Expert Advisory Details

idea99sugarcane-3.png
Posted by Punjab Agricultural University, Ludhiana
Punjab
2021-05-08 13:37:56

ਕਮਾਦ: ਨਵੇਂ ਕਮਾਦ ਜਾਂ ਮੁੱਢੇ ਕਮਾਦ ਵਿਚੋਂ ਨਦੀਨਾਂ ਦੀ ਰੋਕਥਾਮ ਕਰੋ।

  • ਕਮਾਦ ਦੀ ਫ਼ਸਲ ਨੂੰ 8-10 ਦਿਨਾਂ  ਦੇ ਵਕਫ਼ੇ 'ਤੇ ਪਾਣੀ ਦਿੰਦੇ ਰਹੋ।
  • ਮੁੱਢੀ ਫ਼ਸਲ ਨੂੰ 65 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਸਿੱਲ੍ਹ ਸੰਭਾਲਣ ਲਈ ਕਮਾਦ ਦੀਆਂ ਕਤਾਰਾਂ ਵਿਚਕਾਰ ਝੋਨੇ ਦੀ ਪਰਾਲੀ ਜਾਂ ਕਣਕ ਦਾ ਨਾੜ ਜਾਂ ਝੋਨੇ ਦੀ ਫੱਕ ਖਿਲਾਰ ਦਿਓ। ਇਹ ਨਦੀਨਾਂ ਦੀ ਰੋਕਥਾਮ ਵੀ ਕਰਨਗੇ।
  • ਕਾਲੇ ਖਟਮਲ ਦੀ ਰੋਕਥਾਮ ਲਈ 350 ਮਿਲੀਲਿਟਰ ਡਰਸਬਾਨ/ਲੀਥਲ/ਮਾਸਬਾਨ/ਗੋਲਡਬਾਨ 20 ਤਾਕਤ ਨੂੰ 400 ਲੀਟਰ ਪਾਣੀ ਵਿਚ ਮਿਲਾ ਕੇ ਇੱਕ ਏਕੜ 'ਤੇ ਛਿੜਕਾਅ ਕਰੋ। ਛਿੜਕਾਅ ਦਾ ਰੁੱਖ ਪੱਤਿਆਂ ਦੀ ਗੋਭ ਵੱਲ ਰੱਖੋ।
  • ਕਮਾਦ ਦੀ ਜੂੰ ਦੀ ਰੋਕਥਾਮ ਲਈ ਫ਼ਸਲ ਕੋਲ ਬਰੂ ਦੇ ਬੂਟੇ ਹੋਣ ਤਾਂ ਜੜ੍ਹੋਂ ਪੁੱਟ ਕੇ ਨਸ਼ਟ ਕਰ ਦਿਓ ਕਿਉਂਕਿ ਇਹਨਾਂ 'ਤੇ ਵੀ ਕੀੜਾ ਹੋ ਸਕਦਾ ਹੈ।
  • ਅਗੇਤੀ ਫੋਟ ਦੇ ਗੰੜੂਏਂ ਦੀ ਰੋਕਥਾਮ ਲਈ ਬਿਜਾਈ ਤੋਂ ਤਕਰੀਬਨ 45 ਦਿਨਾਂ ਬਾਅਦ 10 ਕਿੱਲੋ ਰੀਜੈਂਟ/ਮੋਰਟੈਲ/ਰਿਪਨ 0.3 ਜੀ ਨੂੰ 20 ਕਿੱਲੋ ਮਿੱਟੀ ਵਿੱਚ ਰਲਾ ਕੇ ਵਰਤੋ ਜਾਂ 150 ਮਿਲੀਲਿਟਰ ਟਕੋਮੀ 20 ਡਬਲਯੂ ਜੀ (ਫਲੂਬੈਂਡਾਮਾਈਡ) ਜਾਂ 150 ਮਿਲੀਲੀਟਰ ਕੋਰਾਜ਼ਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) 2 ਲੀਟਰ ਡਰਮਟ/ਕਲਾਸਿਕ/ਡਰਸਬਾਨ/ਮਾਰਕ ਪਾਈਰੀਫਾਸ 20 ਈ ਸੀ ਨੂੰ 400 ਲੀਟਰ ਪਾਣੀ ਵਿੱਚ ਘੋਲ ਕੇ ਫੁਹਾਰੇ ਨਾਲ ਸਿਆੜਾਂ ਦੇ ਨਾਲ ਪਾਓ। ਹਲਕੀ ਮਿੱਟੀ ਚੜ੍ਹਾ ਕੇ ਹਲਕਾ ਪਾਣੀ ਲਾ ਦਿਓ।
  • ਰੇਤਲੀਆਂ ਜ਼ਮੀਨਾਂ ਵਿੱਚ ਬੀਜੇ ਕਮਾਦ ਵਿੱਚ ਲੋਹੇ ਦੀ ਘਾਟ ਆ ਜਾਂਦੀ ਹੈ ਜਿਸ ਨਾਲ ਨਵੇਂ ਪੱਤੇ ਨਾੜੀਆਂ ਵਿਚਕਾਰੋ ਪੀਲੇ ਪੈ ਜਾਂਦੇ ਹਨ। ਜ਼ਿਆਦਾ ਘਾਟ ਵਿੱਚ ਨਾੜੀਆਂ ਵੀ ਪੀਲੀਆਂ ਪੈ ਜਾਂਦੀਆਂ ਹਨ ਅਤੇ ਫਸਲ ਵਿੱਚ ਵਾਧਾ ਰੁਕ ਜਾਂਦਾ ਹੈ। ਘਾਟ ਪੂਰੀ ਕਰਨ ਲਈ ਇੱਕ ਪ੍ਰਤੀਸ਼ਤ ਫੈਰਸ ਸਲਫੇਟ (ਇੱਕ ਕਿੱਲੋ ਫੈਰਸ ਸਲਫੇਟ 100 ਲੀਟਰ ਪਾਣੀ) ਦੇ ਘੋਲ ਦੇ ਹਫਤੇ-ਹਫਤੇ ਦੀ ਵਿੱਥ 'ਤੇ 2-3 ਛਿੜਕਾਅ ਕਰੋ।