Expert Advisory Details

idea99PAU.jpg
Posted by Communication Department, PAU
Punjab
2018-06-28 09:37:50

ਨਰਮੇ ਨੂੰ ਹਰੇ ਤੇਲੇ ਤੋਂ ਬਚਾਓ

Ÿ ਕਿਸਾਨ ਵੀਰੋ ! ਆਪਣੇ ਨਰਮੇ ਦੇ ਖੇਤਾਂ ਦਾ ਹਰੇ ਤੇਲੇ ਲਈ ਲਗਾਤਾਰ ਸਰਵੇਖਣ ਕਰੋ।

Ÿ ਹਰੇ ਤੇਲੇ ਦੀ ਰੋਕਥਾਮ ਲਈ ਉਸ ਸਮੇਂ ਛਿੜਕਾਅ ਕਰੋ ਜਦੋਂ ਨਰਮੇ ਦੇ ੫੦ ਪ੍ਰਤੀਸ਼ਤ ਬੂਟਿਆਂ ਵਿੱਚ ਉੱਪਰਲੇ ਹਿੱਸੇ ਦੇ ਪੂਰੇ ਬਣ ਚੁੱਕੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ।

Ÿ ਤੇਲੇ ਦੀ ਰੋਕਥਾਮ ਲਈ ੬੦ ਗ੍ਰਾਮ ਓਸ਼ੀਨ ੨੦ ਐਸ ਜੀ (ਡਾਇਨੋਟੈਫੂਰਾਨ) ਜਾਂ ੮੦ ਗ੍ਰਾਮ ਉਲਾਲਾ ੫੦ ਡਬਲਯੂ ਜੀ (ਫਲੋਨੀਕਾਮਿਡ) ਜਾਂ ੪੦ ਗ੍ਰਾਮ ਐਕਟਾਰਾ/ਐਕਸਟਰਾ ਸੂਪੁਰ/ਦੋਤਾਰਾ ੨੫ ਡਬਲਯੂ ਜੀ (ਥਾਇਆਮੀਥਾਕਸਮ) ਜਾਂ ੪੦ ਮਿਲੀਲਿਟਰ ਈਮਾਡਾਸਿਲ/ਮਾਰਕਡੋਰ/ ਕੋਨਫੀਡੋਰ (ਇਮੀਡਾਕਲੋਪਰਿਡ) ਨੂੰ ੧੨੫-੧੫੦ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

Ÿ ਇਸ ਦੀ ਸੁਚੱਜੀ ਰੋਕਥਾਮ ਲਈ ਬੂਟੇ ਦੇ ਉੱਪਰ ਤੋਂ ਹੇਠਾਂ ਤੱਕ ਸਾਰੇ ਪੱਤਿਆਂ ਤੇ ਛਿੜਕਾਅ ਪਹੁੰਚਣਾ ਬਹੁਤ ਜ਼ਰੂਰੀ ਹੈ।