Expert Advisory Details

idea99logo.jpg
Posted by Communication Department PAU
Punjab
2018-07-13 07:34:18

ਫ਼ਲਾਂ ਦੀ ਕਾਸ਼ਤ ਲਈ ਸਿਫ਼ਾਰਸ਼

ਬਾਗਾਂ ਹੇਠ ਰਕਬੇ ਵਿਚ ਵਾਧਾ ਸਮੇਂ ਦੀ ਲੋੜ ਹੈ ਤਾਂ ਜੋ ਕਣਕ ਦੇ ਝੋਨੇ ਦੇ ਫਸਲ ਚਕਰ ਵਿਚੋਂ ਕੁਝ ਰਕਬਾ ਕੱਢਿਆ ਜਾ ਸਕੇ ਅਤੇ ਪੰਜਾਬੀਆਂ ਦੀ ਖੁਰਾਕ ਵਿਚ ਫ਼ਲਾਂ ਦੀ ਵਰਤੋਂ ਹੋ ਸਕੇ। ਪੰਜਾਬ ਵਿਚ ਕਿਨੂੰ, ਮਾਲਟਾ, ਨਿੰਬੂ, ਅਮਰੂਦ, ਅੰਬ, ਨਾਸ਼ਪਤੀ, ਲੀਚੀ, ਬੇਰ, ਆੜੂ, ਅੰਗੂਰ, ਆਂਵਲਾ, ਅਲੂਚਾ, ਕੇਲਾ, ਪਪੀਤਾ, ਚੀਕੂ ਅਤੇ ਲੁਕਾਟ ਦੇ ਬੂਟੇ ਸਫ਼ਲਤਾ ਨਾਲ ਲਗਾਏ ਜਾ ਸਕਦੇ ਹਨ।ਪੰਜਾਬ ਵਿਚ

ਬੂਟੇ ਲਗਾਉਣ ਦੇ ਦੋ ਮੌਸਮ ਹਨ, ਪਤਝੜ-ਜਨਵਰੀ-ਫ਼ਰਵਰੀ ਅਤੇ ਬਰਸਾਤ ਦਾ ਮੋਸਮ-ਅਗਸਤ-ਸਤੰਬਰ।ਪਤੱਝੜ ਦੇ ਮੌਸਮ ਵਿਚ ਸਾਰੇ ਹੀ ਬੂਟੇ ਲਗਾਏ ਜਾ ਸਕਦੇ ਹਨ ਪਰ ਬਰਸਾਤ ਦੇ ਮੌਸਮ ਵਿਚ ਕੇਵਲ ਸਦਾਬਹਾਰ ਬੂਟੇ ਹੀ ਲਗਾਏ ਜਾਂਦੇ ਹਨ । ਪੰਜਾਬ ਵਿਚ ਲਗਾਏ ਜਾ ਸਕਣ ਵਾਲੇ ਪਤੱਝੜੀ ਫ਼ਲਦਾਰ ਬੂਟਿਆਂ ਵਿਚ ਅੰਗੂਰ, ਨਾਸ਼ਪਤੀ, ਆੜੂ ਤੇ ਅਲੂਚਾ ਮੁੱਖ ਹਨ।ਇਨ੍ਹਾਂ ਨੂੰ ਨਵੇ ਪੱਤੇ ਨਿਕਲਣ ਤੋਂ ਪਹਿਲਾਂ ਨੰਗੀ ਜੜ੍ਹ ਨਾਲ ਹੀ ਲਗਾਇਆ ਜਾ ਸਕਦਾ ਹੈ।ਲੀਚੀ ਤੇ ਚੀਕੂ ਨੀਮ ਪਹਾੜੀ ਇਲਾਕੇ ਵਿਚ ਲਗਾਏ ਜਾ ਸਕਦੇ ਹਨ।ਬਾਕੀ ਫ਼ਲਾਂ ਦੇ ਇੱਕ ਦੋ\ ਬੂਟੇ ਤਾਂ ਸਾਰੇ ਪੰਜਾਬ ਵਿਚ ਹੀ ਲਗਾਏ ਜਾ ਸਕਦੇ ਹਨ।

ਕਿਹੜਾ ਫ਼ਲਦਾਰ ਬੂਟਾ ਲਗਾਉਣਾ ਹੈ? ਉਸ ਦੀ ਕਿਹੜੀ ਕਿਸਮ ਲਗਾਈ ਜਾਵੇ? ਬੂਟੇ ਕਿਥੋਂ ਪ੍ਰਾਪਤ ਕੀਤੇ ਜਾਣ? ਇਨ੍ਹਾਂ ਨੂੰ ਕਿਵੇਂ ਲਗਾਇਆ ਜਾਵੇ?ਇਸ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ।ਇਕ ਵਾਰ ਲਗਾਏ ਬੂਟਿਆਂ ਦੀ ਦੇਖਭਾਲ ਕਿਵੇਂ ਕਰਨੀ ਹੈ।ਪਾਣੀ, ਖਾਦ, ਕੀੜੇ ਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਗਿਆਨ ਵੀ ਹੋਣਾ ਚਾਹੀਦਾ ਹੈ।ਕਿਉਂਕਿ ਇਕ ਵਾਰ ਗਲਤ ਬੂਟਾ ਲਗ ਗਿਆ ਤੇ ਇਸ ਦਾ ਪਤਾ ਕਈ ਸਾਲਾਂ ਵਿਚੋਂ ਲਗਦਾ ਹੈ।ਇਸ ਸਾਰੀ ਜਾਣਕਾਰੀ ਭਰਪੂਰ ਪੰਜਾਬ ਐਗਰੀ ਕਲਚਰਲ ਯੂਨੀਵਰਸਿਟੀ ਵਲੋਂ ਫ਼ਲਾਂ ਦੀ ਕਾਸ਼ਤ ਲਈ ਸਿਫ਼ਾਰਸ਼ਾਂ' ਨਾਮਕ ਕਿਤਾਬ ਛਾਪੀ ਗਈ ਹੈ।ਇਸ ਪੁਸਤਕ ਦਾ ਨਵਾਂ ਐਡੀਸ਼ਨ ਛਪ ਕੇ ਆ ਗਿਆ ਹੈ, ਜਿਸ ਵਿਚ ਨਵੀਨ ਜਾਣਕਾਰੀ ਅਤੇ ਨਵੀਆਂ ਕਿਸਮਾਂ ਬਾਰੇ ਦਸਿਆ ਗਿਆ ਹੈ।ਇਹ ਪੁਸਤਕ ਪੰਜਾਬੀ ਅਤੇ ਅੰਗ੍ਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਉਪਲੱਬਧ ਹੈ।ਇਸ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਸਥਿਤ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।ਯੂਨੀਵਰਸਿਟੀ ਦੇ ਕ੍ਰਿਸ਼ੀ ਵਿਿਗਆਨ ਕੇਂਦਰਾਂ ਤੋਂ ਵੀ ਇਹ ਪੁਸਤਕ ਖਰੀਦੀ ਜਾ ਸਕਦੀ ਹੈ।