ਮਾਰਚ ਮਹੀਨੇ ਦੇ ਦੂਜੇ ਪੰਦਰਵਾੜੇ ਦੇ ਬਾਗਬਾਨੀ ਰੁਝੇਵੇਂ
ਫ਼ਲਦਾਰ ਬੂਟੇ
1. ਨਵੇਂ ਲਗਾਏ ਫ਼ਲਦਾਰ ਬੂਟਿਆਂ ਨੂੰ ਪਾਣੀ ਦਿੰਦੇ ਰਹੇ ਕਿਉਕਿ ਉੱਨ੍ਹਾਂ ਤੇ ਨਵਾਂ ਪੂੰਗਾਰਾ ਆਉਦਾ ਹੈ।
2. ਬੇਰ, ਅਮਰੂਦ, ਲੁਕਾਠ ਦੇ ਬੂਟਿਆਂ ਵਿਚ ਫਲ ਦੇ ਅਕਾਰ ਵਾਧੇ ਲਈ ਲੋੜ ਅਨੁਸਾਰ ਪਾਣੀ ਦਿਓ।
3. ਫ਼ਲਦਾਰ ਬੂਟਿਆਂ ਦੇ ਤਣੇ ਤੇ ਚੂਨੇ ਦਾ ਗਾੜਾ ਘੋਲ ਫੇਰ ਦਿਓ ਤਾਂ ਕਿ ਗਰਮੀ ਤੋਂ ਬਚਾਅ ਹੋ ਸਕੇ।
4. ਨਿੰਬੂ ਜਾਤੀ ਬੂਟਿਆਂ ਦੇ ਬੂਟਿਆਂ ਦੀਆਂ ਟਾਹਣੀਆਂ ਸੁੱਕ ਜਾਣ ਦੇ ਰੋਗ ਤੋਂ ਬਚਾਅ ਲਈ 3 ਗ੍ਰਾਮ ਕਾਰਪ ਆਕਸੀਕਲੋਰਾਈਡ ਨੂੰ 1 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਇਹ ਕੰਮ ਫੁਲ ਖੁਲਣ ਤੋਂ ਪਹਿਲਾਂ ਕਰੋ।
5. ਅੰਬ ਦੇ ਬੂਟਿਆਂ ਤੇ ਫੁਲ ਆਉਣ ਤੇ ਛੜਪਾਮਾਰ ਤੇਲੇ ਅਤੇ ਚਿਟੋਂ ਰੋਗ ਦੀ ਰੋਕਥਾਮ ਲਈ 1.6 ਮਿ. ਲਿ. ਮੈਲਾਥਿਆਨ ਅਤੇ 2.5 ਗ੍ਰਾਮ ਘੁਲਣਸ਼ੀਲ ਗੰਧਕ ਜਾਂ 1 ਮਿ. ਲਿ. ਕੈਰਾਥੇਨ ਫੁਲ ਨਿਕਲਣ ਤੋਂ ਬਾਅਦ ਵਿਚ ਫੁਲ - ਪਤੀਆਂ ਝੜਨ ਤੱਕ 10 ਦਿਨ ਦੇ ਵਕਫੇ ਤੇ 1 ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ।
ਸਬਜ਼ੀਆਂ
1. ਗਰਮ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਜੇਕਰ ਅਜੇ ਨਹੀ ਕੀਤੀ ਤਾਂ ਸਾਨੂੰ ਇੰਨਾਂ ਦੀ ਕਾਸ਼ਤ ਜਰੂਰ ਕਰਨੀ ਚਾਹੀਦੀ ਹੈ। ਇਸ ਲਈ ਬਾਗਬਾਨੀ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਬਜ਼ੀ ਬੀਜ਼ਾਂ ਦੀ ਕਿਟ ਲਿਆ ਕੇ ਇਨ੍ਹਾਂ ਦੀ ਬਿਜਾਈ ਕਰੋ।
2. ਮਿਰਚਾ ਦੀ ਕਿਸਮ ਸੀ.ਐਚ. 1, ਸੀ.ਐਚ. 3, ਸੀ.ਐਚ. 27, ਪੰਜਾਬ ਸੰਧੂਰੀ, ਪੰਜਾਬ ਤੇਜ਼, ਪੰਜਾਬ ਗੁਛੇਦਾਰ, ਪੰਜਾਬ ਸੁਰਖ ਦੀ ਬਿਜਾਈ ਕਰੋ। ਕਿਆਰੀ ਦੀ ਤਿਆਰੀ ਤੋਂ ਪਹਿਲਾਂ 250 ਗ੍ਰਾਂਮ ਯੂਰੀਆਂ, 470 ਗ੍ਰਾਂਮ ਸਿੰਗਲ ਸੁਪਰਫਾਸਫੇਟ ਅਤੇ 125 ਗ੍ਰਾਮ ਪੌਟਾਸ਼ ਖਾਦ ਪਾਓ ਅਤੇ ਵੱਟਾਂ ਉਪਰ ਪਨੀਰੀ ਢਾਈ ਫੁੱਟ ਅਤੇ ਬੂਟਿਆਂ ਵਿਚਕਾਰ ਦੋ ਫੁੱਟ ਦੇ ਫਾਸਲੇ ਤੇ ਲਾ ਦਿਉ।
3. ਟਮਾਟਰ ਨੂੰ 340 ਗ੍ਰਾਮ ਯੂਰੀਆ ਦੀ ਦੂਸਰੀ ਕਿਸ਼ਤ ਪਾ ਦਿਉ ਅਤੇ 10 - 12 ਦਿਨ ਬਾਅਦ ਪਾਣੀ ਦਿੰਦੇ ਰਹੋ ਤਾਂ ਕਿ ਵਧੀਆ ਫੁਲ ਅਤੇ ਫਲ ਬਣਨ। ਪਛੇਤੇ ਝੁਲਸ ਰੋਗ ਤੋਨ ਬਚਾਅ ਲਈ 3.5 ਗ੍ਰਾਮ ਇੰਡੋਫਿਲ ਐਮ.- 45 ਦਾ ਸਪਰੇ ਕਰੋ ਅਤੇ ਫਲ ਦਾ ਗੜੂੰਏ ਦੀ ਰੋਕਥਾਮ ਲਈ 2 ਮਿ.ਲਿ. ਇੰਡੋਕਸਾਕਾਰਬ 14.5 ਤਾਕਤ ਜਾਂ 6 ਮਿ. ਲਿ. ਕਰੀਨਾ 50 ਤਾਕਤ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ।
4. ਆਲੂ ਦੇ ਬੀਜ ਵਾਲੀ ਫ਼ਸਲ ਨੂੰ ਸਟੋਰ ਵਿੱਚ ਰੱਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਛਾਂਟੀ ਕਰ ਲਵੋ ਅਤੇ ਝੁਲਸ ਰੋਗ, ਖਰੀਂਡ ਤੇ ਧਫੜੀ ਰੋਗ ਵਾਲੇ ਦਾਗੀ ਆਲੂਆਂ ਨੂੰ ਬਾਹਰ ਕੱਢ ਕੇ ਨਸ਼ਟ ਕਰ ਦਿਓ।
ਖੁੰਬਾਂ
ਖੁੰਬਾਂ ਦੀ ਫ਼ਸਲ ਖਤਮ ਹੋਣ ਤੇ ਸਾਰੇ ਕਮਰਿਆਂ ਨੂੰ ਖਾਲੀ ਕਰ ਕੇ ਆਰਜੀ ਬੈਡ ਵੀ ਖੋਲ ਕੇ ਬਾਹਰ ਕੱਢ ਦਿਓ। ਗਰਮੀ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ ਕਰਨ ਲਈ ਤਿਆਰੀ ਸ਼ੁਰੂ ਕਰ ਲਵੋ ਤਾਂ ਕਿ ਸਮੇਂ ਸਿਰ ਬਿਜਾਈ ਕੀਤੀ ਜਾ ਸਕੇ।
ਫੁਲ
1. ਨਵਾਂ ਘਾਹ ਲਾਉਣ ਲਈ ਤਿਆਰੀ ਵੀ ਇਸੇ ਮਹੀਨੇ ਕੀਤੀ ਜਾ ਸਕਦੀ ਹੈ ਅਤੇ ਇਸ ਲਈ ਕੋਰੀਅਨ, ਕਲਕਤਾ, ਸਿਲੈਕਸ਼ਨ ਨੰ: 1 ਕਿਸਮਾਂ ਵਿੱਚ ਚੌਣ ਕੀਤੀ ਜਾ ਸਕਦੀ ਹੈ।
2. ਨਵੇਂ ਸਜਾਵਟੀ ਰੁੱਖ, ਝਾੜੀਆਂ, ਵੇਲਾਂ ਆਦਿ ਦੇ ਬੂਟੇ ਲਗਾਏ ਜਾ ਸਕਦੇ ਹਨ। ਰੁੱਖ ਲਗਾਉਣ ਵਾਸਤੇ ਇੱਕ ਮੀਟਰ ਵਿਆਸ ਦੇ ਅਤੇ ਝਾੜੀਆਂ ਲਈ ਅਧਾ ਮੀਟਰ ਵਿਆਸ ਦੇ ਟੋਏ ਪੁਟ ਕੇ ਉਸ ਵਿੱਚ ਅਧੀ ਮਿੱਟੀ ਦੇ ਬਰਾਬਰ ਦੇਸੀ ਰੂੜੀ ਖਾਦ ਪਾ ਕੇ ਦੁਬਾਰਾ ਭਰ ਕੇ ਬੂਟੇ ਲਗਾ ਦਿਓ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.



