Expert Advisory Details

idea99PAU.jpg
Posted by Communication Department, PAU
Punjab
2018-09-13 07:37:50

ਕਿਸਾਨ ਇਸ ਤਰਾਂ ਕਰਨ ਆਪਣੀਆਂ ਫ਼ਸਲਾਂ ਦੀ ਦੇਖਭਾਲ

ਚੱਲ ਰਿਹਾ ਮੌਸਮ ਝੂਠੀ ਕਾਂਗਿਆਰੀ ਦੇ ਹਮਲੇ ਲਈ ਅਨੁਕੂਲ ਹੈ। ਇਸ ਤੋਂ ਬਚਾਅ ਲਈ ਗੋਭ ਵਿੱਚ ਆਈ ਝੋਨੇ ਦੀ ਫਸਲ ਤੇ 500 ਗਾ੍ਰਮ ਕੋਸਾਈਡ 46 ਡੀ ਐਫ ਨੂੰ ਪ੍ਰਤੀ ਏਕੜ 200 ਲਿਟਰ ਪਾਣੀ ਪਾ ਕੇ ਛਿੜਕਾਅ ਕਰੋ।

ਝੋਨੇ ਦੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦੀ ਰੋਕਥਾਮ ਲਈ ਫਸਲ ਤੇ 80ਨਟੀਵੋ ਜਾਂ 320 ਮਿ.ਲਿ. ਲਸਚਰ ਜਾਂ 200 ਮਿ.ਲਿ. ਐਮੀਸਟਾਰ ਟੋਪ ਜਾਂ ਟਿਲਟ /ਬੰਪਰ ਜਾਂ ਫੋਲੀਕਰ/ਓਰੀਅਸ ਜਾਂ ਮੋਨਸਰਨ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਫ਼ਸਲ ਦੇ ਮੁੱਢਾਂ ਵੱਲ ਸੋਧਿਤ ਕਰਕੇ ਛਿੜਕਾਅ ਕਰੋ ਅਤੇ ਇਹ ਛਿੜਕਾਅ 15 ਦਿਨ ਬਾਅਦ ਫਿਰ ਦੁਹਰਾਓ।

ਝੋਨੇ ਵਿੱਚ ਪੱਤਾ ਲਪੇਟ ਸੰਡੀ ਦਾ ਹਮਲਾ ਜੇਕਰ ਪੱਤਿਆਂ ਤੇ 10 % ਤੋਂ ਜ਼ਿਆਦਾ ਨੁਕਸਾਨ ਹੋ ਜਾਵੇ ਤਾਂ 20 ਮਿ.ਲੀ ਫੇਮ 480 ਐਸ ਸੀ ਜਾਂ 170 ਗਾ੍ਰਮ ਮੋਰਟਾਰ 75 ਤਾਕਤ ਦਾ ਛਿੜਕਾਅ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।

ਝੋਨੇ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜੇਕਰ ਪ੍ਰਤੀ ਬੂਟਾ 5 ਜਾਂ ਵੱਧ ਟਿੱਡੇ ਨਜ਼ਰ ਆਉਣ ਤਾਂ 120 ਗਾ੍ਰਮ ਚੈੱਸ 50 ਡਬਲਯੂ ਜੀ ਜਾਂ 40 ਮਿਲੀਲਿਟਰ ਕੌਨਫੀਡੋਰ 200 ਐਸ ਸੀ /ਕਰੋਕੋਡਾਇਲ 17.8 ਐਸ ਐਲ ਜਾਂ 800 ਮਿਲੀਲਿਟਰ ਏਕਾਲਕਸ/ਕੁਇਨਲਗਾਰਡ/ਕੁਇਨਲਮਾਸ 25 ਈ ਸੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ।

ਨਰਮੇ ਵਿੱਚ ਜਦੋਂ ਚਿੱਟੀ ਮੱਖੀ ਦੀ ਗਿਣਤੀ ਸਵੇਰੇ 10 ਵਜੇ ਤੋਂ ਪਹਿਲਾ 6 ਮੱਖੀਆਂ ਪ੍ਰਤੀ ਪੱਤਾ ਹੋ ਜਾਵੇ ਤਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 200 ਗ੍ਰਾਮ ਪੋਲੋ/ਕਰੇਜ਼/ਰੂਬੀ/ਲੂਡੋ/ਸ਼ੋਕੂ 50 ਡਬਲਯੂ ਪੀ 150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਇਨ੍ਹਾਂ ਦਿਨ੍ਹਾਂ ਵਿੱਚ ਕਮਾਦ ਦੀ ਫਸਲ ਨੂੰ ਡਿੱਗਣ ਤੋਂ ਬਚਾਉਣ ਲਈ ਮੂੰਏ ਬੰਨ੍ਹ ਦਿਓ।