Expert Advisory Details

idea99PAU.jpg
Posted by Communication Department, PAU
Punjab
2018-10-12 06:37:00

ਕਣਕ ਦੀ ਵਧੀਆ ਕਿਸਮ ਚੁਣੋ ਅਤੇ ਬਿਜਾਈ ਸਮੇਂ ਸਿਰ ਕਰੋ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਕਣਕ ਦੀਆਂ ਵੱਖ-ਵੱਖ ਕਿਸਮਾਂ ਦੀ ਬਿਜਾਈ ਵੱਖ-ਵੱਖ ਹਾਲਤਾਂ ਲਈ ਸਿਫਾਰਸ਼ ਕੀਤੀ ਗਈ ਹੈ। ਜਿਸ ਅਨੁਸਾਰ ਕਿਸਮ ਦੀ ਚੋਣ ਕੀਤੀ ਜਾ ਸਕਦੀ ਹੈ।

Ÿ ਸਮੇਂ ਸਿਰ ਬਿਜਾਈ ਕਰਨ ਲਈ ਪੰਜ ਕਿਸਮਾਂ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਪੀ.ਬੀ.ਡਬਲਯੂ 725, ਪੀ.ਬੀ.ਡਬਲਯੂ 677, ਉੱਨਤ ਪੀ.ਬੀ.ਡਬਲਯੂ 343, ਉੱਨਤ ਪੀ.ਬੀ.ਡਬਲਯੂ 550 ਅਤੇ ਪੀ.ਬੀ.ਡਬਲਯੂ 1 ਜਿੰਕ।

Ÿ ਇਹ ਪੰਜੇ ਹੀ ਕਿਸਮਾਂ ਕਾਫੀ ਹੱਦ ਤੱਕ ਪੀਲੀ ਅਤੇ ਭੂਰੀ ਕੁੰਗੀ ਦਾ ਮੁਕਾਬਲਾ ਕਰ ਸਕਦੀਆਂ ਹਨ।

Ÿ ਪਿਛੇਤੀ ਬਿਜਾਈ ਲਈ ਦੋ ਕਿਸਮਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਦੋ ਕਿਸਮਾਂ ਪੀ.ਬੀ ਡਬਲਯੂ 658 ਅਤੇ ਪੀ.ਬੀ.ਡਬਲਯੂ 590 ਹਨ।

Ÿ ਬਰਾਨੀ ਹਾਲਤਾਂ ਵਾਸਤੇ ਵੀ ਦੋ ਕਿਸਮਾਂ ਪੀ.ਬੀ.ਡਬਲਯੂ 660 ਅਤੇ ਪੀ.ਬੀ.ਡਬਲਯੂ 644 ਦੀ ਸਿਫਾਰਿਸ਼ ਕੀਤੀ ਗਈ ਹੈ।

Ÿ ਬੀਜ ਨੂੰ ਬੀਜਣ ਤੋਂ ਪਹਿਲਾਂ ਸੋਧ ਲੈਣਾ ਚਾਹੀਦਾ ਹੈ।

Ÿ ਸਿਫਾਰਸ਼ ਕੀਤੀਆਂ ਕਿਸਮਾਂ ਦਾ ਤਸਦੀਕਸ਼ੁਦਾ ਬੀਜ ਕਿਸੇ ਭਰੋਸੇਯੋਗ ਸੋਮੇ ਤੋਂ ਹੀ ਪ੍ਰਾਪਤ ਕਰਨਾ ਚਾਹੀਦਾ ਹੈ।