Expert Advisory Details

idea99wheat_grass.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-12-14 10:58:42

ਕਿਸਾਨਾਂ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ 

  • ਹਾੜ੍ਹੀ ਦੀਆਂ ਫ਼ਸਲਾਂ ਵਿਚ ਖਾਦਾਂ ਦੀ ਵਰਤੋਂ ਲੋੜ ਅਨੁਸਾਰ ਹੀ ਕਰੋ।
  • ਕਣਕ ਦੀ ਫ਼ਸਲ ਨੂੰ ਯੂਰੀਆ ਖਾਦ ਦੇ ਦੋ ਥੈਲੇ ਪ੍ਰਤੀ ਏਕੜ ਤੋਂ ਵੱਧ ਨਾ ਪਾਓ।
  • ਦੋ ਥੈਲੇ ਯੂਰੀਆ ਬਿਜਾਈ ਤੋਂ 55 ਦਿਨਾਂ ਦੇ ਅੰਦਰ ਅੰਦਰ ਹੀ ਪਾਓ ।
  • ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ ਠੀਕ ਸਮੇਂ ਤੇ ਬੀਜੀ ਕਣਕ ਨਾਲੋਂ 25% ਨਾਈਟ੍ਰੋਜਨ ਘੱਟ ਪਾਓ।
  • ਆਮ ਯੂਰੀਆ ਨਾਲੋਂ ਨਿੰਮ ਲਿਪਤ ਯੂਰੀਆ ਦੀ ਵਰਤੋਂ ਨਾਲ ਕਣਕ ਦੇ ਝਾੜ ਵਿੱਚ ਵਾਧਾ ਹੁੰਦਾ ਹੈ ।
  • ਪਿਛੇਤੀ ਜਾੜ ਮਾਰਨ ਅਤੇ ਪਛੇਤੀਆਂ ਗੰਢਾਂ ਬਣਨ ਸਮੇਂ ਨਾਈਟ੍ਰੋਜਨ ਤੱਤ ਦੀ ਘਾਟ ਪੂਰੀ ਕਰਨ ਲਈ 3% ਯੂਰੀਏ (3 ਕਿੱਲੋ ਯੂਰੀਆ 100 ਲਿਟਰ ਪਾਣੀ ਵਿੱਚ) ਦਾ ਛਿੜਕਾਅ ਕੀਤਾ ਜਾ ਸਕਦਾ ਹੈ । ਫ਼ਸਲ ਤੇ ਦੋ ਪਾਸਾ ਛਿੜਕਾਅ ਕਰੋ ਅਤੇ 300  ਲਿਟਰ ਘੋਲ ਪ੍ਰਤੀ ਏਕੜ ਵਰਤੋ।
  • ਹਲਕੀਆਂ ਜ਼ਮੀਨਾਂ ਵਿੱਚ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ, ਚੌਥਾ ਹਿੱਸਾ ਨਾਈਟ੍ਰੋਜਨ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ ਚੌਥਾ ਹਿੱਸਾ ਨਾਈਟ੍ਰੋਜਨ ਖਾਦ, ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ।
  • ਦੂਜੇ ਪਾਣੀ ਤੋਂ ਪਹਿਲਾਂ (ਬਿਜਾਈ ਤੋਂ ਲਗਭਗ 50-55 ਦਿਨਾਂ ਬਾਅਦ) ਫ਼ਸਲ ਦੀ ਨੁਮਾਇੰਦਗੀ ਕਰਨ ਵਾਲੇ 10 ਬੂਟਿਆਂ ਦੇ ਉਪਰੋਂ ਪੂਰੇ ਖੁੱਲੇ ਪਹਿਲੇ ਪੱਤੇ ਦਾ ਰੰਗ ਪੌਦੇ ਨਾਲੋਂ ਤੋੜੇ ਬਿਨਾਂ ਪੀ ਏ ਯੂ-ਪੱਤਾ ਰੰਗ ਚਾਰਟ ਨਾਲ ਆਪਣੇ ਪਰਛਾਵੇਂ ਹੇਠ ਮਿਲਾਓ।
  • ਰੰਗ ਮਿਲਾਉਣ ਲਈ ਚੁਣੇ ਪੌਦਿਆਂ ਉੱਪਰ ਬਿਮਾਰੀ/ਕੀੜਿਆਂ ਦਾ ਹਮਲਾ, ਪਾਣੀ ਦੀ ਔੜ/ਬਹੁਤਾਤ ਜਾਂ ਹੋਰ ਖ਼ੁਰਾਕੀ ਤੱਤਾਂ ਦੀ ਘਾਟ ਨਹੀਂ ਹੋਣੀ ਚਾਹੀਦੀ ।

ਦੂਜੇ ਪਾਣੀ ਨਾਲ 10 ਪੱਤਿਆਂ ਵਿਚੋਂ 6 ਜਾਂ ਵੱਧ ਪੱਤਿਆਂ ਦੇ ਰੰਗ ਦੇ ਅਧਾਰ ਤੇ ਹੇਠ ਲਿਖੇ ਅਨੁਸਾਰ ਯੂਰੀਆ ਖਾਦ ਪਾਓ: 

ਪੀ ਏ ਯੂ-ਪੱਤਾ ਰੰਗ ਚਾਰਟ ਅਨੁਸਾਰ ਪੱਤੇ ਦਾ ਰੰਗ
ਯੂਰੀਆ (ਕਿੱਲੋ/ਏਕੜ)
ਟਿੱਕੀ ਨੰਬਰ ਟਿੱਕੀ ਨੰਬਰ ਟਿੱਕੀ ਨੰਬਰ ਟਿੱਕੀ ਨੰਬਰ
5.0 ਤੋਂ ਜ਼ਿਆਦਾ 4.5 ਤੋਂ 5.0 ਤੱਕ 4.0 ਤੋਂ 4.5 ਤੱਕ 4.0 ਤੋਂ ਘੱਟ
15 30 40 55

 

ਕਿਸਾਨ ਵੀਰੋਂ, ਦੋ ਥੈਲਿਆਂ ਤੋਂ ਵੱਧ ਅਤੇ 55 ਦਿਨਾਂ ਤੋਂ ਬਾਅਦ ਪਾਈ ਗਈ ਯੂਰੀਆ ਖਾਦ ਨਾਲ ਝਾੜ ਨਹੀਂ ਵੱਧਦਾ ਪਰੰਤੂ ਤੇਲੇ ਅਤੇ ਹੋਰ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੱਧ ਜਾਂਦਾ ਹੈ । ਜਿਸਦੀ ਰੋਕਥਾਮ ਲਈ ਵਧੇਰੇ ਸਪਰੇਅ ਕਰਨ ਦੀ ਲੋੜ ਪੈਂਦੀ ਹੈ ਇਸ ਲਈ ਲੋੜ ਅਨੁਸਾਰ ਹੀ ਖਾਦ ਪਾਓ ।