Expert Advisory Details

idea99PAU.jpg
Posted by Communication Department, PAU
Punjab
2018-07-20 07:38:35

ਜ਼ਹਿਰਾਂ ਮੁਕਤ ਬਾਸਮਤੀ ਦੀ ਪੈਦਾਵਾਰ ਕਿਵੇਂ ਕਰੀਏ 

1. ਖੇਤ ਵਿਚ ਖੜ੍ਹੀ ਫ਼ਸਲ ਦਾ ਲਗਾਤਾਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਕੀੜੇ ਜਾਂ ਬਿਮਾਰੀ ਦੇ ਹਮਲੇ ਦਾ ਸਮਾਂ ਰਹਿੰਦੇ ਪਤਾ ਲਗ ਸਕੇ ਅਤੇ ਉਸਦੀ ਰੋਕਥਾਮ ਕੀਤੀ ਜਾ ਸਕੇ।

2. ਕੀਟਨਾਸ਼ਕਾਂ ਜਾਂ ਉੱਲੀਨਾਸ਼ਕਾਂ ਦੀ ਵਰਤੋਂ ਆਰਥਿਕ ਕਗਾਰ ਪੱਧਰ (ਓਚੋਨੋਮਚਿ ਠਹਰੲਸਹੋਲਦ ਲ਼ੲਵੲਲ) ਅਤੇ ਹੋਰ ਜ਼ਰੂਰੀ ਸਾਵਧਾਨੀਆਂ ਅਨੁਸਾਰ ਕਰੋ।

3. ਚੰਗੇ ਨਤੀਜਿਆਂ ਲਈ ਖੇਤੀ ਜ਼ਹਿਰਾਂ ਦੀ ਵਰਤੋਂ ਸਿਫਾਰਸ਼ ਮਾਤਰਾ ਅਤੇ ਤਕਨੀਕ ਨਾਲ ਕਰੋ ਤਾਂ ਜੋ ਖਾਧ ਪਦਾਰਥਾਂ ਵਿੱਚ ਖੇਤੀ ਜ਼ਹਿਰਾਂ ਦੀ ਰਹਿੰਦ-ਖੂੰਹਦ ਦੀ ਸਮੱਸਿਆ ਨਾ ਆਵੇ।

4. ਨਾਈਟ੍ਰੋਜਨ ਖਾਦਾਂ ਦੀ ਵਰਤੋ ਕੇਵਲ ਸਿਫਾਰਸ਼ ਅਨੁਸਾਰ ਜਾਂ ਮਿੱਟੀ ਪਰਖ ਦੇ ਆਧਾਰ ‘ਤੇ ਕਰੋ ਕਿੳਂੁਕਿ ਇਨ੍ਹਾਂ ਦੀ ਵਧੇਰੇ ਵਰਤੋਂ ਨਾਲ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੱਧਦਾ ਹੈ।

5. ਸਿੰਥੈਟਿਕ ਪਰਿਥਰਾਇਡ ਗਰੁ ੱਪ ਦੇ ਕੀਟਨਾਸ਼ਕਾਂ (ਜਿਵੇਂ ਕਿ ਸਾਈਪਰਮੈਥਰਿਨ,ਸਾਈਫਲੂਥਰਿਨ) ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਰਸ ਚੂਸਣ ਵਾਲੇ ਕੀੜਿਆਂ (ਬੂਟਿਆਂ ਦੇ ਟਿੱਢੇ) ਦਾ ਹਮਲਾ ਵੱਧ ਜਾਂਦਾ ਹੈ।

6.ਟ੍ਰਾਈਸਾਈਕਲਾਜ਼ੋਲ ਉੱਲੀਨਾਸ਼ਕ ਦੀ ਬਾਸਮਤੀ ਝੋਨੇ ਵਿੱਚ ਮਿੱਥੀ ਸੀਮਾ ਤੋਂ ਵਧੇਰੇ ਰਹਿੰਦਖੂੰਹਦ, ਬਾਸਮਤੀ ਦੇ ਨਿਰਯਾਤ ਵਿੱਚ ਮੁੱਖ ਅੜਿੱਕਾ ਬਣ ਕੇ ਸਾਹਮਣੇ ਆ ਰਹੀ ਹੈ। ਇਸ ਲਈ ਬਾਸਮਤੀ ਵਿੱਚ ਭੁਰੜ ਰੋਗ ਦੀ ਰੋਕਥਾਮ ਲਈ ਐਮੀਸਟਾਰ ਟੌਪ 325 ਐਸ ਸੀ 200 ਮਿਲੀਲਿਟਰ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਗੋਭ ਵੇਲੇ ਅਤੇ ਮੁੰਜਰਾਂ ਨਿਕਲਣ ਦੇ ਸ਼ੁਰੂ ਵਿੱਚ ਛਿੜਕਾਅ ਕਰੋ।

7.ਫ਼ਸਲ ਦੇ ਪੱਕਣ ਸਮੇਂ ਆਖਰੀ ਦੋ ਤੋ ਤਿੰਨ ਹਫ਼ਤੇ ਖੇਤੀ ਜ਼ਹਿਰਾਂ ਦੀ ਵਰਤੋਂ ਤੋਂ ਗੁਰੇਜ਼ ਕਰੋ।

8.ਖੇਤੀ ਜ਼ਹਿਰਾਂ ਦੀ ਸੁਚੱਜੀ ਵਰਤੋਂ ਸੰਬੰਧੀ ਲੋਂੜੀਦੀ ਜਾਣਕਾਰੀ ਪ੍ਰਾਪਤ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਕ੍ਰਿਸ਼ੀ ਵਿਿਗਆਨ ਕੇਂਦਰਾਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਮਾਹਿਰਾਂ ਨਾਲ ਸੰਪਰਕ ਰੱਖੋ।

9.ਬਾਸਮਤੀ ਵਿੱਚ ਖੇਤੀ ਜ਼ਹਿਰਾਂ ਦੀ ਰਹਿੰਦ-ਖੂੰਹਦ ਅਤੇ ਇਸ ਦੇ ਨਿਰਯਾਤ ਸਬੰਧੀ ਵੱਖ-ਵੱਖ ਦੇਸ਼ਾਂ ਦੇ ਨਿਯਮਾਂ ਸਬੰਧੀ ਜਾਣਕਾਰੀ ਸਮੇਂ-ਸਮੇਂ ਸਿਰ ਖੇਤੀ ਜ਼ਹਿਰਾਂ ਸੰਬੰਧੀ ਢੁੱਕਵੀ ਜਾਣਕਾਰੀ 'ਅਪੇਡਾ' (ਅਫਓਧਅ) ਦੀ ਵੈਬਸਾਈਟ ਤੋ ਪ੍ਰਾਪਤ ਕਰੋ ।