Expert Advisory Details

idea99PAU.jpg
Posted by Communication Department, PAU
Punjab
2018-10-05 10:05:25

ਕਿਵੇਂ ਕਰੀਏ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਝੋਨੇ ਦੀ ਪਰਾਲੀ ਦੀ ਸੰਭਾਲ

ਤੇਰਾ ਇਤਿਹਾਸ ਦਿਆਂ ਸਫ਼ਿਆਂ 'ਤੇ ਨਾਮ ਹੈ ਪੰਜਾਬ ਦੇ ਕਿਸਾਨਾਂ, ਤੇਰੀ ਕਿਰਤ ਨੂੰ ਸਲਾਮ ਹੈ ਝੋਨੇ ਦੀ ਰਹਿੰਦ-ਖੂਹੰਦ ਨੂੰ ਖੇਤ ਵਿੱਚ ਹੀ ਸੰਭਾਲਿਆ ਜਾਵੇ ਤਾਂ ਜੋ ਜ਼ਮੀਨ ਦੀ ਸਿਹਤ, ਫਸਲਾਂ ਦੇ ਝਾੜ ਅਤੇ ਵਾਤਾਵਰਣ ਉੱਤੇ ਚੰਗਾ ਅਸਰ ਪਵੇ। ਪਰਾਲੀ ਦੀ ਸੁਚੱਜੀ ਵਰਤੋਂ ਲਈ ਵੱਖ-ਵੱਖ ਢੰਗ ਅਪਣਾਏ ਜਾ ਸਕਦੇ ਹਨ ਜਿਵੇਂ ਕਿ ਇਸਨੂੰ ਖੇਤ ਵਿੱਚ ਹੀ ਰੱਖਣਾ ਜਾਂ ਵਾਹੁਣਾ, ਊਰਜਾ ਦੇ ਸੋਮੇਂ ਦੇ ਤੌਰ ਤੇ ਵਰਤਣਾ, ਉਦਯੋਗ (ਕਾਗਜ਼, ਗੱਤਾ) ਵਿੱਚ ਕੱਚੇ ਮਾਲ ਦੇ ਤੌਰ ਤੇ ਵਰਤਣਾ, ਕੰਪੋਸਟ ਖਾਦ ਬਣਾਉਣਾ, ਮਲਚ ਦੇ ਤੌਰ ਤੇ ਵਰਤਣਾ, ਖੁੰਬਾਂ ਦੀ ਕਾਸ਼ਤ ਲਈ ਵਰਤਣਾ, ਬਾਇਉਗੈਸ ਪਲਾਂਟ ਵਿੱਚ ਵਰਤਣਾ ਆਦਿ।

ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣਾ

1. ਪਰਾਲੀ ਨੂੰ ਖੇਤ ਵਿੱਚ ਰੱਖਣਾ/ਮਲਚ ਦੇ ਤੌਰ ਤੇ ਵਰਤਣਾ: ਪੀ ਏ ਯੂ ਸਟਰਾਅ ਕਟਰ-ਕਮਸਪਰੈਡਰ ਨਾਲ ਪਰਾਲੀ ਕੁਤਰਨ ਤੋਂ ਮਗਰੋਂ ਪੀ ਏ ਯੂ ਹੈਪੀ ਸੀਡਰ ਨਾਲ ਵੀ ਬਿਜਾਈ ਕੀਤੀ ਜਾ ਸਕਦੀ ਹੈ।

2. ਪਰਾਲੀ ਨੂੰ ਖੇਤ ਵਿੱਚ ਵਾਹੁਣਾ: ਝੋਨੇ ਦੀ ਰਹਿੰਦ-ਖੂਹੰਦ ਨੂੰ ਮੁੱਢ ਕੱਟਣ ਅਤੇ ਕੁਤਰਾ ਕਰਨ ਵਾਲੀ ਮਸ਼ੀਨ ਨਾਲ ਕੁਤਰਾ ਕਰਕੇ ਉਲਟਾਵੇਂ ਹਲ, ਤਵੀਆਂ, ਰੋਟਾਵੇਟਰ, ਕਲਟੀਵੇਟਰ, ਆਦਿ ਨਾਲ ਵਾਹਕੇ ਜ਼ਮੀਨ ਵਿੱਚ ਆਸਾਨੀ ਨਾਲ ਮਿਲਾਇਆ ਜਾ ਸਕਦਾ ਹੈ। 

ਪਰਾਲੀ ਨੂੰ ਖੇਤ ਵਿਚੋਂ ਬਾਹਰ ਕੱਢ ਕੇ ਵਰਤੋਂ 

ਝੋਨੇ ਦੀ ਪਰਾਲੀ ਨੂੰ ਖੇਤ ਵਿਚੋਂ ਬਾਹਰ ਕੱਢ ਕੇ ਪਰਾਲੀ ਤੋਂ ਪਰਾਲੀ ਚਾਰ ਬਣਾ ਕੇ, ਊਰਜਾ ਦੇ ਸੋਮੇਂ ਦੇ ਤੌਰ ਤੇ ਉਦਯੋਗ (ਕਾਗਜ਼, ਗੱਤਾ) ਵਿੱਚ ਕੱਚੇ ਮਾਲ ਦੇ ਤੌਰ ਤੇ ਵਰਤਣਾ, ਕੰਪੋਸਟ ਖਾਦ ਬਣਾ ਕੇ, ਮਲਚ ਵਜੋਂ, ਖੁੰਬਾਂ ਦੀ ਕਾਸ਼ਤ ਵਾਸਤੇ, ਬਾਇਉਗੈਸ ਪਲਾਂਟ ਆਦਿ ਵਿੱਚ ਵਰਤਿਆ ਜਾ ਸਕਦਾ ਹੈ।ਪਰਾਲੀਚਾਰ ਦੀ ਵਰਤੋਂ ਨਾਲ 2 ਸਾਲਾਂ ਬਾਅਦ ਜੈਵਿਕ ਕਾਰਬਨ 26.8 %, ਫਾਸਫੋਰਸ 57 %, ਅਤੇ ਪੋਟਾਸ਼ ਵਿਚ 200 % ਵਾਧਾ ਪਾਇਆ ਗਿਆ ਹੈ ।