Expert Advisory Details

idea99PAU.jpg
Posted by PAU, Communication Department
Punjab
2018-04-05 05:47:26

 ਬਾਗਬਾਨੀ ਫ਼ਸਲਾਂ ਦੀ ਕਿਵੇਂ ਕਰੀਏ ਸਾਂਭ- ਸੰਭਾਲ 

1.ਗੰਢਿਆਂ ਦੀ ਜੂੰ ਦੀ ਰੋਕਥਾਮ ਲਈ 250 ਮਿਲੀਲਿਟਰ ਮੈਲਾਥੀਉਨ 50 ਤਾਕਤ ਪ੍ਰਤੀ ਏਕੜ ਨੂੰ 80 ਲਿਟਰ ਪਾਣੀ ਘੋਲ ਕੇ ਛਿੜਕਾਅ ਕਰੋ।ਇਹ ਛਿੜਕਾਅ ਗੰਢੇ ਪੱਟਣ ਤੋਂ 7 ਦਿਨ ਪਹਿਲਾਂ ਬੰਦ ਕਰ ਦਿਉ।

2.ਪੇਠੇ ਤੇ ਲਾਲ ਭੂੰਡੀ ਦੀ ਰੋਕਥਾਮ ਲਈ 75-150 ਗ੍ਰਾਮ ਸੇਵਨ/ਹੈਕਸਾਵਿਨ (ਘੁਲਣਸ਼ੀਲ) ਨੂੰ 50-100 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

3.ਟਮਾਟਰਾਂ ਦੇ ਫ਼ਲ ਦੇ ਗੜੂੰਏਂ ਦੀ ਰੋਕਥਾਮ ਲਈ 30 ਮਿਲੀਲਿਟਰ ਫੇਮ 480 ਐਸ ਐਲ ਜਾਂ 600 ਮਿਲੀਲਿਟਰ ਕਰੀਨਾ 50 ਤਾਕਤ ਜਾਂ 100 ਮਿਲੀਲਿਟਰ ਸੁਮੀਸੀਡੀਨ 20 ਤਾਕਤ ਜਾਂ 200 ਮਿਲੀਲਿਟਰ ਰਿਪਕਾਰਡ 10 ਤਾਕਤ ਜਾਂ 160 ਮਿਲੀਲਿਟਰ ਡੈਸਿਸ 2.8 ਤਾਕਤ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਫੇਮ ਦੇ ਛਿੜਕਾਅ ਤੋਂ ਬਾਅਦ ਫ਼ਲ ਤੋੜਨ ਲਈ 3 ਦਿਨਾਂ ਤੱਕ ਇੰਤਜ਼ਾਰ ਕਰੋ। ਅਪੈ੍ਰਲ ਮਹੀਨੇ ਦੇ ਸਿਖਲਾਈ-ਕੋਰਸ

4.ਟਮਾਟਰਾਂ ਦੀ ਫਸਲ ਨੂੰ ਝੁਲਸ ਰੋਗ ਤੋਂ ਬਚਾਉਣ ਲਈ ਇੰਡੋਫਿਲ ਐਮ-45 600 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ।

5.ਇਹ ਸਮਾਂ ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਨਿੰਬੂ ਜਾਤੀ ਦੇ ਫ਼ਲ, ਅੰਬ, ਅਮਰੂਦ, ਬੇਰ, ਲੁਕਾਠ, ਲੀਚੀ, ਚੀਕੂ, ਪਪੀਤਾ ਲਾਉਣ ਲਈ ਬਹੁਤ ਹੀ ਢੱੁਕਵਾਂ ਹੈ।

6.ਜੇਕਰ ਆੜੂ ਵਿੱਚ ਤੇਲੇ/ਚੇਪੇ ਦਾ ਹਮਲਾ ਨਜ਼ਰ ਆਵੇ ਤਾਂ 1.6 ਮਿ.ਲੀ.ਰੋਗਰ ਦਾ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ।

7.ਨਿੰਬੂ ਜਾਤੀ ਦੇ ਫ਼ਲਾਂ ਵਿੱਚ ਸਿੱਲੇ ਅਤੇ ਚੇਪੇ ਦੀ ਰੋਕਥਾਮ ਲਈ ਕਨਫ਼ੀਡੋਰ (200 ਮਿ.ਲੀ) ਜਾਂ ਐਕਟਾਰਾ (160 ਗ੍ਰਾਮ) ਜਾਂ ਰੋਗਰ (1250 ਮਿ.ਲੀ) ਦਾ 500 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

8.ਥਰਿੱਪ ਦੀ ਰੋਕਥਾਮ ਲਈ ਫ਼ਾਸਮਾਈਟ 2.0 ਮਿ.ਲੀ. ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ।

9.ਅੰਗੂਰਾਂ ਵਿਚ ਕੋਹੜ ਰੋਗ ਦੀ ਰੋਕਥਾਮ ਲਈ ਬਵਿਸਟਿਨ 1.0 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।