Expert Advisory Details

idea99vegetables.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-07-10 11:32:59

ਸਬਜ਼ੀਆਂ ਤੇ ਬਾਗਬਾਨੀ ਸੰਬੰਧੀ ਮਾਹਿਰਾਂ ਦੇ ਸੁਝਾਅ ਹੇਠ ਲਿਖੇ ਅਨੁਸਾਰ ਹਨ:

ਸਬਜ਼ੀਆਂ: ਇਹ ਸਮਾਂ ਵੇਲਾਂ ਵਾਲੀ ਸਬਜ਼ੀਆਂ ਜਿਵੇਂ ਕਿ ਕਾਲੀ ਤੋਰੀ, ਘੀਆ ਕੱਦੂ, ਕਰੇਲਾ,ਖੀਰਾ, ਟੀਂਡਾ, ਵੰਗਾ ਆਦਿ, ਭਿੰਡੀ, ਬੈਂਗਣ, ਟਮਾਟਰ ਦੀਆਂ ਬਰਸਾਤ ਰੂਤ ਲਈ ਸਿਫ਼ਾਰਿਸ਼ ਕੀਤੀਆਂ ਕਿਸਮਾਂ ਅਤੇ ਅਗੇਤੀ ਗੋਭੀ ਦੀ ਬਿਜਾਈ ਲਈ ਢੁੱਕਵਾਂ ਹੈ।

ਬਾਗਬਾਨੀ: ਅਮਰੂਦ ਦੇ ਫ਼ਲਾਂ ਨੂੰ ਕਾਣੇ ਹੋਣ ਤੋਂ ਬਚਾਉਣ ਲਈ ਬਾਗਾਂ ਵਿਚ ਪੀ. ਏ. ਯੂ. ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਓ।

ਸਦਾਬਹਾਰ ਫ਼ਲਦਾਰ ਬੂਟਿਆਂ ਦੀ ਲਵਾਈ ਲਈ ਖੇਤ ਤਿਆਰ ਕਰ ਲਵੋ ।

ਜ਼ਿਆਦਾ ਬਾਰਸ਼ਾਂ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਬਾਗਾਂ ਵਿੱਚੋ ਵੱਡੇ ਨਦੀਨਾਂ ਜਿਵੇਂਕਿ ਕਾਂਗਰਸ ਘਾਹ, ਭੰਗ ਆਦਿ ਨੂੰ ਹੱਥਾਂ ਜਾਂ ਕਸੀਏ ਨਾਲ ਪੁੱਟ ਦਿਉ ।