪਪੀਤੇ ਦੇ ਬਾਗਾਂ ਦੀ ਲਵਾਈ ਲਈ ਢੁੱਕਵਾਂ ਹੈ।
ਨਿੰਬੂ ਜਾਤੀ ਦੇ ਫਲਾਂ ਵਿੱਚ ਫ਼ਲ ਦੀ ਮੱਖੀ ਦੀ ਰੋਕਥਾਮ ਲਈ 16 ਪੀ.ਏ.ਯੂ. ਫਰੂਟ ਫਲਾਈ ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਟਰੈਪ ਲਾਓ।
ਕਿੰਨੂ ਵਿੱਚ ਕੇਰੇ ਨੂੰ ਰੋਕਣ ਲਈ 5 ਗ੍ਰਾਮ 2-4 ਡੀ (ਸੋਡੀਅਮ ਸਾਲਟ ਹਾਰਟੀਕਲਚਰ ਗਰੇਡ) + ਜ਼ੀਰਮ 27 ਐਸ ਸੀ (1250 ਮਿ.ਲੀ.) ਜਾਂ ਪ੍ਰੋਪੀਕੋਨਾਜੋਲ 25 ਈ ਸੀ (500 ਮਿ.ਲੀ.) ਜਾਂ ਬਾਵਿਸਟਨ 50 ਡਬਲਯੂ ਪੀ (500 ਗਰਾਮ) ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ।ਜੇਕਰ ਬਾਗ ਵਿੱਚ ਜਾਂ ਨਾਲ ਦੇ ਖੇਤਾਂ ਵਿੱਚ ਕਪਾਹ ਜਾਂ ਹੋਰ ਚੌੜੇ ਪੱਤਿਆਂ ਵਾਲੀਆਂ ਫ਼ਸਲਾਂ ਬੀਜੀਆਂ ਹੋਣ ਤਾਂ ਬੂਟਿਆਂ ਉੱਪਰ 2,4-ਡੀ ਦੀ ਬਜਾਇ 10 ਗਰਾਮ ਜਿਬਰੈਲਿਕ ਏਸਿਡ ਨੂੰ 500 ਲਿਟਰ ਪਾਣੀ ਪ੍ਰਤੀ ਏਕੜ ਵਿੱਚ ਘੋਲ ਕੇ ਛਿੜਕਾਅ ਕਰੋ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.



