Expert Advisory Details

idea99PAU.jpg
Posted by Communication Department, PAU
Punjab
2018-03-19 13:44:08

ਕਣਕ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਕੀ ਕਰੀਏ

ਪੀਏਯੂ ਦੇ ਖੇਤੀ ਮੌਸਮ ਸਲਾਹਕਾਰ ਕਮੇਟੀ ਦੇ ਮਾਹਿਰਾਂ ਨੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ  ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਕਣਕ ਅਤੇ ਸਰ੍ਹੋਂ ਤੇ ਤੇਲਾ ਨੁਕਸਾਨ ਕਰਨ ਦੀ ਸਮਰਥਾ ਤੇ ਪਹੁੰਚ ਜਾਂਦਾ ਹੈ ਤਾਂ ਫ਼ਸਲ ਨੂੰ ਸਿਫਾਰਿਸ਼ ਕੀਤੀਆਂ ਕੀਟਨਾਸ਼ਕਾਂ ਜਿਵੇਂ ਕੀ ਐਕਟਾਰਾ (ਕਣਕ ਲਈ 20 ਗਾ੍ਰਮ ਪ੍ਰਤੀ ਏਕੜ ਅਤੇ ਸਰ੍ਹੋਂ ਲਈ 40 ਗਾ੍ਰਮ ਪ੍ਰਤੀ ਏਕੜ ਥਾਈਮੈਥਾਕਸਿਮ 25 ਤਾਕਤ) 80-100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

1.ਕਣਕ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਨਦੀਨਾਂ ਦੇ ਬੂਟਿਆਂ ਦੇ ਸਿੱਟੇ ਬੀਜ ਪੱਕਣ ਤੋਂ ਪਹਿਲਾਂ ਦਾਤੀ ਨਾਲ ਕੱਟ ਦਿਉ। ਇਸ ਤਰ੍ਹਾਂ ਕਰਨ ਨਾਲ ਕਣਕ ਦੀ ਅਗਲੀ ਫ਼ਸਲ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਕਾਫ਼ੀ ਘੱਟ ਜਾਵੇਗੀ।

2.ਇਹਨਾਂ ਦਿਨ੍ਹਾਂ ਵਿੱਚ ਤਾਪਮਾਨ ਸਧਾਰਨ ਨਾਲੋਂ ਵੱਧ ਜਾਂਦਾ ਹੈ, ਇਸ ਲਈ ਕਣਕ ਨੂੰ ਲੋਂੜੀਦਾ ਪਾਣੀ ਲਗਾਇਆ ਜਾਵੇ।

3.ਇਹ ਸਮਾਂ ਕੱਦੁ ਜਾਤੀ ਦੀ ਸਬਜ਼ੀਆਂ, ਭਿੰਡੀ ਅਤੇ ਲੋਬੀਆ ਦੀ ਸਿੱਧੀ ਬੀਜਾਈ ਲਈ ਸਭ ਤੋਂ ਢੁਕਵਾਂ ਹੈ। ਟਮਾਟਰ, ਬੈਂਗਣ ਅਤੇ ਮਿਰਚ ਦੀ ਪਨੀਰੀ ਨੂੰ ਵੀ ਖੇਤ ਵਿੱਚ ਲਾ ਦੇਣਾ ਚਾਹੀਦਾ ਹੈ।  ਨਵੇਂ ਲਾਏ ਪੱਤਝੜੀ ਬੂਟਿਆਂ ਨੂੰ ਲਗਾਤਾਰ ਪਾਣੀ ਦਿੰਦੇ ਰਹੋ ।

4.ਬੇਰਾਂ ਵਿੱਚ ਕਾਲੇ ਧੱਬਿਆਂ ਦੇ ਰੋਗ ਦੀ ਰੋਕਥਾਮ ਲਈ ਮੈਨਕੋਜ਼ਿਬ 75 ਤਾਕਤ (2.5 ਗ੍ਰਾਮ) ਦਾ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ । ਮਾਰਚ ਮਹੀਨੇ ਦੇ ਸਿਖਲਾਈ-ਕੋਰਸ

5.ਬੇਰਾਂ ਵਿਚ ਫ਼ਲ ਦੀ ਮੱਖੀ ਦੇ ਹਮਲੇ ਨੂੰ ਰੋਕਣ ਲਈ 1.7 ਮਿ.ਲੀ.ਰੋਗਰ 30 ਤਾਕਤ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ।

6.ਜੇਕਰ ਆੜੂ ਵਿੱਚ ਤੇਲੇ/ਚੇਪੇ ਦਾ ਹਮਲਾ ਨਜ਼ਰ ਆਵੇ ਤਾਂ 1.6 ਮਿ.ਲੀ. ਮੈਲਾਥਿਆਨ 50 ਤਾਕਤ ਦਾ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।

7.ਕਿੰਨੂ ਦੀ ਤੁੜਾਈ ਨਿਬੇੜ ਲਵੋ ਅਤੇ ਬੂਟਿਆਂ ਵਿਚੋਂ ਬਿਮਾਰ, ਟੱੁਟੀਆਂ, ਸੁਕੀਆਂ ਟਹਿਣੀਆਂ ਕੱਢ ਦਿਉ ।ਨਿੰਬੂ ਜਾਤੀ ਦੇ ਫ਼ਲਦਾਰ ਬੂਟਿਆਂ ਦੀ ਕਾਂਟ-ਛਾਂਟ ਤੋਂ ਬਾਅਦ ਬੋਰਡੋ ਮਿਸ਼ਰਣ 2:2:250 ਜਾਂ ਬਲਾਈਟੌਕਸ 3.0 ਗ੍ਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿੜਕਾਅ ਕਰ ਦਿਉ ।

8.ਪਸੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਵਾਸਤੇ ਬਚਾਉ ਟੀਕੇ ਲਗਵਾਉ ਅਤੇ 60 ਮਹੀਨੇ ਬਾਅਦ ਟੀਕਾ ਫਿਰ ਲਗਵਾਉ। ਮਲੱ੍ਹਪ ਰਹਿਤ ਕਰਨ ਲਈ ਕੱਟੜੂਆਂ-ਵੱਛੜੂਆਂ ਨੂੰ ਸਮੇ ਸਿਰ ਦਵਾਈ ਪਿਲਾਉਣੀ ਚਾਹੀਦੀ ਹੈ।ਡੇਅਰੀ ਪਸੂਆਂ ਨੂੰ ਹਰੇ, ਪੁੰਗਰੇ ਹੋਏ, ਮਿੱਟੀ ਲੱਗੇ ਜਾਂ ਗਲੇ-ਸੜੇ ਆਲੂ ਨਾ ਪਾਉ। ਇਹ ਪਸੂਆਂ ਲਈ ਘਾਤਕ ਸਿੱਧ ਹੋ ਸਕਦੇ ਹਨ। ਪਸੂਆਂ ਨੂੰ ਗਰਮੀ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਦ ਕਰਨੇ ਚਾਹੀਦੇ ਹਨ।