ਚੱਲ ਰਹੇ ਮੌਸਮ ਦੌਰਾਨ ਕਿਵੇਂ ਕਰੀਏ ਫ਼ਸਲਾਂ ਦੀ ਸਾਂਭ-ਸੰਭਾਲ
ਇਸ ਸਮੇਂ ਹੈਪੀ ਸੀਡਰ ਨਾਲ ਬੀਜੀ ਕਣਕ ਨੂੰ ਚੁਹਿਆਂ ਤੋਂ ਬਚਾਉਣ ਲਈ ਬੀਜਣ ਤੋਂ ਬਾਅਦ 10-15 ਦਿਨ ਦੇ ਵਕਫੇ ਤੇ ਦੋ ਵਾਰ 2 % ਜ਼ਿੰਕ ਫਾਸਫਾਇਡ ਦਾ “ਜ਼ਹਿਰੀਲਾ ਚੋਗਾ” ਪੁੜੀਆਂ ਬਣਾ ਕੇ ਖੁੱਡਾਂ ਵਿੱਚ ਪਾਓ (ਸਿੰਚਾਈ ਤੋਂ ਇਕ ਹਫਤਾ ਪਹਿਲੇ ਜਾਂ ਬਾਅਦ)।
ਪਿਛੇਤੀ ਬੀਜੀ ਕਣਕ ਦੇ ਖੇਤਾਂ ਵਿੱਚ ਨਦੀਨ ਨਾਸ਼ਕਾਂ ਦਾ ਛਿੜਕਾਅ ਕਰ ਦੇਵੋ।ਕਣਕ ਦੇ ਖੇਤਾਂ ਵਿੱਚ ਘਾਹ ਵਾਲੇ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੇ ਵਾਧੇ ਨੂੰ ਰੋਕਣ ਲਈ ਸਿਫਾਰਸ਼ ਅਨੁਸਾਰ ਛਿੜਕਾਅ ਕਰੋ।
ਕਣਕ ਦੀ ਫਸਲ ਨੂੰ ਮੈਗਨੀਜ਼ ਦੀ ਘਾਟ ਨਜ਼ਰ ਆਏ ਤਾਂ ਮੈਗਨੀਜ਼ ਸਲਫੇਟ ਦੇ 0.5 % ਛਿੜਕਾਅ ਦੀ ਸਲਾਹ ਦਿੱਤੀ ਜਾਂਦੀ ਹੈ।ਜੇਕਰ ਖੇਤ ਵਿੱਚ ਕਣਕ ਨੂੰ ਗੰਧਕ ਦੀ ਘਾਟ ਨਜ਼ਰ ਆਵੇ ਤਾਂ ਖੜੀ ਫਸਲ ਵਿੱਚ 100 ਕਿਲੋ ਜਿਪਸਮ/ਏਕੜ ਦਾ ਛਿੱਟਾ ਦੇਵੋ।
ਸੂਰਜਮੁਖੀ ਦੀ ਬਿਜਾਈ ਸ਼ੁਰੂ ਕਰ ਦੇਵੋ।
ਪਿਛੇਤੇ ਝੁਲਸ ਰੋਗ ਤੋਂ ਬਚਾਅ ਲਈ ਕਿਸਾਨ ਵੀਰਾਂ ਨੂੰ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਪਿਛੇਤੇ ਝੁਲਸ ਰੋਗ ਦੇ ਲੱਛਣ ਹੋਣ ਤੇ ਫ਼ਸਲ ਨੂੰ 500 ਤੋਂ 700 ਗ੍ਰਾਮ ਇੰਡੋਫਿਲ ਐਮ-45 ਜਾਂ ਮਾਰਕਜੈਬ ਜਾਂ ਕਵਚ ਨੂੰ 250-350 ਲਿਟਰ ਪਾਣੀ ਵਿੱਚ ਪਾਕੇ ਛਿੜਕਾਅ ਕਰੋ।ਪਿਛੇਤੇ ਝੁਲਸ ਰੋਗ ਲਈ ਕੀਟ-ਨਾਸ਼ਕਾਂ ਦੀ ਸਹੀ ਵਰਤੋਂ ਲਈ ਪੀ ਏ ਯੂ ਵੈਬਸਾਈਟ ਨੂੰ ਜ਼ਰੂਰ ਦੇਖੋ।
ਠੰਡ ਦੇ ਮਾੜੇ ਅਸਰ ਦਾ ਪ੍ਰਭਾਵ ਆਲੂ, ਗੰਨਾ, ਮਟਰ, ਸਰੋਂ, ਬਰਸੀਮ ਅਤੇ ਨੇਪੀਅਰ ਬਾਜਰੇ ਵਿੱਚ ਜ਼ਿਆਦਾਤਰ ਵੇਖਣ ਨੂੰ ਮਿਲਦਾ ਹੈ। ਇਸ ਤੋਂ ਬਚਾਅ ਲਈ ਹਲਕੀ ਸਿੰਚਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਇਹ ਸਮਾਂ ਬਾਗਾਂ, ਖਾਸ ਕਰਕੇ ਛੋਟੇ ਬੂਟਿਆਂ ਨੂੰ ਸਰਦੀ ਤੋਂ ਬਚਾਈ ਰੱਖਣ ਦਾ ਸਮਾਂ ਹੈ, ਫ਼ਲਦਾਰ ਬੂਟਿਆਂ ਖਾਸ ਕਰਕੇ ਛੋਟੇ ਬੂਟਿਆਂ ਉਪਰ ਕੱੁਲੀਆਂ ਬਣਾ ਕੇ ਰੱਖੋ।
ਬਾਗਾਂ ਦੇ ਛੋਟੇ ਬੂਟਿਆਂ ਨੂੰ ਕੋਰੇ ਤੋਂ ਬਚਾਉਣ ਲਈ ਪਰਾਲੀ, ਸਰਕੰਡੇ ਜਾਂ ਮੋਮਜਾਮੇ ਨਾਲ ਛਾਉਰਾ ਕਰੋ ਅਤੇ ਸੂਰਜ ਦੀ ਰੋਸ਼ਨੀ ਵਾਸਤੇ ਦੱਖਣ-ਪੱਛਮ ਵਾਲਾ ਪਾਸਾ ਖੁਲ੍ਹਾ ਰੱਖੋ।
ਪੱਤਝੜੀ ਫ਼ਲਦਾਰ ਬੂਟੇ ਜਿਵੇਂਕਿ ਆੜੂ, ਅਲੂਚਾ, ਨਾਸ਼ਪਾਤੀ, ਅੰਗੂਰ, ਅੰਜੀਰ ਆਦਿ ਦੇ ਨਵੇਂ ਬੂਟੇ ਲਉਣ ਅਤੇ ਇਹਨਾਂ ਦੀ ਕਾਂਟ-ਛਾਂਟ ਦਾ ਢੁਕਵਾਂ ਸਮਾਂ ਚੱਲ ਰਿਹਾ ਹੈ ।
ਅਮਰੂਦ, ਬੇਰ ਅਤੇ ਲੁਕਾਠ ਨੂੰ ਛੱਡ ਕੇ ਬਾਕੀ ਸਾਰੇ ਫ਼ਲਦਾਰ ਬੂਟਿਆਂ ਨੂੰ ਸਿਫ਼ਾਰਿਸ਼ਾਂ ਮੁਤਾਬਿਕ ਰੂੜੀ ਦੀ ਗਲੀ-ਸੜੀ ਖਾਦ ਪਾ ਦਿਉ ।
ਬੇਰਾਂ ਵਿੱਚ ਚਿਟੋਂ ਰੋਗ ਦੀ ਰੋਕਥਾਮ ਲਈ ਕੈਰਾਥੇਨ (0.5 ਮਿ ਲੀ) ਜਾਂ ਬੇਲੈਟਾਨ (0.5 ਗ੍ਰਾਮ) ਜਾਂ ਘੁਲਣਸ਼ੀਲ ਸਲਫ਼ਰ (2.5 ਗ੍ਰਾਮ) ਪ੍ਰਤੀ ਲਿਟਰ ਪਾਣੀ ਦਾ ਛਿੜਕਾਅ ਕਰੋ ।ਬੇਰਾਂ ਵਿੱਚ ਕੇਰੇ ਦੀ ਰੋਕਥਾਂਮ ਲਈ ਐਨ.ਏ.ਏ. 15 ਗ੍ਰਾਮ ਪ੍ਰਤੀ 500 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ ।
ਨਵਜੰਮੇਂ/ਕੱਟੜੂ-ਵੱਛੜੂ ਠੰਡ ਵਿੱਚ ਜਲਦੀ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ।ਪਸ਼ੂਆਂ ਨੂੰ ਅਫ਼ਾਰੇ ਤੋਂ ਬਚਾਉਣ ਲਈ ਕੁਤਰੀ ਹੋਈ ਬਰਸੀਮ ਵਿੱਚ ਤੂੜੀ ਰਲਾ ਕੇ ਖੁਆਉਣੀ ਚਾਹੀਦੀ ਹੈ।ਫਟੇ ਹੋਏ ਜਾਂ ਜਖਮੀ ਥਣਾਂ ਨੂੰ ਗਲਿਸਰੀਨ ਅਤੇ ਬੀਟਾਡੀਨ (1: 4) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ।ਵੱਡੇ ਪਸ਼ੂਆਂ ਅਤੇ ਇੱਕ ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਮੂੰਹ-ਖ਼ੁਰ ਦੇ ਟੀਕੇ ਲਗਵਾਓ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.



