Expert Advisory Details

idea99basmati_crop.jpeg
Posted by ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ
Punjab
2019-08-07 14:04:01

ਪੱਤਾ ਲਪੇਟ ਸੁੰਡੀ ਅਤੇ ਤਣੇ ਦੇ ਗੜੂੰਏਂ ਦੀ ਰੋਕਥਾਮ

ਆਰਥਿਕ ਕਗਾਰ (ਇਕਨਾਮਿਕ ਥਰੈਸ਼ਹੋਲਡ ਲੈਵਲ)

ਪੱਤਾ ਲਪੇਟ ਸੁੰਡੀ: 10 ਪ੍ਰਤੀਸ਼ਤ ਜਾਂ ਵੱਧ ਨੁਕਸਾਨੇ ਪੱਤੇ

ਤਣੇ ਦੇ ਗੜੂੰਏਂ: 2 ਪ੍ਰਤੀਸ਼ਤ ਜਾਂ ਵੱਧ ਸੁੱਕੀਆਂ ਗੋਭਾਂ

ਪੱਤਾ ਲਪੇਟ ਸੁੰਡੀ ਦੀ ਫ਼ਸਲ ਨਿਸਰਨ ਤੋਂ ਪਹਿਲਾਂ ਰੋਕਥਾਮ: 20-30 ਮੀਟਰ ਲੰਮੀ ਨਾਰੀਅਲ ਜਾਂ ਮੁੰਝ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ 'ਤੇ ਦੋ ਵਾਰੀ ਫੇਰੋ। ਪਹਿਲੀ ਵਾਰ ਕਿਆਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ 'ਤੇ ਜਾਓ ਅਤੇ ਫਿਰ ਉਹਨੀ ਪੈਰੀ ਰੱਸੀ ਫੇਰਦੇ ਹੋਏ ਵਾਪਿਸ ਮੁੜੋ। ਰੱਸੀ ਫੇਰਨ ਵੇਲੇ ਫ਼ਸਲ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ।

ਕੀਟਨਾਸ਼ਕ ਮਾਤਰਾ ਪ੍ਰਤੀ ਏਕੜ
ਅਜ਼ੈਡੀਰੈਕਟਿਨ 0.15% (ਅਚੂਕ) (ਨਿੰਮ ਅਧਾਰਿਤ) 1.0 ਲਿਟਰ
ਫਲੂਬੈਂਡਾਮਾਈਡ (ਫੇਮ 480 ਐੱਸ.ਸੀ) 20 ਮਿਲੀਲਿਟਰ
ਕਲੋਰਐਂਟਰਾਨਿਲੀਪਰੋਲ (ਕੋਰਾਜਨ 20 ਈ.ਸੀ) 60 ਮਿਲੀਲਿਟਰ
ਕਾਰਟਾਪ ਹਾਈਡ੍ਰੋਕਲੋਰਾਈਡ 75 ਐੱਸ ਜੀ (ਮਰਟਰ) 170 ਗ੍ਰਾਮ
ਕਲੋਰਪਾਈਰੀਫਾਸ 20 ਈ.ਸੀ (ਕੋਰੋਬਾਨ/ਡਰਸਬਾਨ/ਲੀਥਲ/ਡਰਮਟ/ਫੋਰਸ) 1 ਲਿਟਰ
ਕਲੋਰਐਂਟਰਾਨਿਲੀਪਰੋਲ 0.4 ਜੀ ਆਰ (ਫਰਟੇਰਾ) 4 ਕਿੱਲੋਗ੍ਰਾਮ
ਕਾਰਟਾਪ ਹਾਈਡ੍ਰੋਕਲੋਰਾਈਡ 4 ਜੀ ਆਰ (ਪਦਾਨ/ਕੈਲਡਾਨ/ਕਰੀਟਾਪ/ਸੈਨਵੈਕਸ/ਨਿਦਾਨ/ਮਾਰਕਟੈਪ/ਮਿਫਟੈਪ/ਕਾਟਸੂ) 10 ਕਿੱਲੋਗ੍ਰਾਮ
ਥਿਓਸਾਈਕਲੇਮ ਹਾਈਡਰੋਜਨ ਆਕਸਾਲੇਟ 4 ਜੀ ਆਰ(ਵਾਈਬਰੇਂਟ) 4 ਕਿੱਲੋਗ੍ਰਾਮ
ਫਿਪਰਨਿਲ 0.3 ਜੀ(ਰਿਜੈਂਟ/ਮੋਰਟਲ/ਮਿਫਪਰੋ-ਜੀ ਮਹਾਂਵੀਰ ਜੀ ਆਰ/ਸ਼ਿਨਜ਼ਨ) 6 ਕਿੱਲੋਗ੍ਰਾਮ

ਬੂਟਿਆਂ ਦੇ ਟਿੱਡਿਆਂ ਦੀ ਰੋਕਥਾਮ

ਆਰਥਿਕ ਕਗਾਰ: 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ

ਪਾਈਮੈਟਰੋਜਿਨ 50 ਡਬਲਿਊ ਜੀ (ਚੈਂਸ) 120 ਗ੍ਰਾਮ
ਇਮੀਡਾਕਲੋਪਰਿਡ 17.8 ਐੱਸ.ਐੱਲ (ਕੌਨਫੀਡੇਰ/ਕਰੋਕੋਡਾਇਲ) 40 ਮਿਲੀਲਿਟਰ
ਕੁਇਨਲਫਾਸ 25 ਈ ਸੀ (ਏਕਾਲਕਸ/ਕੁਇਨਗਾਰਡ/ਕੁਇਨਲਮਾਸ) 800 ਮਿਲੀਲਿਟਰ
ਕਲੋਰੋਪਾਈਰੀਫਾਸ 20 ਈ ਸੀ (ਕੋਰੇਬਾਨ/ਡਰਸਬਾਨ) 1 ਲਿਟਰ

ਝੋਨੇ ਦੇ ਹਿਸਪੇ ਦੀ ਰੋਕਥਾਮ

ਕੁਇਨਲਫਾਸ 25 ਈ ਸੀ (ਏਕਾਲਕਸ) 800 ਮਿਲੀਲਿਟਰ
ਕਲੋਰੋਪਾਈਰੀਫਾਸ 20 ਈ ਸੀ (ਡਰਸਬਾਨ) 1 ਲਿਟਰ